ਜਲੰਧਰ— ਸ਼ਾਓਮੀ ਰੇਡਮੀ 4 ਸਮਾਰਟਫੋਨ ਕੱਲ ਇਕ ਵਾਰ ਫਿਰ ਤੋਂ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਤੁਸੀਂ ਇਸ ਸਮਾਰਟਫੋਨ ਨੂੰ ਐਮਾਜ਼ਾਨ ਇੰਡੀਆ ਦੁਆਰਾ ਦੁਪਹਰ 12 ਵਜੇ ਤੋਂ ਸ਼ੁਰੂ ਹੋਣ ਵਾਲੀ ਸੇਲ ਤੋਂ ਖਰੀਦ ਸਕਦੇ ਹੋ। ਰੇਡਮੀ 4 ਸਮਾਰਟਫੋਨ ਦੀ ਭਾਰਤੀ ਬਾਜ਼ਾਰ 'ਚ 6,999 ਰੁਪਏ ਦੀ ਸ਼ੁਰੂਆਤੀ ਕੀਮਤ ਹੈ। ਨਾਲ ਹੀ ਇਸ ਸਮਾਰਟਫੋਨ 'ਤੇ ਆਫਰਸ ਪੇਸ਼ ਕੀਤੇ ਜਾ ਰਹੇ ਹਨ। ਵੋਡਾਫੋਨ 5 ਮਹੀਨੇ ਲਈ 45 ਜੀ.ਬੀ ਫ੍ਰੀ ਡਾਟਾ ਆਫਰ ਦੇ ਰਿਹਾ ਹੈ। ਨਾਲ ਹੀ ਕਿੰਡਲ ਐਪ ਡਾਊੁਨਲੋਡ ਅਤੇ ਸਾਈਨ ਇਨ ਕਰਨ ਨਾਲ ਕਿੰਡਲ ਬੁੱਕ ਲਈ ਸ਼ਾਓਮੀ ਰੇਡਮੀ 4 ਖਰੀਦਣ ਵਾਲਿਆਂ ਨੂੰ 200 ਰੁਪਏ ਦਾ ਪ੍ਰਮੋਸ਼ਨਲ ਕਰੇਡਿਟ ਵੀ ਮਿਲੇਗਾ।
ਰੇਡਮੀ 4 ਤਿੰਨ ਵੈਰਿਅੰਟ ਕਵਾਲਕਾਮ ਸਨੈਪਡਰੈਗਨ 435 ਆਕਟਾ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਫੋਨ ਦੇ ਬੇਸ ਵੈਰਿਅੰਟ 'ਚ 2 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਦੀ ਕੀਮਤ 6,999 ਰੁਪਏ ਹੈ। ਉੱਥੇ ਦੂਜੇ ਵੈਰਿਅੰਟ 'ਚ 3 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 8,999 ਰੁਪਏ ਹੈ। ਇਸ ਦੇ ਨਾਲ ਹੀ ਤੀਸਰੇ ਵੈਰਿਅੰਟ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਵੈਰਿਅੰਟ ਦੀ ਕੀਮਤ 10,999 ਰੁਪਏ ਹੈ। ਇਨ੍ਹਾਂ ਤਿੰਨਾਂ ਫੋਨਾਂ ਦੇ ਵੈਰਿਅੰਟ 'ਚ ਰਿਅਰ ਮਾਊਂਟੇਡ ਫਿੰਗਪ੍ਰਿੰਟ ਸੈਂਸਰ ਮੌਜੂਦ ਹੈ। ਜੇਕਰ ਗੱਲ ਕਰੀਏ ਸਪੈਸੀਫਿਕੇਸ਼ਨਜ਼ ਦੀ ਤਾਂ ਰੇਡਮੀ 4 'ਚ 5 ਇੰਚ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਫੋਨ 'ਚ 1.4 Ghz ਕਵਾਲਕਾਮ ਸਨੈਪਡਰੈਗਨ 435 SOE ਹੈ। ਇਸ ਦੇ ਇਲਾਵਾ ਫੋਨ 'ਚ 2 ਜੀ.ਬੀ/3 ਜੀ.ਬੀ /4 ਜੀ.ਬੀ ਰੈਮ ਅਤੇ 16ਜੀ.ਬੀ/32 ਜੀ.ਬੀ/64 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨਾਲ ਹੀ ਫੋਨ 'ਚ Microsd ਕਾਰਡ ਜਰੀਏ 128 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ Led ਫਲੈਸ਼, ਆਟੋ ਫੋਕਸ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੇਕਟਿਵਿਟੀ ਆਪਸ਼ਨ ਦੇ ਤੌਰ 'ਤੇ ਫੋਨ 'ਚ 4G Volte ਸਪੋਰਟ,ਵਾਈ-ਫਾਈ 802.11 B/G/N, Bluetooth 4.1 GPS ਅਤੇ 3.5MM ਆਡੀਓ ਜੈਕ ਵਰਗੇ ਫੀਚਰ ਦਿੱਤੇ ਗਏ ਹਨ। ਪਾਵਰ ਬੈਕਅਪ ਲਈ ਫੋਨ 'ਚ 4,100 mAh ਦੀ ਬੈਟਰੀ ਦਿੱਤੀ ਗਈ ਹੈ।
ਭਾਰਤ 'ਚ ਜਲਦੀ ਹੀ ਲਾਂਚ ਹੋ ਸਕਦਾ ਹੈ Moto C Plus
NEXT STORY