ਜਲੰਧਰ- ਸ਼ਿਓਮੀ ਮੀ6 ਸਮਾਰਟਫੋਨ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਇਸ ਫੋਨ ਬਾਰੇ ਲੀਕ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਕ ਵਾਰ ਫਿਰ ਸ਼ਿਓਮੀ ਮੀ6 ਸਮਾਰਟਫੋਨ ਦੀ ਤਸਵੀਰ ਇੰਟਰਨੈੱਟ 'ਤੇ ਲੀਕ ਹੋਈ ਹੈ ਅਤੇ ਇਸ ਵਿਚ ਸਮਾਰਟਫੋਨ ਦੀ ਡਿਸਪਲੇ ਨੂੰ ਕਰੀਬ ਤੋਂ ਦੇਖਿਆ ਜਾ ਸਕਦਾ ਹੈ। ਨਵੀਂ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਸਮਾਰਟਫੋਨ 'ਚ ਬਾਡੀ ਰੇਸ਼ੀਓ ਦੇ ਹਿਸਾਬ ਨਾਲ ਸ਼ਾਨਦਾਰ ਸਕਰੀਨ ਹੋਵੇਗੀ। ਪਰ ਪਹਿਲਾਂ ਲੀਕ ਹੋਈ ਜਾਣਕਾਰੀ ਦੀ ਗੱਲ ਕਰੀਏ ਤਾਂ ਇਸ ਦੇ ਡਿਜ਼ਾਈਨ 'ਚ ਵੱਡੇ ਫਰਕ ਦਿਸਦੇ ਹਨ।
ਸ਼ਿਓਮੀ ਮੀ6 ਦੀ ਨਵੀਂ ਲੀਕ ਤਸਵੀਰ ਨੂੰ ਚੀਨ ਦੀ ਮਾਈਕ੍ਰੋਬਲਾਗਿੰਗ ਵੈੱਬਸਾਈਟ ਵੀਬੋ 'ਤੇ ਪੋਸਟ ਕੀਤਾ ਗਿਆ ਹੈ। ਗਿਜ਼ਮੋਚਾਈਨਾ ਦੁਆਰਾ ਸਾਂਝੀ ਕੀਤੀ ਗਈ ਇਸ ਤਸਵੀਰ 'ਚ ਪਿਛਲੇ ਵੈਰੀਐਂਟ ਦੀ ਤੁਲਨਾ 'ਚ ਡਿਜ਼ਾਈਨ 'ਚ ਫਰਕ ਦੇਖਿਆ ਜਾ ਸਕਦਾ ਹੈ। ਲੀਕ ਤਸਵੀਰਾਂ 'ਚ ਇਹ ਸਮਾਰਟਫੋਨ ਮੀ.ਆਈ.ਯੂ.ਆਈ. 'ਤੇ ਚੱਲਦਾ ਹੋਇਆ ਦੇਖਿਆ ਜਾ ਸਕਦਾ ਹੈ ਪਰ ਇਸ ਲੀਕ ਨੂੰ ਭਰੋਸੇਮੰਦ ਨਹੀਂ ਕਿਹਾ ਜਾ ਸਕਦਾ।
ਸਭ ਤੋਂ ਪਹਿਲੀ ਗੱਲ, ਸਮਾਰਟਫੋਨ 'ਚ ਅਗਲੇ ਪਾਸੇ ਮੀ ਲੋਗੋ ਨਹੀਂ ਦਿੱਤਾ ਗਿਆ ਹੈ ਜਿਸ ਨਾਲ ਇਸ ਦੇ ਸ਼ਿਓਮੀ ਦਾ ਫੋਨ ਹੋਣ 'ਤੇ ਸ਼ੱਕ ਹੁੰਦਾ ਹੈ। ਦੂਜੀ ਗੱਲ, ਤਸਵੀਰ 'ਚ ਲੀਕ ਸਮਰਾਟਫੋਨ ਦਾ ਡਿਜ਼ਾਈਨ ਬਹੁਤ ਜ਼ਿਆਦਾ ਆਕਰਸ਼ਕ ਨਹੀਂ ਹੈ ਅਤੇ ਨਾ ਹੀ ਪਿਛਲੇ ਲੀਕ 'ਚ ਦਿਸੇ ਫੋਨ ਦੇ ਡਿਜ਼ਾਈਨ ਦੀ ਤਰ੍ਹਾਂ ਹੈ। ਆਖਰੀ ਗੱਲ ਕਿ ਜਿਸ ਵਿਅਕਤੀ ਨੇ ਇਸ ਲੀਕ ਤਸਵੀਰ ਨੂੰ ਪੋਸਟ ਕੀਤਾ ਹੈ, ਉਹ ਕੋਈ ਮਸ਼ਹੂਰ ਟਿਪਸਟਰ ਨਹੀਂ ਹੈ।
ਇੰਸਟਾਗ੍ਰਾਮ 'ਚ ਐਡ ਹੋਇਆ ਨਵਾਂ ਫੀਚਰ, ਹੁਣ ਇਕ ਵਾਰ 'ਚ ਪੋਸਟ ਕਰੋ 10 ਤਸਵੀਰਾਂ
NEXT STORY