ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਦੇ ਸਬ-ਬ੍ਰਾਂਡ ਪੋਕੋ ਦੇ ਪਹਿਲੇ ਸਮਾਰਟਫੋਨ Poco F1 ਨੂੰ MIUI 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਸ਼ਾਓਮੀ ਇਸ ਅਪਡੇਟ ਦੇ ਨਾਲ ਲੇਟੈਸਟ ਐਂਡਰਾਇਡ ਫਰਵਰੀ 2019 ਸਕਿਓਰਿਟੀ ਪੈਚ ਵੀ ਦੇ ਰਹੀ ਹੈ। ਇਸ ਦੇ ਨਾਲ ਹੀ ਸਮਾਰਟਫੋਨ ਦੀ ਪਰਫਾਰਮੈਂਸ ਸੁਧਾਰਣ ਲਈ ਬਗ ਫਿਕਸ ਵੀ ਕੀਤੇ ਗਏ ਹਨ। ਅਪਡੇਟ ਨੂੰ 10.2.3.0.PEJMIXM ਨਾਂ ਦਿੱਤਾ ਹੈ ਜਿਸ ਦਾ ਸਾਈਜ਼ 550MB ਹੈ।
ਸ਼ਾਓਮੀ ਨੇ ਹਾਲ ਹੀ ’ਚ ਪੋਕੋ ਐੱਫ 1 ਲਈ ਬੀਟਾ ਅਪਡੇਟ ਰੋਲ ਆਊਟ ਕੀਤੇ ਸਨ ਜਿਸ ਵਿਚ ਦੋ ਇੰਪਰੂਵਮੈਂਟ ਮੁੱਖ ਸਨ। ਪਹਿਲੀ ਅਪਡੇਟ ਸ਼ਾਓਮੀ ਨੇ ਸਮਾਰਟਫੋਨ ਦੇ ਕੈਮਰੇ ਲਈ ਦਿੱਤੀ ਸੀ ਜੋ 60FPS ’ਚ 4ਕੇ ਵੀਡੀਓ ਰਿਕਾਰਡਿੰਗ ਲਈਸੀ ਅਤੇ ਦੂਜੀ ਅਪਡੇਟ Widevine L1 ਸਪੋਰਟ ਲਈ ਸੀ, ਜੋ ਯੂਜ਼ਰਜ਼ ਨੂੰ OTT ਪਲੇਟਫਾਰਮ ਜਿਵੇਂ- ਨੈੱਟਫਲਿਕਸ ਅਤੇ ਅਮੇਜ਼ਨ ਪ੍ਰਾਈਮ ’ਤੇ HD ਵੀਡੀਓ ਸਟਰੀਮਿੰਗ ਦੀ ਸੁਵਿਧਾ ਦਿੰਦਾ ਹੈ।
ਜਿਨੇਵਾ ਮੋਟਰ ਸ਼ੋਅ ’ਚ ਪੇਸ਼ ਹੋਈ Jesko ਹਾਈਪਰ ਕਾਰ, ਟਾਪ ਸਪੀਡ 483kph
NEXT STORY