ਜਲੰਧਰ— ਰਾਇਲ ਇਨਫੀਲਡ ਦੀ ਬਾਈਕਸ ਖਾਸਤੌਰ 'ਤੇ ਲੋਕ ਟ੍ਰਿਪਸ ਲਈ ਇਸਤੇਮਾਲ ਕਰਦੇ ਹਨ, ਫਿਰ ਚਾਂਹੇ ਉਹ 300 ਕਿਲੋਮੀਟਰ ਲੰਬੀ ਬੀਕਐਂਡ ਟ੍ਰਿਪ ਹੋਵੇ ਜਾਂ ਫਿਰ ਹਿਮਾਲਿਆ 'ਤੇ ਜਾਣ ਲਈ ਲਾਈਫਟਾਈਮ ਟ੍ਰਿਪ। ਸਮਾਂ ਬਦਲਣ ਦੇ ਨਾਲ-ਨਾਲ ਕੰਪਨੀ ਨੇ ਇਨ੍ਹਾਂ ਨੂੰ ਮਾਡਰਨ ਲੁੱਕ ਦਿੱਤੀ ਹੈ। ਇਨ੍ਹਾਂ 'ਚ ਲਿਕੁਇਡ ਕੂਲਿੰਗ, ਬਿਹਤਰੀਨ ਇੰਜਣ, ਹਲਕਾ ਭਾਰ ਅਤੇ ਜ਼ਿਆਦਾ ਭਰੋਸੇਯੋਗਤਾ ਵਰਗੀਆਂ ਖੂਬੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਇਨ੍ਹਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਹੈ।
ਬਾਜ਼ਾਰ ਦੇ ਇਸ ਟ੍ਰੈਂਡ ਨੂੰ ਦੇਖਦੇ ਹੋਏ ਰਾਇਲ ਇਨਫੀਲਡ ਨੇ ਇਕ ਅਜਿਹੀ ਐਡਵੈਂਚਰ ਟੁਅਰਰ ਨਵੀਂ ਮੋਟਰਸਾਈਕਲ ਹਿਮਾਲਿਅਨ ਉਤਾਰੀ। ਰਾਇਲ ਇਨਫੀਲਡ ਨੇ ਦਾਅਵਾ ਕੀਤਾ ਕਿ ਹਿਮਾਲਿਅਨ ਨੂੰ ਹਿਮਾਲਿਆ 'ਚ ਬਾਖੂਬੀ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਇਹ ਪੱਧਰ 'ਤੇ ਖਰੀ ਉਤਰੀ ਹੈ। ਲੋਕਾ ਨੇ ਕੰਪਨੀ ਦੇ ਸਾਰੇ ਦਾਵਿਆਂ 'ਤੇ ਯਕੀਨ ਕੀਤਾ ਅਤੇ ਸਿਰਫ ਕੁਝ ਹੀ ਦਿਨਾਂ 'ਚ ਇਸ ਬਾਈਕ ਦੀ ਬੁਕਿੰਗ ਸੱਤਵੇਂ ਆਸਮਾਨ 'ਤੇ ਸੀ। ਪਰ ਹੁਣ ਇਸ ਮੋਟਰਸਾਈਕਲ ਦੇ ਗਾਹਕਾਂ ਨੇ ਇਸ ਨਾਲ ਜੁੜੀਆਂ ਸ਼ਿਕਾਇਤਾਂ ਕੀਤੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਈਕ 'ਚ ਕੁਝ ਖਾਮੀਆਂ ਹਨ।
ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ ਹਿਮਾਲਿਅਨ ਸਬੰਧੀ ਜੋ ਸਭ ਤੋਂ ਪਹਿਲੀ ਸ਼ਿਕਾਇਤ ਹੈ ਉਹ ਇਹ ਹੈ ਕਿ ਇਸ ਦਾ ਕਲੱਚ ਕਾਫੀ ਹਾਰਡ ਹੈ ਅਤੇ ਗਿਅਰਬਾਕਸ ਦਾ ਰਿਸਪਾਨਸ ਵੀ ਚੰਗਾ ਨਹੀਂ ਹੈ। 90 ਦੇ ਦਹਾਕੇ ਤੋਂ ਰਾਇਲ ਇਨਫੀਲਡ ਦੀ ਸਵਾਰੀ ਕਰਨ ਵਾਲਾ ਇਸ ਨੂੰ ਅਹਿਮੀਅਤ ਨਹੀਂ ਦੇਵੇਗਾ ਕਿਉਂਕਿ ਹਿਮਾਲਿਅਨ 'ਚ ਤੁਲਨਾਤਮਕ ਰੂਪ ਨਾਲ ਬਿਹਤਰ ਕਲੱਚ ਅਤੇ ਗਿਅਰਬਾਕਸ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦਾ ਸਿੱਧਾ ਜਿਹਾ ਜਵਾਬ ਇਹ ਹੈ ਕਿ ਰਾਇਲ ਇਨਫਈਲਡ ਨੇ ਫੈਨ ਫਾਲੋਇੰਗ ਦੇ ਬਜਾਏ ਬਾਜ਼ਾਰ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਕੰਪਨੀ ਨੇ ਕਿਸੇ ਹੋਰ ਮੋਟਰਸਾਈਕਲ ਬ੍ਰਾਂਡ ਦੀ ਤਰ੍ਹਾਂ ਸੇਲਸ ਨੰਬਰ ਵਧਾਉਣ 'ਤੇ ਹੀ ਫੋਕਸ ਕੀਤਾ ਹੈ।
ਗਾਹਕ ਹੁਣ ਆਪਣੇ ਪੈਸੇ ਦੀ ਪੂਰੀ ਵੈਲਿਊ ਚਾਹੁੰਦੇ ਹਨ ਅਤੇ ਇਸ ਲਈ ਉਹ ਮੋਟਰਸਾਈਕਲ ਖਰੀਦਦੇ ਸਮੇਂ ਛੋਟੀ ਤੋਂ ਛੋਟੀ ਡਿਟੇਲ ਬਾਰੇ ਵੀ ਜਾਣਨਾ ਚਾਹੁੰਦੇ ਹਨ। ਰਾਇਲ ਇਨਫੀਲਡ ਨੇ ਹਿਮਾਲਿਅਨ 'ਚ ਇਹੀ ਗਲਤੀ ਕੀਤੀ ਹੈ। ਉਸ ਨੇ ਇਸ ਮੋਟਰਸਾਈਕਲ ਦੀ ਕੁਆਲਿਟੀ ਅਤੇ ਇਸ ਦੀ ਛੋਟੀ ਤੋਂ ਛੋਟੀ ਡਿਟੇਲ ਨੂੰ ਚੰਗੀ ਤਰ੍ਹਾਂ ਟੈਸਟ ਨਹੀਂ ਕੀਤਾ ਹੈ। ਰਾਇਲ ਇਨਫੀਲਡ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੂੰ ਆਪਣੀਆਂ ਮੋਟਰਸਾਈਕਲਾਂ ਨੂੰ ਵਾਪਸ ਮੰਗਾਉਣਾ ਪਿਆ ਹੈ। ਹਾਲਾਂਕਿ ਕੰਪਨੀ ਆਪਣੀ ਕਮੀ 'ਤੇ ਪਰਦਾ ਪਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
Envent ਦੇ Beatz 501 ਅਤੇ Beatz 301 ਇਅਰਫੋਨਸ ਲਾਂਚ
NEXT STORY