ਜਲੰਧਰ— ਚਾਈਨਜ਼ ਐਪਲ ਨਾਂ ਤੋਂ ਮਸ਼ਹੂਰ ਸਮਾਰਟਫੋਨ ਕੰਪਨੀ Xiaomi ਆਪਣੇ ਸਮਾਰਟਫੋਨ Mi 4 ਦੇ ਵਿੰਡੋਜ਼ ਵਰਜਨ ਕੱਲ ਲਾਂਚ ਕਰੇਗੀ। ਫੋਟੋ ਪੋਸਟ ਕਰਨ ਦੇ ਨਾਲ ਹੀ ਇਹ ਖਬਰ ਚਰਚਾ ਦਾ ਵਿਸ਼ਾ ਬਣ ਗਈ ਹੈ। ਤੁਹਾਨੂੰ ਦੱਸ ਦਈਏ ਕਿ ਮਾਰਚ 2015 'ਚ ਮਾਈਕ੍ਰੋਸਾਫਟ ਨੇ ਵਿੰਡੋਜ਼ 10 ਆਪਰਟਿੰਗ ਸਿਸਟਮ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਉਸੇ ਸਮੇਂ ਕੰਪਨੀ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਵਿੰਡੋਜ਼ 10 ਲਈ Xiaomi ਦੇ ਨਾਲ ਹਿੱਸੇਦਾਰੀ ਕੀਤੀ ਹੈ।
ਜੇਕਰ ਇਸ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ Xiaomi Mi 4 ਦੇ ਵਿੰਡੋਜ਼ ਵਰਜਨ ਦੇ ਫੀਚਰਜ਼ ਵੀ ਇਸ ਦੇ ਐਂਡ੍ਰਾਇਡ ਵਰਜਨ ਵਰਗੇ ਹੀ ਹੋਣਗੇ। ਇਸ ਸਮਾਰਟਫੋਨ 'ਚ 5-ਇੰਚ ਦੀ ਫਲ 84 ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 801 ਚਿਪਸੈੱਟ, 2.5GHz ਕਵਾਡ ਕੋਰ ਪ੍ਰੋਸੈਸਰ ਅਤੇ 3GB ਰੈਮ ਨਾਲ ਲੈਸ ਹੈ। ਇਸ ਵਿਚ 16GB ਜਾਂ 64GB ਦੀ ਇੰਟਰਨਲ ਸਟੋਰੇਜ਼ ਮੌਜੂਦ ਹੋ ਸਕਦੀ ਹੈ। ਇਸ ਸਮਾਰਟਫੋਨ 'ਚ 13MP ਦਾ ਰੀਅਰ ਕੈਮਰਾ ਅਤੇ 8MP ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਸ ਵਿਚ ਵੀ 3G, ਵਾਈ-ਫਾਈ ਅਤੇ ਬਲੂਟੂਥ ਤੋਂ ਇਲਾਵਾ 4G LTE ਸਪੋਰਟ ਹੈ।
ਜ਼ਿਕਰਯੋਗ ਹੈ ਕਿ Xiaomi Mi 4 ਵਿੰਡੋਜ਼ ਵਰਜਨ ਤੋਂ ਇਲਾਵਾ ਵੀ ਕੰਪਨੀ ਦਾ ਇਕ ਹੋਰ ਡਿਵਾਈਸ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। Xiaomi ਨੇ ਹਾਲ ਹੀ 'ਚ ਰੈੱਡਮੀ ਨੋਟ 3 ਦੇ ਲਾਂਚ ਦੇ ਨਾਲ Mi ਪੈਡ 2 ਦਾ ਪ੍ਰਦਰਸ਼ਨ ਕੀਤਾ ਸੀ। ਉਹ ਟੈਬਲੇਟ ਵੀ ਐਂਡ੍ਰਾਇਡ ਤੋਂ ਇਲਾਵਾ ਵਿੰਡੋਜ਼ ਵਰਜਨ 'ਚ ਉਪਲੱਬਧ ਹੈ। ਖਬਰ ਇਹ ਵੀ ਹੈ ਕਿ Xiaomi Mi ਨੋਟ ਪ੍ਰੋ ਡਿਵਾਈਸ 'ਤੇ ਕੰਮ ਕਰ ਰਹੀ ਹੈ ਜੋ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਉਪਲੱਬਧ ਹੋਵੇਗਾ।
pinnacle Mod ਨਾਲ ਹੋਰ ਵੀ ਬਿਹਤਰ ਹੋਏ GTA V ਦੇ ਗ੍ਰਾਫਿਕਸ
NEXT STORY