ਜਲੰਧਰ—ਸ਼ਿਓਮੀ ਆਪਣੇ Mi A2 ਸਮਾਰਟਫੋਨ ਨੂੰ ਭਾਰਤ 'ਚ 8 ਅਗਸਤ ਨੂੰ ਲਾਂਚ ਕਰੇਗੀ। ਹੁਣ ਖੁਲਾਸਾ ਹੋਇਆ ਹੈ ਕਿ ਸ਼ਿਓਮੀ Mi A2 ਸਮਾਰਟਫੋਨ ਐਕਸਕਲੂਸੀਵ ਤੌਰ 'ਤੇ ਅਮੇਜ਼ਾਨ ਇੰਡੀਆ 'ਤੇ ਮਿਲੇਗਾ। ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਾਨ ਇੰਡੀਆ 'ਤੇ ਮੀ ਏ2 ਦੀ ਲਾਂਚ ਤਾਰੀਖ ਨਾਲ ਇਕ ਟੀਜ਼ਰ ਪੇਜ਼ ਬਣਾ ਦਿੱਤਾ ਗਿਆ ਹੈ। ਅਜੇ ਮੀ ਏ2 ਕੀਮਤ ਦੇ ਬਾਰੇ 'ਚ ਪਤਾ ਨਹੀਂ ਚੱਲਿਆ ਹੈ। ਸ਼ਿਓਮੀ ਮੀ ਏ2 ਨੂੰ ਜੁਲਾਈ 'ਚ ਸਪੇਨ 'ਚ ਲਾਂਚ ਕੀਤਾ ਗਿਆ ਹੈ ਅਤੇ ਇਹ ਪਿਛਲੇ ਸਾਲ ਲਾਂਚ ਹੋਏ ਮੀ ਏ1 ਦਾ ਅਪਗਰੇਡੇਡ ਵੇਰੀਐਂਟ ਹੈ। ਮੀ 6 ਐਕਸ ਦਾ ਰੀਬ੍ਰੈਂਡੇਡ ਵਰਜ਼ਨ ਸਟਾਕ ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ ਅਤੇ ਇਸ 'ਚ ਸਮੇਂ 'ਤੇ ਸਾਫਟਵੇਅਰ ਅਪਡੇਟਸ ਦਾ ਵਾਅਦਾ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ 8 ਅਗਸਤ ਨੂੰ ਹੋਣ ਵਾਲੇ ਮੀ ਏ2 ਦੇ ਲਾਂਚ ਇਵੈਂਟ ਲਈ ਇਨਵਾਈਟ ਭੇਜ ਦਿੱਤੇ ਹਨ।
ਅਮੇਜ਼ਾਨ ਇੰਡੀਆ 'ਤੇ ਸ਼ਿਓਮੀ ਮੀ ਏ2 ਲਈ ਇਕ ਵੱਖ ਪੇਜ਼ ਬਣਾ ਦਿੱਤਾ ਗਿਆ ਹੈ। ਪੇਜ਼ 'ਤੇ 'Notify Me' ਦਾ ਬਟਨ ਹੈ, ਜਿਸ 'ਤੇ ਕਲਿੱਕ ਕਰ ਯੂਜ਼ਰ ਆਪਣਾ ਨਾਂ, ਈਮੇਲ ਆਈ.ਡੀ. ਅਤੇ ਫੋਨ ਨੰਬਰ ਦੇ ਕੇ ਹੈਂਡਸੈੱਟ ਨਾਲ ਜੁੜੇ ਅਪਡੇਟਸ ਪਾ ਸਕਦੇ ਹਨ। ਸਮਾਰਟਫੋਨ ਨੂੰ ਸ਼ਿਓਮੀ ਦੀ ਮੀ.ਡਾਟ.ਕਾਮ ਸਾਈਟ 'ਤੇ ਉਪਲੱਬਧ ਕੀਤੇ ਜਾਣ ਦੀ ਉਮੀਦ ਹੈ। ਇਸ ਵਿਚਾਲੇ ਅਮੇਜ਼ਾਨ ਇੰਡੀਆ 'ਤੇ ਬਣੇ ਪੇਜ਼ ਤੋਂ ਸ਼ਿਓਮੀ ਮੀ ਏ2 ਦੇ ਕੁਝ ਅਹਿਮ ਖੂਬੀਆਂ ਜਿਵੇਂ ਕੈਮਰਾ, ਪ੍ਰੋਸੈਸਰ ਅਤੇ ਐਂਡ੍ਰਾਇਡ ਵਨ ਸਰਟੀਫਿਕੇਸ਼ਨ ਨਾਲ ਆਉਂਦਾ ਹੈ।
