ਗੈਜੇਟ ਡੈਸਕ– ਸ਼ਾਓਮੀ ਦੁਆਰਾ ਮੀ ਨੋਟਬੁੱਕ ਲੈਪਟਾਪ ਦੇ ਈ-ਲਰਨਿੰਗ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਮੀ ਨੋਟਬੁੱਕ ਦੇ ਇਸ ਲਰਨਿੰਗ ਐਡੀਸ਼ਨ ਲੈਪਟਾਪ ਦੀ ਕੀਮਤ 44,999 ਰੁਪਏ ਹੈ ਪਰ ਇਹ ਲੈਪਟਾਪ ਮੌਜੂਦਾ ਸਮੇਂ ’ਚ ਇੰਟ੍ਰੋਡਕਟਰੀ ਕੀਮਤ ’ਤੇ ਸਿਰਫ 34,999 ਰੁਪਏ ’ਚ ਵਿਕਰੀ ਲਈ ਉਪਲੱਬਧ ਰਹੇਗਾ। ਲੈਪਟਾਪ ਸਿਲਵਰ ਰੰਗ ’ਚ ਆਏਗਾ। ਗਾਹਕ ਇਸ ਨੂੰ ਮੀ ਸਟੋਰ, ਈ-ਕਾਮਰਸ ਸਾਈਟ ਐਮਾਜ਼ੋਨ ਅਤੇ ਪਾਰਟਨਰ ਆਫਲਾਈਨ ਰਿਟੇਲ ਸਟੋਰ ਤੋਂ ਅੱਜ ਤੋਂ ਖ਼ਰੀਦ ਸਕਣਗੇ।
ਆਫਰ
ਮੀ ਨੋਟਬੁੱਕ ਦੇ ਲਰਨਿੰਗ ਐਡੀਸ਼ਨ ਨੂੰ ਸ਼ਾਓਮੀ ਵੈੱਬਸਾਈਟ ਤੋਂ HDFC ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਖ਼ਰੀਦਣ ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਮਿਲੇਗਾ। ਨਾਲ ਹੀ ਲੈਪਟਾਪ ਨੂੰ ਕੁਝ ਚੁਣੇ ਹੋਏ ਬੈਂਕਾਂ ਦੇ ਕਾਰਡ ਰਾਹੀਂ 9 ਮਹੀਨਿਆਂ ਦੇ ਈ.ਐੱਮ.ਆਈ. ਆਪਸ਼ਨ ’ਤੇ ਖ਼ਰੀਦਿਆ ਜਾ ਸਕੇਗਾ। ਉਥੇ ਹੀ ਐਮਾਜ਼ੋਨ ਵੈੱਬਸਾਈਟ ਤੋਂ ਐੱਸ.ਬੀ.ਆਈ. ਕਾਰਡ ਰਾਹੀਂ ਲੈਪਟਾਪ ਖ਼ਰੀਦਣ ’ਤੇ 10 ਫੀਸਦੀ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਪ੍ਰਾਈਮ ਅਤੇ ਨਾਨ ਪ੍ਰਾਈਮ ਮੈਂਬਰ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਰਾਹੀਂ ਖ਼ਰੀਦ ’ਤੇ 5 ਫੀਸਦੀ ਕੈਸ਼ਬੈਕ ਦਾ ਫਾਇਦਾ ਚੁੱਕ ਸਕਦੇ ਹਨ।
ਫੀਚਰਜ਼
ਮੀ ਨੋਟਬੁੱਕ 14 ਦੇ ਲਰਨਿੰਗ ਐਡੀਸ਼ਨ ਸੁਪੋਰਟ ਲੈਪਟਾਪ ’ਚ 14 ਇੰਚ ਦੀ ਫੁਲ ਐੱਚ.