ਗੈਜੇਟ ਡੈਸਕ– ਸ਼ਾਓਮੀ ਦਾ ਰੈੱਡਮੀ ਨੋਟ 9 ਸਮਾਰਟਫੋਨ ਅੱਜ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਇਸੇ ਹਫ਼ਤੇ ਭਾਰਤ ’ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਹੋਵੇਗੀ। ਗਾਹਕ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਅਤੇ ਮੀ ਡਾਟ ਕਾਮ ਤੋਂ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਇਹ ਮੀ ਸਟੋਰ ’ਤੇ ਵੀ ਉਪਲੱਬਧ ਹੋਵੇਗਾ। ਫੋਨ ’ਚ 5,020mAh ਦੀ ਬੈਟਰੀ, 128 ਜੀ.ਬੀ. ਤਕ ਸਟੋਰੇਜ ਅਤੇ 48 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਵਾਲਾ ਕਵਾਡ ਰੀਅਰ ਕੈਮਰਾ ਸੈੱਟਅਪ ਵਰਗੇ ਫੀਚਰਜ਼ ਹਨ।
ਫੋਨ ਦੀ ਕੀਮਤ
ਇਸ ਫੋਨ ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੈ, ਜੋ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੈ। ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ 6 ਜੀ.ਬੀ.ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ।
Redmi Note 9 ਦੇ ਫੀਚਰਜ਼
ਫੋਨ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਦਿੱਤਾ ਗਿਆ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 2340x1080 ਪਿਕਸਲ ਰੈਜ਼ੋਲਿਊਸ਼ਨ ਨਾਲ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਸਪਲੈਸ਼ ਫ੍ਰੀ ਨੈਨੋ ਕੋਟਿੰਗ ਅਤੇ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਏ.ਆਈ. ਕੈਮਰੇ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸ਼ਾਨਦਾਰ ਫੋਟੋਗ੍ਰਾਫੀ ਅਨੁਭਵ ਲਈ ਇਸ ਵਿਚ ਕਈ ਖ਼ਾਸ ਮੋਡ ਵੀ ਮਿਲ ਜਾਂਦੇ ਹਨ। ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਇਨ-ਡਿਸਪਲੇਅ ਕੈਮਰਾ ਮਿਲੇਗਾ। ਫਰੰਟ ਕੈਮਰਾ HDR, ਫਰੰਟ ਫੇਸਿੰਗ ਫਲੈਸ਼, ਫੇਸ ਰਿਕੋਗਨੀਸ਼ਨ ਅਤੇ ਕਈ ਏ.ਆਈ. ਮੋਡਸ ਨਾਲ ਆਉਂਦਾ ਹੈ।
ਫੋਨ ’ਚ 5,020mAh ਦੀ ਦਮਦਾਰ ਬੈਟਰੀ ਮਿਲੇਗੀ। ਇਹ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਰਿਟੇਲ ਬਾਕਸ ’ਚ ਤੁਹਾਨੂੰ 22.5 ਵਾਟ ਦਾ ਚਾਰਟਰ ਮਿਲਦਾ ਹੈ। ਫੋਨ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਹ 9 ਵਾਟ ਮੈਕਸ ਵਾਇਰਡ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ।
31 ਜੁਲਾਈ ਨੂੰ ਭਾਰਤ ’ਚ ਲਾਂਚ ਹੋਵੇਗਾ Honor ਦਾ ਇਹ ਸਮਾਰਟਫੋਨ
NEXT STORY