ਗੈਜੇਟ ਡੈਸਕ—ਸ਼ਾਓਮੀ ਰੈੱਡਮੀ ਨੋਟ 8 ਨੂੰ ਕੰਪਨੀ ਨੇ ਅਕਤੂਬਰ 2019 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਰੈੱਡਮੀ ਨੋਟ 8 ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 'ਚ 10,499 ਰੁਪਏ ਹੋ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 'ਚ 500 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਉੱਥੇ ਫੋਨ ਦਾ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਅਜੇ ਵੀ 12,999 ਰੁਪਏ 'ਚ ਹੀ ਵਿਕ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰੈੱਡਮੀ ਨੋਟ 8 ਨੂੰ ਕੰਪਨੀ ਨੇ 9999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਇਸ ਫੋਨ 'ਚ ਸਨੈਪਡਰੈਗਨ 665 ਪ੍ਰੋਸੈਸਰ, 48 ਮੈਗਾਪਿਕਸਲ ਕਵਾਡ ਕੈਮਰਾ ਸੈਟਅਪ ਅਤੇ ਫਾਸਟ ਚਾਰਜਿੰਗ ਵਰਗੇ ਫੀਚਰਸ ਮਿਲਦੇ ਹਨ। ਕੰਪਨੀ ਨੇ ਕੀਮਤ ਵਧਾਉਣ ਦੇ ਬਾਰੇ 'ਚ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ। ਫੋਨ ਦੀ ਨਵੀਂ ਕੀਮਤ ਐਮਾਜ਼ੋਨ ਅਤੇ Mi.com 'ਤੇ ਅਪਡੇਟ ਹੋ ਗਈ ਹੈ।
ਇਹ ਇਕ ਬਜਟ ਸਮਾਰਟਫੋਨ ਹੈ ਜਿਸ ਦਾ ਸਿੱਧਾ ਮੁਕਾਬਲਾ ਵੀਵੋ ਯੂ20, ਰੀਅਲਮੀ 3ਪ੍ਰੋ ਅਤੇ ਸ਼ਾਓਮੀ ਦੇ ਐੱਮ.ਆਈ. ਏ3 ਨਾਲ ਹੁੰਦਾ ਹੈ। ਫੋਨ 'ਚ 6.3 ਇੰਚ ਦੀ ਫੁਲ ਐੱਚ.ਡੀ.+ IPS LCD ਡਿਸਪਲੇਅ ਮਿਲਦੀ ਹੈ। ਡਿਸਪਲੇਅ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ 5 ਮਿਲਦਾ ਹੈ। ਸਮਾਰਟਫੋਨ 'ਚ ਕਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈਟਅਪ ਹੈ। ਫੋਨ ਦੇ ਰੀਅਰ ਕੈਮਰਾ 'ਚ 4 ਲੈਂਸ ਦਿੱਤੇ ਗਏ ਹਨ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾਵਾਇਡ ਐਂਗਲ ਸੈਂਸਰ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮਿਲਦਾ ਹੈ। ਸੈਲਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ।
ਬਜਾਜ ਨੇ ਲਾਂਚ ਕੀਤਾ ਨਵਾਂ Pulsar 150, ਜਾਣੋ ਕਿੰਨੀ ਹੈ ਕੀਮਤ
NEXT STORY