ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਚੀਨ 'ਚ ਆਯੋਜਿਤ ਇਕ ਈਵੇਂਟ 'ਚ ਆਪਣੇ ਨਵੇਂ ਮੀ 5ਐੱਸ ਪਲਸ ਸਮਾਰਟਫੋਨ ਨੂੰ ਲਾਂਚ ਕੀਤਾ। ਸ਼ਿਓਮੀ ਮੀ 5ਐੱਸ ਪਲਸ ਦੀ ਸਭ ਤੋਂ ਅਹਿਮ ਖਾਸਿਅਤ ਡਿਊਲ ਰਿਅਰ ਕੈਮਰਾ ਸੈਟਅਪ ਅਤੇ ਸਨੈਪਡ੍ਰੈਗਨ 821 ਪ੍ਰੋਸੈਸਰ ਹੈ। ਇਹ ਹੈਂਡਸੈੱਟ ਗੋਲਡ, ਡਾਰਕ ਗ੍ਰੇ, ਸਿਲਵਰ ਅਤੇ ਰੋਜ਼ ਗੋਲਡ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਸ਼ਿਓਮੀ ਮੀ 5ਐੱਸ ਪਲਸ 'ਚ ਦੋ ਵੇਰਿਅੰਟ ਪੇਸ਼ ਕੀਤੇ ਗਏ ਹਨ। ਇਸ ਹੈਂਡਸੈਟ ਦੇ 4 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ ਵੇਰਿਅੰਟ 2,299 ਚੀਨੀ ਯੂਆਨ (ਕਰੀਬ 22,900 ਰੁਪਏ) ਕੀਮਤ ਹੈ ਅਤੇ ਦੂੱਜੇ ਵੇਰਿਅੰਟ 'ਚ 6 ਜੀ. ਬੀ ਰੈਮ ਅਤੇ 128 ਸਟੋਰੇਜ਼ ਵੇਰਿਅੰਟ 2,599 ਚੀਨੀ ਯੂਆਨ (ਕਰੀਬ 26,000 ਰੁਪਏ) ਕੀਮਤ ਹੈ। ਇਸ ਸਮਾਰਟਫੋਨ ਨੂੰ ਚੀਨੀ ਮਾਰਕੀਟ 'ਚ ਵੀਰਵਾਰ ਤੋਂ ਉਪਲੱਬਧ ਕਰ ਦਿੱਤਾ ਜਾਵੇਗਾ। ਭਾਰਤ 'ਚ ਲਾਂਚ ਕਰਨ ਬਾਰੇ 'ਚ ਅਜੇ ਕੁਝ ਨਹੀਂ ਦੱਸਿਆ ਗਿਆ ਹੈ।
ਸ਼ਾਓਮੀ ਮੀ 5ਐੱਸ ਪਲਸ ਦੇ ਸਪੈਸੀਫਿਕੇਸ਼ਨਸ
- 5.7 ਇੰਚ ਦੀ ਫੁੱਲ-ਐੱਚ. ਡੀ (1920x1080 ਪਿਕਸਲ) 2.5ਡੀ ਕਰਵਡ ਸਕ੍ਰੀਨ ਮੌਜੂਦ ਹੈ ।
- 2.3 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ।
- ਗਰਾਫਿਕਸ ਲਈ ਐਡਰੇਨੋ 530 ਜੀ. ਪੀ. ਊ ਇੰਟੀਗ੍ਰੇਟਡ ਹੈ।
- ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ।
- ਇਸ ਫੋਨ 'ਚ ਦੋ ਰਿਅਰ ਕੈਮਰੇ ਮੌਜੂਦ ਹਨ।
- ਦੋਨੋਂ ਹੀ ਸੈਂਸਰ 13 ਮੈਗਾਪਿਕਸਲ ਦੇ ਹਨ। ਇੱਕ ਕਲਰ ਸੈਂਸਰ ਹੈ ਤੇ ਦੂੱਜਾ ਬਲੈਕ ਐਂਡ ਵਹਾਇਟ ।
- ਫ੍ਰੰਟ ਕੈਮਰੇ ਦਾ ਸੈਂਸਰ 4 ਮੈਗਾਪਿਕਸਲ ਦਾ ਹੈ ਜੋ ਪੀ. ਡੀ. ਏ. ਐੱਫ ਆਟੋਫੋਕਸ ਨਾਲ ਲੈਸ ਹੈ।
- 4ਜੀ ਐੱਲ. ਟੀ. ਈ, ਐੱਨ. ਐੱਫ. ਸੀ, ਵਾਈ-ਫਾਈ 802.11 ਏ. ਸੀ, ਬਲੂਟੁੱਥ ਵੀ4.2 ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ ਫੀਚਰਸ ਹਨ।
- ਐਕਸੇਲੇਰੋਮੀਟਰ, ਜਾਇਰੋਸਕੋਪ , ਪ੍ਰਾਕਸੀਮਿਟੀ ਸੈਂਸਰ,ਐਂਬਿਅੰਟ ਲਾਈਟ ਸੈਂਸਰ, ਬੈਰੋਮੀਟਰ ਅਤੇ ਮੈਗਨੇਟੋਮੀਟਰ ਵੀ ਮੌਜੂਦ ਹਨ।
ਮੈਕਲਾਰੇਨ ਦੀ ਪਹਿਲੀ ਇਲੈਕਟ੍ਰਿਕ ਕਾਰ, ਸਿਰਫ ਬੱਚੇ ਕਰ ਸਕਣਗੇ RIDE
NEXT STORY