ਗੈਜੇਟ ਡੈਸਕ– ਸ਼ਾਓਮੀ ਕੰਪਨੀ ਘੱਟ ਕੀਮਤ ’ਚ ਸ਼ਾਨਦਾਰ ਫੀਚਰਜ਼ ਦੇਣ ਲਈ ਜਾਣੀ ਜਾਂਦੀ ਹੈ। ਹੋਰ ਗਲੋਬਲ ਸਮਾਰਟਫੋਨ ਕੰਪਨੀਆਂ ਦੇ ਮੁਕਾਬਲੇ ਸ਼ਾਓਮੀ ਸਸਤੇ ਫੋਨ ਲਾਂਚ ਕਰਦੀ ਹੈ। ਪਰ ਹੁਣ ਜਲਦੀ ਹੀ ਸ਼ਾਓਮੀ ਦੇ ਫਲੈਗਸ਼ਿਪ ਫੋਨ ਖ਼ਰੀਦਣ ਲਈ ਗਾਹਕਾਂ ਨੂੰ ਜ਼ਿਆਦਾ ਕੀਮਤ ਦੇਣੀ ਪੈ ਸਕਦੀ ਹੈ। ਸ਼ਾਓਮੀ ਦੇ ਫਲੈਗਸ਼ਿਪ ਸਮਾਰਟਫੋਨਸ ਦੀ ਕੀਮਤ ਅਗਲੇ ਸਾਲ ਵਧ ਸਕਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੁਆਲਕਾਮ ਦਾ ਨਵਾਂ ਪ੍ਰੋਸੈਸਰ ਹੈ। ਨਵੇਂ ਪ੍ਰੋਸੈਸਰ ਦਾ ਫੋਨ ਦੀ ਕੀਮਤ ’ਤੇ ਕਾਫੀ ਅਸਰ ਪੈਂਦਾ ਹੈ।
ਮਹਿੰਗੇ ਵਿਕ ਰਹੇ ਸਨੈਪਡ੍ਰੈਗਨ 865 ਵਾਲੇ ਫੋਨ
ਮੌਜੂਦਾ ਸਮੇਂ ’ਚ ਕਈ ਫਲੈਗਸ਼ਿਪ ਸਮਾਰਟਫੋਨ ਕੁਆਲਕਾਮ ਦੇ ਇਸ ਨਵੇਂ ਪ੍ਰੋਸੈਸਰ ਨਾਲ ਆਉਂਦੇ ਹਨ। ਇਸ ਪ੍ਰੋਸੈਸਰ ਨਾਲ ਆਉਣ ਵਾਲੇ ਫਲੈਗਸ਼ਿਪ ਫੋਨਸ ਦੀ ਕੀਮਤ ਕਾਫੀ ਜ਼ਿਆਦਾ ਹੈ। ਸਾਊਥ ਕੋਰੀਆ ’ਚ ਛਪੀ ਇਕ ਰਿਪੋਰਟ ਮੁਤਾਬਕ ਗਾਹਕਾਂ ਨੂੰ ਅਗਲੇ ਸਾਲ ਤੋਂ ਫਲੈਗਸ਼ਿਪ ਫੋਨ ਲਈ ਜ਼ਿਆਦਾ ਕੀਮਤ ਦੇਣਾ ਪੈ ਸਕਦੀ ਹੈ।
ਸਨੈਪਡ੍ਰੈਗਨ 875 ਹੋਵੇਗਾ ਹੋਰ ਮਹਿੰਗਾ
ਇਕ ਰਿਪੋਰਟ ’ਚ ਇਹ ਸਾਹਮਣੇ ਆਇਆ ਹੈ ਕਿ ਸਨੈਪਡ੍ਰੈਗਨ 875 ਦੀ ਕੀਮਤ ਕਰੀਬ 250 ਡਾਲਰ ਹੈ। ਇਸ ਵਿਚ ਐਪਲੀਕੇਸ਼ਨ ਪ੍ਰੋਸੈਸਰ ਅਤੇ ਸਨੈਪਡ੍ਰੈਗਨ X60 5G ਮਾਡਲ ਦੋਵੇਂ ਸ਼ਾਮਲ ਹਨ। ਇਹ ਜਾਣਕਾਰੀ ਸ਼ਾਓਮੀ ਦੇ ਇਕ ਆਰਡਰ ਦਸਤਾਵੇਜ਼ ਤੋਂ ਮਿਲੀ ਹੈ।
Mi 10 ਹੈ ਸ਼ਾਓਮੀ ਦੀ ਸਭ ਤੋਂ ਮਹਿੰਗੀ ਸਮਾਰਟਫੋਨ ਸੀਰੀਜ਼
Mi 10 ਸੀਰੀਜ਼ ਹੁਣ ਤਕ ਕੰਪਨੀ ਦੀ ਸਭ ਤੋਂ ਮਹਿੰਗੀ ਸੀਰੀਜ਼ ਹੈ। ਭਾਰਤ ’ਚ ਮੀ 10 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। ਦੂਜੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 54,999 ਰੁਪਏ ਹੈ। ਇਸ ਸੀਰੀਜ਼ ਨੂੰ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ’ਚ ਸਿਰਫ ਕੈਮਰਾ ਹੀ ਨਹੀਂ, 3ਡੀ ਕਰਵਡ ਡਿਸਪਲੇਅ ਅਤੇ ਨਵੇਂ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਵੀ ਮਿਲਦਾ ਹੈ, ਜੋ ਸਭ ਤੋਂ ਪਾਵਰਫੁਲ ਸਮਾਰਟਫੋਨਸ ’ਚੋਂ ਇਕ ਬਣਾਉਂਦਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ 5ਜੀ ਕੁਨੈਕਟੀਵਿਟੀ ਸੁਪੋਰਟ ਨਾਲ ਲਾਂਚ ਕੀਤਾ ਹੈ। ਸ਼ਾਓਮੀ ਵਲੋਂ ਇਕ ਵਾਇਰਲੈੱਸ ਚਾਰਜਰ ਵੀ ਇਸ ਨਾਲ ਲਾਂਚ ਕੀਤਾ ਗਿਆ ਹੈ।
ਰੋਬੋਟ ਨੇ ਕੀਤਾ ਕਮਾਲ, ਹਾਲੀਵੁੱਡ ਦੀ ਫਿਲਮ ’ਚ ਮਿਲਿਆ ਲੀਡ ਰੋਲ
NEXT STORY