ਜਲੰਧਰ- ਚੀਨ ਦੀ ਸਮਾਰਟਫੋਨਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਅਗਸਤ 'ਚ ਆਪਣਾ ਰੈੱਡਮੀ ਨੋਟ 4 ਸਮਾਰਟਫੋਨ ਚੀਨ 'ਚ ਲਾਂਚ ਕੀਤਾ ਸੀ। ਲਾਂਚ ਸਮੇਂ ਇਹ ਸਮਾਰਟਫੋਨ ਗੋਲਡ, ਸਿਲਵਰ ਅਤੇ ਗ੍ਰੇ ਰੰਗਾਂ 'ਚ ਉਪਲੱਬਧ ਸੀ ਪਰ ਹੁਣ ਸ਼ਿਓਮੀ ਨੇ ਇਸ ਰੈੱਡਮੀ ਨੋਟ 4 ਦੇ ਦੋ ਨਵੇਂ ਕਲਰ ਵੇਰੀਅੰਟ (ਬਲੂ ਅਤੇ ਬਲੈਕ) ਆਪਣੇ ਘਰੇਲੂ ਬਾਜ਼ਾਰ 'ਚ ਪੇਸ਼ ਕੀਤੇ ਹਨ।
ਕੰਪਨੀ ਨੂੰ ਉਮੀਦ ਹੈ ਕਿ ਨਵੇਂ ਕਲਰ ਵੇਰੀਅੰਟ ਨਾਲ ਗਾਹਕਾਂ ਨੂੰ ਇਕ ਵਾਰ ਫਿਰ ਰੈੱਡਮੀ ਨੋਟ 4 'ਚ ਰੂਚੀ ਹੋਵੇਗੀ। ਸ਼ਿਓਮੀ ਰੈੱਡਮੀ ਨੋਟ 4 ਦੇ ਨਵੇਂ ਕਲਰ ਵੇਰੀਅੰਟ ਦੇ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਦੀ ਕੀਮਤ 999 ਚੀਨੀ ਯੁਆਨ (ਕਰੀਬ 9,800 ਰੁਪਏ) ਜਦੋਂ 3ਜੀ.ਬੀ. ਰੈਮ/64ਜੀ.ਬੀ. ਸਟੋਰੇਜ ਦੀ ਕੀਮਤ 1,199 ਚੀਨੀ ਯੁਆਨ (ਕਰੀਬ 12,000 ਰੁਪਏ) ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਸ਼ਿਓਮੀ ਰੈੱਡਮੀ ਨੋਟ 4 'ਚ 5.5-ਇੰਚ (1920x1080 ਪਿਕਸਲ) ਫੁੱਲ-ਐੱਚ.ਡੀ. 2.5ਡੀ ਕਵਰਡ ਗਲਾਸ ਡਿਸਪਲੇ ਦਿੱਤੀ ਗਈ ਹੈ। ਫੋਨ 'ਚ 2.1 ਗੀਗਾਹਰਟਜ਼ ਡੈਕਾ-ਕੋਰ ਮੀਡੀਆਟੈੱਕ ਹੀਲੀਓ ਐਕਸ20 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ-ਟੀ880ਐੱਮ.ਪੀ.4 ਜੀ.ਪੀ.ਯੂ. ਹੈ। ਫੋਨ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਅਤੇ 3ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵਾਲੇ ਦੋ ਵੇਰੀਅੰਟ 'ਚ ਆਉਂਦਾ ਹੈ। ਮੈਮਰੀ ਕਾਰਡ ਰਾਹੀਂ ਸਟੋਰੇਜ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 4100 ਐੱਮ.ਏ.ਐੱਚ. ਦੀ ਦਮਦਾਰ ਬੈਟਰੀ।
ਫੋਟੋਗ੍ਰਾਫੀ ਲਈ ਇਸ ਫੋਨ 'ਚ ਅਪਰਚਰ ਐੱਫ/2.0, ਡੁਅਲ-ਟੋਨ ਐੱਲ.ਈ.ਡੀ. ਫਲੈਸ਼ ਅਤੇ ਪੀ.ਡੀ.ਏ.ਐੱਫ. ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ ਅਪਰਚਰ ਐੱਫ/2.0, 85-ਡਿਗਰੀ ਵਾਈਡ ਐਂਗਲ ਲੈਂਜ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਫਿੰਗਰਪ੍ਰਿੰਟ ਸੈਂਸਰ ਅਤੇ ਇੰਫਰਾਰੈੱਡ ਸੈਂਸਰ ਦੇ ਨਾਲ ਆਉਂਦਾ ਹੈ।
ਹੁਣ ਇਸ ਤਕਨੀਕ ਨਾਲ ਨੇਤਰਹੀਣ ਵੀ ਦੇਖ ਸਕਣਗੇ ਦੁਨੀਆਂ ਦੇ ਰੰਗ
NEXT STORY