ਗੈਜੇਟ ਡੈਸਕ—ਸਮਾਰਟਵਾਚ ਅਤੇ ਫਿੱਟਨੈੱਸ ਬੈਂਡ ਦਾ ਚਲਨ ਪਿਛਲ ਕੁਝ ਸਾਲਾਂ 'ਚ ਤੇਜ਼ੀ ਨਾਲ ਵਧਿਆ ਹੈ। ਇਸ ਦੀ ਵਧਦੀ ਪ੍ਰਸਿੱਧੀ ਕਾਰਣ ਵੀਅਰੇਬਲਸ (ਸਮਾਰਟਵਾਚ ਅਤੇ ਫਿੱਟਨੈੱਸ ਬੈਂਡ) ਦੀ ਡਿਮਾਂਡ 'ਚ ਤੇਜ਼ੀ ਆਈ ਹੈ। ਮਾਰਕੀਟ ਰਿਸਰਚ ਫਰਮ Canalys ਨੇ ਫਿੱਟਨੈੱਸ ਬੈਂਡ ਸੈਗਮੈਂਟ ਲਈ ਤੀਸਰੀ ਤਿਮਾਹੀ 'ਚ ਸ਼ਿਪਮੈਂਟ ਅੰਕੜੇ ਜਾਰੀ ਕੀਤੇ ਹਨ ਅਤੇ ਇਸ 'ਚ ਚੀਨ ਦੀ ਕੰਪਨੀ ਸ਼ਾਓਮੀ ਨੰਬਰ 1 'ਤੇ ਰਹੀ ਹੈ। ਬੈਂਡ ਸੈਕਟਰ ਦੀ ਸ਼ਿਪਮੈਂਟ 65 ਫੀਸਦੀ ਦੀ ਗ੍ਰੋਥ ਨਾਲ 4.55 ਕਰੋੜ ਯੂਨੀਟ 'ਤੇ ਪਹੁੰਚ ਗਈ ਹੈ।
Mi Band ਦੇ ਦਮ 'ਤੇ ਨੰਬਰ 1 ਬਣੀ ਸ਼ਾਓਮੀ
Mi Band ਦੀ ਸ਼ਾਨਦਾਰ ਸਫਲਤਾ ਨੇ ਸ਼ਾਓਮੀ ਨੂੰ ਗਲੋਬਲ ਫਿੱਟਨੈੱਸ ਬੈਂਡ ਮਾਰਕੀਟ 'ਚ ਨੰਬਰ 1 ਬ੍ਰੈਂਡ ਬਣਨ 'ਚ ਮਦਦ ਕੀਤੀ। ਸ਼ਾਓਮੀ ਨੇ ਤੀਸਰੀ ਤਿਮਾਹੀ 'ਚ 27 ਫੀਸਦੀ ਦੀ ਗ੍ਰੋਥ ਨਾਲ ਕੁਲ 1.22 ਕਰੋੜ ਯੂਨੀਟਸ ਦੀ ਸ਼ਿੱਪਮੈਂਟ ਕੀਤੀ। ਸਾਲਾਨਾ ਆਧਾਰ 'ਤੇ ਕੰਪਨੀ ਨੇ 74 ਫੀਸਦੀ ਦੀ ਗ੍ਰੋਥ ਹਾਸਲ ਕੀਤੀ। ਘੱਟ ਕੀਮਤ ਅਤੇ ਸ਼ਾਨਦਾਰ ਫੀਚਰ ਵਾਲੇ ਪ੍ਰੋਡਕਟਸ ਮੁਹੱਈਆ ਕਰਵਾਉਣ ਦੀ ਸਟਰੈਟਰਜੀ ਨਾਲ ਸ਼ਾਓਮੀ ਨੂੰ ਸਫਲਤਾ ਮਿਲੀ ਹੈ।
ਦੂਜੇ ਸਥਾਨ 'ਤੇ ਰਹੀ ਐਪਲ
ਉੱਥੇ, 15 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਦਿੱਗਜ ਤਕਨਾਲੋਜੀ ਕੰਪਨੀ ਐਪਲ ਦੂਜੇ ਨੰਬਰ 'ਤੇ ਰਹੀ। ਐਪਲ ਦੀ ਟੋਟਲ ਸ਼ਿੱਪਮੈਂਟ 'ਚ ਇਸ ਸਾਲ ਸਤੰਬਰ 'ਚ ਲਾਂਚ ਹੋਈ Apple Watch Series 5 ਦੀ ਹਿੱਸੇਦਾਰੀ 60 ਫੀਸਦੀ ਰਹੀ। ਇਸ ਤੋਂ ਇਲਾਵਾ ਐਪਲ ਨੇ ਸਤੰਬਰ 'ਚ Watch Series 3 ਦੀ ਕੀਮਤ 'ਚ ਵੀ ਕਟੌਤੀ ਕੀਤੀ। Canalys ਦੀ ਰਿਪੋਰਟ ਮੁਤਾਬਕ ਐਪਲ ਨੇ 2017 ਦੀ ਦੂਜੀ ਤਿਮਾਹੀ ਤੋਂ ਬਾਅਦ ਸਭ ਤੋਂ ਜ਼ਿਆਦਾ ਗ੍ਰੋਥ ਹਾਸਲ ਕੀਤੀ। Apple Watch Series 3 ਮਾਰਕੀਟ 'ਚ ਕੰਪਨੀ ਦੀ ਸਭ ਤੋਂ ਕਿਫਾਇਤੀ ਸਮਾਰਟਵਾਚ ਬਣੀ ਹੋਈ ਹੈ।
ਹੁਵਾਵੇਈ ਨੇ ਹਾਸਲ ਕੀਤੀ 243 ਫੀਸਦੀ ਦੀ ਸ਼ਾਨਦਾਰ ਗ੍ਰੋਥ
ਤੀਸਰੀ ਤਿਮਾਹੀ ਦੀ ਸ਼ਿੱਪਮੈਂਟ 'ਚ ਹੁਵਾਵੇਈ 13 ਫੀਸਦੀ ਦੇ ਮਾਰਕੀਟ ਸ਼ੇਅਰ ਨਾਲ ਤੀਸਰੇ ਨੰਬਰ 'ਤੇ ਰਹੀ। ਕੰਪਨੀ ਨੇ ਸਾਲਾਨਾ ਆਧਾਰ 'ਤੇ 243 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਅਤੇ ਪਿਛਲੀ ਤਿਮਾਹੀ 'ਚ 59 ਲੱਖ ਯੂਨੀਟਸ ਦੀ ਸ਼ਿੱਪਮੈਂਟ ਕੀਤੀ। ਵੀਅਰੇਬਲ ਸੈਗਮੈਂਟ 'ਚ ਹੁਵਾਵੇਈ ਦੀ ਸਫਲਤਾ ਦੇ ਪਿਛੇ ਚੀਨ ਦੀ ਮਾਰਕੀਟ ਅਹਿਮ ਰਹੀ। Fitbit ਤੀਸਰੀ ਤਿਮਾਹੀ 'ਚ ਸ਼ਿੱਪਮੈਂਟ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਰਹੀ। ਪਿਛਲੇ ਸਾਲ ਦੇ ਮੁਕਾਬਲੇ ਫਿੱਟਬਿੱਟ ਦੀ ਸ਼ਿਪਮੈਂਟ 'ਚ ਜ਼ਿਆਦਾ ਗ੍ਰੋਥ ਦੇਖਣ ਨੂੰ ਨਹੀਂ ਮਿਲੀ। ਉੱਥੇ, ਮਾਰਕੀਟ ਸ਼ੇਅਰ ਦੇ ਮਾਮਲੇ 'ਚ ਸੈਮਸੰਗ ਪੰਜਵੇਂ ਨੰਬਰ 'ਤੇ ਰਹੀ। ਰਿਸਰਚ ਫਰਮ ਦਾ ਕਹਿਣਾ ਹੈ ਕਿ Galaxy Fit ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ।
ਸ਼ਾਓਮੀ ਨੂੰ ਮਿਲ ਰਹੀ ਸਖਤ ਟੱਕਰ, ਖੁੰਝ ਸਕਦੈ ਪਹਿਲਾ ਸਥਾਨ
NEXT STORY