ਗੈਜੇਟ ਡੈਸਕ– ਸ਼ਾਓਮੀ ਨੇ ਇਸੇ ਸਾਲ ਜੁਲਾਈ ਮਹੀਨੇ ’ਚ ਰੈੱਡਮੀ 10X 4G ਦੇ ਰੀਬ੍ਰਾਂਡਿਡ ਮਾਡਲ ਦੇ ਤੌਰ ’ਤੇ ਰੈੱਡਮੀ ਨੋਟ 9 ਭਾਰਤ ’ਚ ਲਾਂਚ ਕੀਤਾ ਸੀ। ਇਕ ਮਹੀਨੇ ਬਾਅਦ ਯਾਨੀ ਅਗਸਤ ’ਚ ਕੰਪਨੀ ਨੇ ਚੁਣੇ ਹੋਏ ਦੇਸ਼ਾਂ ’ਚ ਇਸ ਦਾ ਓਨਿਕਸ ਬਲੈਕ ਰੰਗ ਪੇਸ਼ ਕੀਤਾ। ਹੁਣ ਤਿੰਨ ਮਹੀਨਿਆਂ ਬਾਅਦ ਕੰਪਨੀ ਨੇ ਭਾਰਤ ’ਚ ਰੈੱਡਮੀ ਨੋਟ 9 ਦਾ ਸ਼ੈਡੋ ਬਲੈਕ ਰੰਗ ਲਾਂਚ ਕੀਤ ਹੈ। ਰੈੱਡਮੀ ਨੋਟ 9 ਨੂੰ ਦੇਸ਼ ’ਚ ਐਕਵਾ ਗਰੀਨ, ਆਰਕਟਿਕ ਵਾਈਟ ਅਤੇ ਪੇਬਲ ਗ੍ਰੇਅ ਰੰਗ ’ਚ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਐਮਾਜ਼ੋਨ ਇੰਡੀਆ ਪ੍ਰਾਈਮ ਡੇ ਸੇਲ ’ਚ ਕੰਪਨੀ ਨੇ ਸਕਾਰਲੇਟ ਰੈੱਡ ਰੰਗ ਵੀ ਪੇਸ਼ ਕੀਤਾ ਗਿਆਸੀ। ਹੁਣ ਇਹ ਫੋਨ ਇਕ ਪੰਜਵੇਂ ਯਾਨੀ ਸ਼ੈਡੋ ਬਲੈਕ ਰੰਗ ’ਚ ਵੀ ਮਿਲੇਗਾ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
ਰੈੱਡਮੀ ਨੋਟ 9 ਦੇ ਸ਼ੈਡੋ ਬਲੈਕ ਰੰਗ ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ, 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਮਾਡਲ ’ਚ ਖ਼ਰੀਦਿਆ ਜਾ ਸਕਦਾ ਹੈ। ਫੋਨ ਦੀ ਸ਼ੁਰੂਆਤੀ ਕੀਮਤ 11,499 ਰੁਪਏ ਹੈ ਪਰ ਫਲਿਹਾਲ ਇਸ ਨੂੰ ਛੋਟ ਨਾਲ 10,999 ਰੁਪਏ ’ਚ ਵੇਚਿਆ ਜਾ ਰਿਹਾ ਹੈ। ਨਵਾਂ ਸ਼ੈਡੋ ਬਲੈਕ ਰੰਗ ਮੀ ਡਾਟ ਕਾਮ ’ਤੇ ਲਿਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਜਾਣੋ ਨਵੀਂ ਕੀਮਤ
Redmi Note 9 ਦੇ ਫੀਚਰਜ਼
ਰੈੱਡਮੀ ਨੋਟ 9 ’ਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਨਾਲ 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ, 2 ਮੈਗਾਪਿਕਸਲ ਮੈਕ੍ਰੋ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਵਾਲਾ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13 ਮੈਗਾਪਿਕਸਲ ਏ.ਆਈ. ਫਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
ਫੋਨ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਹੈ। ਹੈਂਡਸੈੱਟ ਐਂਡਰਾਇਡ 10 ਬੇਸਡ MIUI 11 ’ਤੇ ਚਲਦਾ ਹੈ। ਫੋਨ ’ਚ 4 ਜੀ.ਬੀ.+6 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਦਾ ਆਪਸ਼ਨ ਹੈ। ਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਾਟ ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ 5020mAh ਦੀ ਬੈਟਰੀ ਹੈ। ਫੋਨ ਨਾਲ 22.5 ਵਾਟ ਫਾਸਟ ਚਾਰਜਰ ਮਿਲਦਾ ਹੈ।
ਰੈੱਡਮੀ ਨੋਟ 9 ’ਚ ਵਾਈ-ਫਾਈ, ਬਲੂਟੂਥ ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਗਲੋਨਾਸ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਫੋਨ ’ਚ ਜੀ-ਸੈਂਸਰ, ਜਾਇਰੋਸਕੋਪ, ਪ੍ਰਾਕਸੀਮਿਟੀ ਸੈਂਸਰ ਅਤੇ ਈ-ਕੰਪਾਸ ਵੀ ਹਨ।
BSNL ਬਦਲੇਗੀ ਆਪਣੇ ਇਹ ਪਲਾਨ, ਮਿਲੇਗੀ 100 ਦਿਨ ਦੀ ਮਿਆਦ
NEXT STORY