ਗੈਜੇਟ ਡੈਸਕ—ਸ਼ਾਓਮੀ ਕਥਿਤ 'ਤੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ, ਜੋ Mi CC10, Mi MIX 4, ਜਾਂ ਫਿਰ Mi 10 Pro+ ਹੋ ਸਕਦਾ ਹੈ। ਮਸ਼ਹੂਰ ਟਿਪਸਟਰ ਮੁਤਾਬਕ ਇਹ ਫੋਨ ਮਾਡਲ ਨੰਬਰ M2007J1SC ਨਾਲ ਚੀਨੀ ਸਰਟੀਫਿਕੇਸ਼ਨ ਅਥਾਰਿਟੀ MIIT ਵੈੱਬਸਾਈਟ 'ਤੇ ਲਿਸਟ ਹੋਇਆ ਹੈ ਜੋ ਕਿ ਉੱਤੇ ਦਿੱਤੇ ਗਏ ਫੋਨ 'ਚੋਂ ਇਕ ਹੋ ਸਕਦਾ ਹੈ। ਇਨ੍ਹਾਂ ਸਮਾਰਟਫੋਨਸ ਦਾ ਨਾਂ ਫਿਲਹਾਲ ਆਫੀਸ਼ੀਅਲ ਨਹੀਂ ਕੀਤੇ ਗਏ ਹਨ। M2007J1SC ਦੀ ਲਿਸਟਿੰਗ ਦੀ ਗੱਲ ਕਰੀਏ ਤਾਂ ਇਸ 'ਚ ਫੋਨ 5ਜੀ ਸਪੋਰਟ ਨਾਲ ਲਿਸਟ ਹੈ ਹਾਲਾਂਕਿ ਇਸ ਤੋਂ ਇਲਾਵਾ ਹੋਰ ਕਿਸੇ ਜਾਣਕਾਰੀ ਦਾ ਖੁਲਾਸਾ ਨਹੀਂ ਹੁੰਦਾ ਹੈ। ਉੱਥੇ, ਟਿਪਸਟਰ ਨੇ ਆਪਣੇ ਇਕ ਪੁਰਾਣੇ ਪੋਸਟ 'ਚ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਫੋਨ ਚੀਨ 'ਚ ਅਗਸਤ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ।
ਟਿਪਸਟਰ ਦੇ ਵੀਬੋ ਪੋਸਟ ਮੁਤਾਬਕ ਸ਼ਾਓਮੀ ਸਮਾਰਟਫੋਨ ਮਾਡਲ ਨੰਬਰ M2007J1SC ਦੇ ਨਾਲ MIIT ਵੈੱਬਸਾਈਟ 'ਤੇ ਲਿਸਟ ਹੈ ਜਿਸ ਨਾਲ ਇਸ 'ਚ 5ਜੀ ਅਤੇ ਐੱਲ.ਟੀ.ਈ. ਸਪੋਰਟ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਮਾਡਲ ਨੰਬਰ Mi CC10 ਦਾ ਹੋ ਸਕਦਾ ਹੈ ਜਾਂ ਫਿਰ Mi MIX 4 ਜਾਂ ਫਿਰ Mi 10 Pro+ ਵੀ ਹੋ ਸਕਦਾ ਹੈ। ਇਸ ਪੁਆਇੰਟ 'ਤੇ ਕੁਝ ਵੀ ਨਿਸ਼ਚਿਤ ਰੂਪ ਨਾਲ ਕਿਹਾ ਨਹੀਂ ਜਾ ਸਕਦਾ। ਸੰਭਾਵਨਾ ਤਾਂ ਇਹ ਵੀ ਹੈ ਕਿ ਇਹ ਸ਼ਾਓਮੀ ਦਾ ਇਕ ਬਿਲਕੁਲ ਹੀ ਵੱਖ ਸਮਾਰਟਫੋਨ ਹੈ ਪਰ ਅਜਿਹਾ ਹੋਣ ਦੀ ਉਮੀਦ ਥੋੜੀ ਘੱਟ ਹੈ।
ਨਵੇਂ ਪੋਸਟ ਮੁਤਾਬਕ ਟਿਪਸਟਰ ਨੇ ਆਪਣੇ ਪੁਰਾਣੇ ਪੋਸਟ 'ਚ ਇਹ ਵੀ ਦੱਸਿਆ ਹੈ ਕਿ ਇਸ ਮਾਡਲ ਨੰਬਰ ਵਾਲਾ ਸਮਾਰਟਫੋਨ ਅਗਸਤ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਸ਼ਾਓਮੀ ਨੇ ਇਸ ਸਮਾਰਟਫੋਨ ਦੇ ਬਾਰੇ 'ਚ ਕੋਈ ਆਧਿਕਾਰਿਤ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਮੀ ਸੀ.ਸੀ.10 ਅਤੇ ਮੀ ਮਿਕਸ 4 ਦੇ ਬਾਰੇ 'ਚ ਕੋਈ ਜਾਣਕਾਰੀ ਦਿੱਤੀ ਹੈ।
ਟਿਕਟਾਕ ਵੀ ਤੋੜੇਗਾ ਚੀਨ ਨਾਲ ਰਿਸ਼ਤਾ, ਹੋਰ ਦੇਸ਼ਾਂ 'ਚ ਸ਼ਿਫਟ ਕਰੇਗਾ ਹੈੱਡਕੁਆਰਟਰ
NEXT STORY