ਜਲੰਧਰ: ਚੀਨ ਦੀ ਇਲੈਕਟ੍ਰਾਨੀਕਸ ਕੰਪਨੀ ਸ਼ਿਓਮੀ ਦੇ ਐੱਮ, ਆਈ ਮੈਕਸ ਸਮਾਰਟਫੋਨ ਅਤੇ ਐੱਮ. ਆਈ ਬੈਂਡ 2 ਦੇ ਸਪੈਸਿਫਿਕੇਸ਼ਨ ਦਾ ਹਾਲ ਹੀ 'ਚ ਖੁਲਾਸਾ ਹੋਇਆ ਹੈ। ਇਸ ਨਾਲ ਹੀ ਚਾਈਨੀਜ਼ ਸੋਸ਼ਲ ਨੈੱਟਵਰਕ ਵੀਬੋ ਦੁਆਰਾ ਇਨ੍ਹਾਂ ਦੋਨ੍ਹਾਂ ਡਿਵਾਈਸਿਸ ਦੀ ਰੈਂਡਰ ਤਸਵੀਰਾਂ ਨੂੰ ਪੋਸਟ ਕੀਤਾ ਗਿਆ ਹੈ।
ਸ਼ਿਓਮੀ ਐੱਮ. ਆਈ ਮੈਕਸ ਸਮਾਰਟਫੋਨ ਕੰਪਨੀ ਦੇ ਐੱਮ. ਆਈ 5 ਦੀ ਤਰ੍ਹਾਂ ਦਿਸਦਾ ਹੈ। ਫੋਨ 'ਚ ਤਿੰਨ ਕਪੈਸੀਟਿਵ ਬਟਨ ਦਿੱਤੇ ਗਏ ਹਨ ਜਿਨ੍ਹਾਂ ਦੇ ਕਿਨਾਰਿਆਂ 'ਤੇ ਪਤਲੀ ਮੇਟਲ ਸਟਰੀਪ ਮੌਜੂਦ ਹੈ ਜੋ ਇਸ ਨੂੰ ਇੰਪ੍ਰੈਸੀਵ ਲੁੱਕ ਦਿੰਦੀ ਹੈ।
ਸ਼ਿਓਮੀ ਐੱਮ. ਆਈ ਮੈਕਸ -
ਡਿਸਪਲੇ , ਪ੍ਰੋਸੈਸਰ :
ਇਸ ਸਮਾਰਟਫੋਨ 'ਚ 6 ਇੰਚ ਦੀ ਡਿਸਪਲੇ ਦੇਣ ਦਾ ਖੁਲਾਸਾ ਹੋਇਆ ਹੈ ਜੋ ਤਸਵੀਰਾਂ ਅਤੇ ਮੂਵੀ ਦੇਖਣ 'ਚ ਮਦਦ ਕਰੇਗੀ ਨਾਲ ਹੀ ਇਸ 'ਚ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਜਾਵੇਗਾ ਜੋ ਹਰ ਤਰ੍ਹਾਂ ਦੀ ਗੇਮਸ ਨੂੰ ਖੇਡਣ 'ਚ ਮਦਦ ਕਰੇਗਾ।
ਮੈਮਰੀ, ਕੈਮਰਾ :
3 ਜੀ.ਬੀ ਰੈਮ ਨਾਲ ਇਸ ਸਮਾਰਟਫੋਨ 'ਚ 32 ਜੀ. ਬੀ ਦੀ ਸਟੋਰੇਜ਼ ਹੋ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਜਾਵੇਗਾ।
ਸ਼ਿਓਮੀ ਐੱਮ. ਆਈ ਬੈਂਡ 2- ਇਸ ਨਵੇਂ ਸ਼ਿਓਮੀ ਐੱਮ. ਆਈ ਬੈਂਡ ਦੀ ਡਿਸਪਲੇ ਨੂੰ ਕੰਪਨੀ ਨੇ ਅਪਗ੍ਰੇਡ ਕੀਤਾ ਹੈ ਜਿਸ 'ਤੇ ਤੁਹਾਨੂੰ ਬਿਨਾਂ ਕਿਸੇ ਐਪ ਦੀ ਮਦਦ ਨਾਲਂ ਵੀ ਨੋਟੀਫਿਕੇਸ਼ਨ ਮਿਲ ਜਾਣਗੀਆਂ। ਸ਼ਿਓਮੀ ਐੱਮ. ਆਈ ਬੈਂਡ 2 ਨੂੰ 99 ਚੀਨੀ ਯੁਆਨ(ਕਰੀਬ 1013 ਰੁਪਏ) ਕੀਮਤ 'ਚ ਲਾਂਚ ਹੋਣ ਦੀ ਉਮੀਦ ਹੈ।
ਸ਼ਿਓਮੀ ਨੇ ਪਿਛਲੇ ਹਫਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਐਮ. ਆਈ ਮੈਕਸ ਸਮਾਰਟਫੋਨ ਦਾ ਲਾਂਚ ਈਵੈਂਟ ਬੀਜਿੰਗ ਨੈਸ਼ਨਲ ਕਨਵੈਂਸ਼ਨ ਸੈਂਟਰ 'ਚ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ 'ਚ ਜਾਣ ਦੀ ਇੱਛਾ ਰੱਖਣ ਵਾਲੇ ਐੱਮ. ਆਈ ਫੈਨਸ ਲਈ ਟਿਕਟਾਂ ਵੀ ਉਪਲੱਬਧ ਹੋ ਗਈਆਂ ਹਨ। ਸ਼ਿਓਮੀ ਐੱਮ. ਆਈ ਮੈਕਸ ਨੂੰ ਸਿਰਫ ਏਸ਼ੀਆ 'ਚ ਹੀ ਵੇਚੇ ਜਾਣ ਦੀ ਖਬਰਾਂ ਹਨ ਜਦ ਕਿ ਐੱਮ. ਆਈ ਬੈਂਡ 2 ਨੂੰ ਕੰਪਨੀ ਗਲੋਬਲੀ ਤੌਰ 'ਤੇ ਵੇਚੇਗੀ।
Ikea VR ਕਰਵਾ ਰਿਹੈ ਵਰਚੁਅਲ ਕਿਚਨ ਦੀ ਸੈਰ! (ਵੀਡੀਓ)
NEXT STORY