ਡੀ. ਪੱਲਸ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਲੈਪਟਾਪ ਦਾ ਸਕਰੀਨ ਟੂ ਬਾਡੀ ਰੇਸ਼ੀਓ 81.2 ਫੀਸਦੀ ਹੈ। ਲੈਪਟਾਪ ਦੇ ਡਿਸਪਲੇਅ ਪੈਲਨ ’ਤੇ ਐਂਟੀ ਗਲੇਅਰ ਕੋਟਿੰਗ ਮਿਲੇਗੀ, ਜੋ ਬ੍ਰਾਈਟ ਐਨਵਾਇਰਮੈਂਟ ’ਚ ਰਿਫਲੈਕਸ਼ਨ ਅਤੇ ਅੱਖਾਂ ’ਤੇ ਪੈਣ ਵਾਲੇ ਅਸਰ ਨੂੰ ਘੱਟ ਕਰਦਾ ਹੈ। ਲੈਪਟਾਪ ’ਚ Intel Core i3-10110U ਪ੍ਰੋਸੈਸਰ ਦੀ ਸੁਪੋਰਟ ਦਿੱਤੀ ਗਈ ਹੈ। ਇਸ ਨੂੰ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦੀ ਸੁਪੋਰਟ ਮਿਲੇਗੀ। ਗ੍ਰਾਫਿਕਸ ਦੇ ਤੌਰ ’ਤੇ ਲੈਪਟਾਪ ’ਚ Intel UHD Graphics 620 ਦਿੱਤਾ ਗਿਆ ਹੈ।
ਕੁਨੈਕਟੀਵਿਟੀ ਅਤੇ ਬੈਟਰੀ
ਡਿਜ਼ਾਇਨ ਦੀ ਗੱਲ ਕਰੀਏ ਤਾਂ ਮੀ ਨੋਟਬੁੱਕ 14 ਈ-ਲਰਨਿੰਗ ਐਡੀਸ਼ਨ ’ਚ ਮੈਟਲ ਬਾਡੀ ਦਿੱਤੀ ਗਈ ਹੈ। ਲੈਪਟਾਪ ’ਚ ਵੀਡੀਓ ਕਾਲਿੰਗ ਲਈ 720 ਪਿਕਸਲ ਐੱਚ.ਡੀ. ਵੈੱਬਕੈਮ ਦੀ ਸੁਪੋਰਟ ਦਿੱਤੀ ਗਈ ਹੈ। ਇਸ ਲੈਪਟਾਪ ਦਾ ਭਾਰ 1.5 ਗ੍ਰਾਮ ਹੈ, ਜਿਸ ਨੂੰ ਕੈਰੀ ਕਰਨਾ ਕਾਫੀ ਆਸਾਨ ਹੈ। ਜੇਕਰ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਮੀ ਨੋਟਬੁੱਕ 14 ਦੇ ਲਰਨਿੰਗ ਐਡੀਸ਼ਨ ਸੁਪੋਰਟ ਲੈਪਟਾਪ ’ਚ ਯੂ.ਐੱਸ.ਬੀ. ਟਾਈਪ-ਏ 3.1 ਪੋਰਟ, ਇਕ ਸਿੰਗਲ ਯੂ.ਐੱਸ.ਬੀ. 2.0 ਪੋਰਟ ਅਤੇ 3.5 ਐੱਮ.ਐੱਮ. ਆਡੀਓ ਜੈੱਕ ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਊਲ ਬੈਂਡ ਵਾਈ-ਫਾਈ, ਐੱਚ.ਡੀ.ਐੱਮ.ਆਈ. ਪੋਰਟ, ਬਲੂਟੂਥ v5.0 ਦੀ ਸੁਪੋਰਟ ਦਿੱਤੀ ਗਈਹੈ। ਸ਼ਾਓਮੀ ਦਾ ਦਾਅਵਾ ਹੈ ਕਿ ਮੀ ਨੋਟਬੁੱਕ 14 ਈ-ਲਰਨਿੰਗ ਐਡੀਸ਼ਨ ’ਚ 3,220mAh ਦੀ ਬੈਟਰੀ ਮਿਲੇਗੀ ਜਿਸ ਨੂੰ ਸਿੰਗਲ ਚਾਰਜ ’ਚ 10 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕੇਗਾ। ਲੈਪਟਾਪ ਦੀ ਬੈਟਰੀ ਨੂੰ 65 ਵਾਟ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕੇਗਾ।
ਭਾਰਤ ’ਚ ਲਾਂਚ ਹੋਈ ਨਵੀਂ Hyundai i20, ਕੀਮਤ 6.80 ਲੱਖ ਰੁਪਏ ਤੋਂ ਸ਼ੁਰੂ
NEXT STORY