ਗੈਜੇਟ ਡੈਸਕ—ਸ਼ਾਓਮੀ ਨੇ ਸ਼ੁੱਕਰਵਾਰ ਨੂੰ ਆਪਣੇ MIJIA ਬ੍ਰੈਂਡ ਤਹਿਤ ਇਕ ਨਵਾਂ ਪ੍ਰੋਡਕਟ ਲਾਂਚ ਕਰ ਦਿੱਤਾ। ਕੰਪਨੀ ਨੇ MIJIA Smart Oven ਪੇਸ਼ ਕੀਤਾ ਹੈ ਜਿਸ ਦੀ ਕ੍ਰਾਊਨਫੰਡਿੰਗ 26 ਅਗਸਤ ਤੋਂ ਸ਼ੁਰੂ ਹੋਵੇਗੀ। ਸ਼ਾਓਮੀ ਦੇ ਪੋਰਟਫੋਲੀਓ 'ਚ ਪਹਿਲਾਂ ਤੋਂ ਕਈ ਪ੍ਰੋਡਕਟ ਜਿਵੇਂ ਵਾਸ਼ਿੰਗ ਮਸ਼ੀਨ, ਰੈਫ੍ਰੀਜਰੇਟਰ, ਕੁਕਰ ਆਦਿ ਮੌਜੂਦ ਹਨ। ਸ਼ਾਓਮੀ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਨਵਾਂ ਮੀਜਿਆ ਸਮਾਰਟ ਓਵਨ 30 ਲੀਟਰ ਦੀ ਸਮਰੱਥਾ ਨਾਲ ਆਉਂਦਾ ਹੈ।

ਇਹ ਵਰਟੀਕਲ ਬਾਡੀ ਡਿਜ਼ਾਈਨ ਨਾਲ ਲੈਸ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਕੁਕਿੰਗ ਮੋਡ ਦਿੱਤੇ ਹਨ। ਇਸ 'ਚ ਰੋਸਟਿੰਗ, ਸਟੀਮਿੰਗ, ਫ੍ਰਾਇੰਗ ਸ਼ਾਮਲ ਹੈ। ਪ੍ਰੋਡਕਟ ਇਕ ਸਮਾਰਟ ਲਿੰਕ ਵੀ ਸਪੋਰਟ ਕਰਦਾ ਹੈ ਜਿਸ ਦਾ ਮਤਲਬ ਹੈ ਕਿ ਇਸ ਨੂੰ ਮੀਜਿਆ ਸਮਾਰਟ ਹੋਮ ਐਪਲੀਕੇਸ਼ਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਸ਼ਾਓਮੀ MIJIA ਸਮਾਰਟ ਓਵਨ ਸਿੰਗਲ ਕਲਰ ਬਾਡੀ 'ਚ ਆਉਂਦਾ ਹੈ। ਇਸ ਦਾ ਡਿਜ਼ਾਈਨ ਵਧੀਆ ਹੈ।

ਇਸ ਦੇ ਉਪਰ ਵਾਲੇ ਪਾਸੇ ਸੱਜੇ ਪਾਸੇ ਸਰਕੁਲਰ ਡਾਇਲ ਹੈ ਜਿਸ 'ਤੇ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੇਖੀਆਂ ਜਾ ਸਕਦੀਆਂ ਹਨ। ਕੰਪਨੀ ਦੀ ਯੋਜਨਾ ਇਸ ਸਮਾਰਟ ਓਵਨ ਨੂੰ ਕ੍ਰਾਊਫੰਡਿੰਗ ਰਾਹੀਂ 1,299 ਚੀਨੀ ਯੁਆਨ (ਕਰੀਬ 14 ਹਜ਼ਾਰ ਰੁਪਏ) ਦੀ ਵੇਚਣ ਦੀ ਹੈ। ਉੱਥੇ, ਇਸ ਦੀ ਰਿਟੇਲ ਕੀਮਤ 1,499 ਯੁਆਨ (ਕਰੀਬ 16 ਹਜ਼ਾਰ ਰੁਪਏ) ਹੋਵੇਗੀ।
Oppo ਭਾਰਤ 'ਚ ਲਾਂਚ ਕਰਨ ਵਾਲੀ ਹੈ ਅਲਟਰਾ ਸਲੀਕ ਫੋਨ, ਕੰਪਨੀ ਨੇ ਦਿੱਤੀ ਜਾਣਕਾਰੀ
NEXT STORY