ਗੈਜੇਟ ਡੈਸਕ– ਟੈਕਨਾਲੋਜੀ ਦੇ ਦੌਰ ’ਚ ਬੱਚੇ ਵੀ ਨਵੇਂ ਡਿਵਾਈਸਿਜ਼ ਅਤੇ ਗੈਜੇਟਸ ਤੋਂ ਵਾਂਝੇ ਨਹੀਂ ਹਨ। ਟੈੱਕ ਕੰਪਨੀ ਸ਼ਾਓਮੀ ਵਲੋਂ ਹੁਣ ਬੱਚਿਆਂ ਲਈ MiTu Kids Watch 4X ਲਾਂਚ ਕੀਤੀ ਗਈ ਹੈ। ਘਰੇਲੂ ਬਾਜ਼ਾਰ ’ਚ ਇਸ ਵਾਚ ਦੀ ਕੀਮਤ 549 ਯੁਆਨ (ਕਰੀਬ 5,900 ਰੁਪਏ) ਰੱਖੀ ਗਈ ਹੈ। ਇਸ ਵਿਅਰੇਬਲ ’ਚ VoLTE HD ਕਾਲਸ ਦੀ ਸੁਪੋਰਟ 200 ਤੋਂ ਜ਼ਿਆਦਾ ਦੇਸ਼ਾਂ ’ਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਊਲ ਕੈਮਰਾ ਵੀ ਮਿਲਦਾ ਹੈ।
ਸ਼ਾਓਮੀ ਦੀ ਖ਼ਾਸ ਵਾਚ 7 ਦਿਨਾਂ ਦੇ ਬੈਟਰੀ ਬੈਕਅਪ ਨਾਲ ਆਉਂਦੀ ਹੈ ਅਤੇ 20 ਮੀਟਰ ਤਕ ਵਾਟਰ ਰੈਸਿਸਟੈਂਟ ਵੀ ਹੈ। MiTu Kids Watch 4X ’ਚ 1.52 ਇੰਚ ਦੀ ਚੌਰਸ ਡਿਸਪਲੇਅ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਨਾਲ ਦਿੱਤੀ ਗਈ ਹੈ ਅਤੇ ਇਸ ’ਤੇ ਮਿਲਣ ਵਾਲੀ ਖ਼ਾਸ ਕੋਟਿੰਗ ਦੇ ਚਲਦੇ ਸਮਜ-ਫ੍ਰੀ ਅਨੁਭਵ ਆਫਰ ਕਰਦੀ ਹੈ। ਇਸ ਵਿਅਰੇਬਲ ਦਾ ਸਟ੍ਰੈਪ ਸੀਲੀਕਾਨ ਦਾ ਬਣਿਆ ਹੈ ਅਤੇ ਇਸ ਨੂੰ ਦੋ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ।
GPS ਨਾਲ ਹੋਵੇਗੀ ਟ੍ਰੈਕਿੰਗ
ਵਾਚ 200 ਤੋਂ ਜ਼ਿਆਦਾ ਦੇਸ਼ਾਂ ’ਚ 4ਜੀ ਨੈੱਟਵਰਕ ’ਤੇ VoLTE HD ਕਾਲਸ ਸੁਪੋਰਟ ਕਰਦੀ ਹੈ ਅਤੇ ਇਸ ਵਿਚ ਜੀ.ਪੀ.ਐੱਸ. ਵੀ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਆਸਾਨੀ ਨਾਲ ਐਂਡਰਾਇਡ ਸਮਾਰਟਫੋਨ ਜਾਂ ਆਈਫੋਨ ਦੀ ਮਦਦ ਨਾਲ ਟ੍ਰੈਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਮਾਰਟ ਵਾਚ ’ਚ ਐਮਰਜੈਂਸੀ ’ਚ ਇਸਤੇਮਾਲ ਕੀਤਾ ਜਾਣ ਵਾਲਾ ਐੱਸ.ਓ.ਐੱਸ. ਫੰਕਸ਼ਨ ਵੀ ਦਿੱਤਾ ਗਿਆ ਹੈ। ਇਸ ਵਿਅਰੇਬਲ ’ਚ Xiao AI ਅਸਿਸਟੈਂਟ, ਡਿਕਸ਼ਨਰੀ ਐਪ ਅਤੇ ਇੰਗਲਿਸ਼ ਕੋਚਿੰਗ ਐਪ ਵੀ ਦਿੱਤੀ ਗਈ ਹੈ।
ਮਿਲਣਗੇ 2 ਕੈਮਰੇ
ਮਾਪੇ ਇਸ ਵਿਅਰੇਬਲ ਸਮਾਰਟ ਵਾਚ ’ਚ ਹੋਰ ਵੀ ਐਜੁਕੇਸ਼ਨਲ ਐਪਸ ਇੰਸਟਾਲ ਕਰ ਸਕਦੇ ਹਨ। ਵਾਚ ’ਚ ਵੀਡੀਓ ਕਾਲਿੰਗ ਅਤੇ ਬੱਚਿਆਂ ਦੀ ਸੁਰੱਖਿਆ ਲਈ ਦੋ ਕੈਮਰੇ ਦਿੱਤੇ ਗਏ ਹਨ। ਪਹਿਲਾ ਫਰੰਟ ਫੇਸਿੰਗ ਕੈਮਰਾ 2 ਮੈਗਾਪਿਕਸਲ ਅਤੇ ਦੂਜਾ ਸਾਈਡ ਮਾਊਂਟਿਡ ਸੈਂਸਰ 5 ਮੈਗਾਪਿਕਸਲ ਦਾ ਹੈ। ਬੱਚੇ ਇਸ ਵਿਚ ਦਿੱਤੇ ਗਏ ਏ.ਆਈ. ਗੂਗਲ ਲੈੱਨਜ਼ ਨਾਲ ਚੀਜ਼ਾਂ ਦੀ ਫੋਟੋ ਕਲਿੱਕ ਕਰਕੇ ਵੀ ਸਿੱਖ ਸਕਦੇ ਹਨ। ਇਸ ਵਿਚ 830mAh ਦੀ ਬੈਟਰੀ ਦਿੱਤੀ ਗਈ ਹੈ, ਜੋ 7 ਦਿਨਾਂ ਤਕ ਚੱਲੇਗੀ।
ਦੁਖਦ ਖ਼ਬਰ: ਚਾਰਜਿੰਗ ਦੌਰਾਨ ਫਟਿਆ ਮੋਬਾਇਲ ਫੋਨ, ਮਾਂ ਸਮੇਤ ਦੋ ਬੱਚਿਆਂ ਦੀ ਮੌਤ
NEXT STORY