ਸ਼ਿਓਮੀ ਮੀ ਏ2 ਸਮਾਰਟਫੋਨ ਨੂੰ ਭਾਰਤ 'ਚ 2 ਵੇਰੀਐਂਟ 4ਜੀ.ਬੀ. ਰੈਮ ਨਾਲ 64ਜੀ.ਬੀ. ਅਤੇ 6 ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ 'ਚ ਉਪਲੱਬਧ ਕਰਵਾਇਆ ਜਾਵੇਗਾ।
ਸ਼ਿਓਮੀ ਮੀ ਏ2 ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਸਪੇਨ 'ਚ 279 ਯੂਰੋ (ਕਰੀਬ 22,500 ਰੁਪਏ) 'ਚ ਲਾਂਚ ਕੀਤਾ ਗਿਆ ਹੈ। ਉੱਥੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਨਰਲ ਸਟੋਰੇਜ ਦੀ ਕੀਮਤ 349 ਯੂਰੋ (28,100 ਰੁਪਏ) ਹੈ।
ਸ਼ਿਓਮੀ ਮੀ ਏ2 ਸਮਾਰਟਫੋਨ 'ਚ 5.99 ਇੰਚ ਫੁਲ ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ੀਓ 18:9 ਹੈ। ਸਕਰੀਨ ਦੀ ਸੁਰੱਖਿਆ ਲਈ 2.5ਡੀ ਕਵਰਡ ਗਲਾਸ ਅਤੇ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 512 ਜੀ.ਪੀ.ਯੂ. ਹੈ। ਸ਼ਿਓਮੀ ਮੀ ਏ2 ਐਂਡ੍ਰਾਇਡ 8.1 ਓਰੀਓ ਸਟਾਕ ਵਰਜ਼ਨ 'ਤੇ ਚੱਲਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਸਮਾਰਟਫੋਨ 'ਚ ਅਪਰਚਰ ਐੱਫ/1.75 ਨਾਲ 12 ਮੈਗਾਪਿਕਸਲ ਸੋਨੀ IMX486 ਸੈਂਸਰ ਅਤੇ ਅਪਰਚਰ ਐੱਫ/1.75 ਨਾਲ 20 ਮੈਗਾਪਿਕਸਲ ਸੋਨੀ IMX376 ਸੈਂਸਰ ਦਿੱਤਾ ਗਿਆ ਹੈ। ਰੀਅਰ ਕੈਮਰਾ ਸੈਟਅਪ ਡਿਊਲ-ਟੋਨ ਐੱਲ.ਈ.ਡੀ. ਫਲੈਸ਼ ਅਤੇ ਪੀ.ਡੀ.ਐੱਫ.ਏ. ਸਪਾਰਟ ਕਰਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ ਅਪਰਚਰ ਐੱਫ/1.75 ਅਤੇ ਸਾਫਟ-ਐੱਲ.ਈ.ਡੀ. ਫਲੈਸ਼ ਨਾਲ 20 ਮੈਗਾਪਿਕਸਲ ਸੋਨੀ IMX376 ਸੈਲਫੀ ਕੈਮਰਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ ਇਸ 'ਚ 3010 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਦੇ ਇਸ ਡਿਊਲ ਕੈਮਰੇ ਵਾਲੇ ਸਮਾਰਟਫੋਨ ਦੀ ਕੀਮਤ 'ਚ ਕੀਤੀ ਗਈ ਕਟੌਤੀ, ਜਾਣੋ ਕੀਮਤ
NEXT STORY