ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਣੀ ਸੋਮਵਾਰ ਨੂੰ ਦਿੱਲੀ 'ਚ ਇਕ ਈਵੈਂਟ ਕਰਨ ਜਾ ਰਹੀ ਹੈ। ਇਸ ਈਵੈਂਟ 'ਚ ਸੋਸ਼ਲ ਮੀਡੀਆ 'ਤੇ ਪੋਸਟ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ਿਓਮੀ ਨੇ ਲਾਂਚਿੰਗ ਬਾਰੇ ਅਧਿਕਾਰਤ ਰੂਪ ਨਾਲ ਵੀ ਦੱਸ ਦਿੱਤਾ ਹੈ ਕਿ ਇਹ ਫੋਨ ਐਕਸਕਲੂਜ਼ੀਵ ਤੌਰ 'ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ 'ਤੇ ਹੀ ਮਿਲੇਗਾ। ਐਮਾਜ਼ਾਨ ਅਤੇ ਰੈੱਡਮੀ ਇੰਡੀਆ ਦੋਵਾਂ ਹੀ ਕੰਪਨੀਆਂ ਨੇ ਇਸ ਸਬੰਧ 'ਚ ਹੈਸ਼ਟੈਗ #TimeToGetSmarter ਦੇ ਨਾਲ ਟਵੀਟ ਵੀ ਕੀਤੇ। ਮੰਨਿਆ ਜਾ ਰਿਹਾ ਹੈ ਕਿ ਸ਼ਿਓਮੀ ਇਸ ਲਾਂਚ ਈਵੈਂਟ 'ਚ ਘੱਟੋ-ਘੱਟ ਇਕ ਰੈੱਡਮੀ 4 ਸੀਰੀਜ਼ ਦਾ ਸਮਾਰਟਫੋਨ ਲਾਂਚ ਕਰ ਸਕਦੀ ਹੈ।
ਐਮਾਜ਼ਾਨ ਇੰਡੀਆ ਇਸ ਅਪਕਮਿੰਗ ਡਿਵਾਈਸ ਦੇ ਨੋਟੀਫਿਕੇਸਨ ਲਈ ਰਜਿਸਟ੍ਰੇਸ਼ਨ ਵੀ ਕਰ ਰਹੀ ਹੈ ਤਾਂ ਜੋ ਗਾਹਕਾਂ ਨੂੰ ਫੋਨ ਦੇ ਲਾਂਚ ਨਾਲ ਜੁੜੀ ਜਾਣਕਾਰੀ ਤੁਰੰਤ ਮਿਲ ਸਕੇ। ਦੱਸ ਦਈਏ ਕਿ ਰੈੱਡਮੀ 4 ਅਤੇ ਰੈੱਡਮੀ 4ਏ ਸਮਰਾਟਫੋਨ ਚੀਨ 'ਚ ਪਹਿਲਾਂ ਹੀ ਲਾਂਚ ਕੀਤੇ ਜਾ ਚੁੱਕੇ ਹਨ। ਨਵੰਬਰ 'ਚ ਲਾਂਚ ਹੋਏ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ 699 ਯੁਆਨ (ਕਰੀਬ 6900 ਰੁਪਏ) ਅਤੇ 499 ਯੁਆਨ (ਕਰੀਬ 4,900 ਰੁਪਏ) ਰੱਖੀ ਸੀ। 20 ਮਾਰਚ ਨੂੰ ਹੋਣ ਵਾਲੇ ਇਸ ਈਵੈਂਟ ਨੂੰ ਸ਼ਿਓਮੀ ਇੰਡੀਆ ਦੇ ਵਾਈਸ ਪ੍ਰੈਸੀਡੈਂਟ ਮਨੁ ਜੈਨ ਅਤੇ ਪ੍ਰਾਡਕਟ ਲੀਡ ਜੈਅ ਮਣੀ ਕਰਨਗੇ।
ਚੀਨ 'ਚ ਲਾਂਚ ਹੋਏ ਰੈੱਡਮੀ 4 ਸਮਾਰਟਫੋਨ'ਚ 5-ਇੰਚ ਦੀ ਐੱਚ.ਡੀ. (720x1280 ਪਿਕਸਲ) ਡਿਸਪਲੇ, ਆਕਟਾ-ਕੋਰ ਕੁਆਲਕਾਮ ਸਨਾਪਡ੍ਰੈਗਨ 430 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 2ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 4100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਰੈੱਡਮੀ 4ਏ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ 5-ਇੰਚ ਦੀ ਐੱਚ.ਡੀ. (720x1280 ਪਿਕਸਲ) ਡਿਸਪਲੇ, 1.4 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 425 ਐੱਸ.ਓ.ਐੱਸ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 2ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਨਾਲ ਹੀ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਫੋਨ 'ਚ 3120 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਉੱਤਰ ਕੋਰੀਆ ਨੇ ਨਵੇਂ ਰਾਕੇਟ ਇੰਜਣ ਦਾ ਕੀਤਾ ਟੈਸਟ : KCNA
NEXT STORY