ਗੈਜੇਟ ਡੈਸਕ—ਸ਼ਾਓਮੀ ਆਪਣੀ ਕੇ-ਸੀਰੀਜ਼ ਦੇ ਸਮਾਰਟਫੋਨ ਰੈੱਡਮੀ K20 ਦਾ ਸਕਸੈੱਸਰ ਰੈੱਡਮੀ K30 5ਜੀ ਚੀਨ 'ਚ ਅਗਲੇ ਮਹੀਨੇ ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਨਾਲ ਜੁੜੀਆਂ ਲੀਕਸ ਅਤੇ ਕੀ-ਹਾਈਲਾਈਟਸ ਤੋਂ ਇਲਾਵਾ ਹੁਣ ਇਸ ਡਿਵਾਈਸ ਦੀ ਲਾਈਵ ਇਮੇਜੇਸ ਵੀ ਆਨਲਾਈਨ ਲੀਕ ਹੋਈਆਂ ਹਨ। ਇਨ੍ਹਾਂ 'ਚ ਫੋਟੋਜ਼ 'ਚ ਡਿਵਾਈਸ ਦੇ ਟੀਜ਼ਰ ਦਾ ਡਿਜ਼ਾਈਨ ਕਨਫਰਮ ਹੋਇਆ ਹੈ। ਸ਼ਾਓਮੀ ਦੇ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ। ਸ਼ਾਓਮੀ ਦਾ ਇਹ ਸਮਾਰਟਫੋਨ 3ਸੀ ਲਿਸਟਿੰਗ 'ਚ ਵੀ ਦੇਖਣ ਨੂੰ ਮਿਲਿਆ ਹੈ, ਜਿਥੋ ਇਸ ਦੇ ਕੁਝ ਸਪੈਸੀਫਿਕੇਸ਼ਨਸ ਸਾਹਮਣੇ ਆਏ ਹਨ।
ਲਿਸਟਿੰਗ 'ਚ ਸਾਹਮਣੇ ਆਇਆ ਹੈ ਕਿ ਰੈੱਡਮੀ ਕੇ30 5ਜੀ ਸਮਾਰਟਫੋਨ 30 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗਾ। ਇਸ ਸਮਾਰਟਫੋਨ ਦੀ ਲਾਈਵ ਫੋਟੋਜ਼ ਚਾਈਨੀਜ਼ ਸੋਸ਼ਲ ਮੀਡੀਆ ਸਾਈਟ Weibo 'ਤੇ ਸ਼ੇਅਰ ਕੀਤੀ ਗਈ ਹੈ। ਫੋਟੋ 'ਚ ਦਿਖ ਰਿਹਾ ਹੈ ਕਿ ਡਿਵਾਈਸ ਦੇ ਡਿਜ਼ਾਈਨ ਨੂੰ ਲੁਕਾਉਣ ਲਈ ਇਸ ਨੂੰ ਇਕ ਮੋਟੇ ਪ੍ਰੋਟੈਕਟਿਵ ਕੇਸ 'ਚ ਰੱਖਿਆ ਗਿਆ ਹੈ। ਇਸ ਸਮਾਰਟਫੋਨ 'ਚ ਪਿਲ-ਸ਼ੇਪ ਦੀ ਹੋਲ ਪੰਚ ਡਿਸਪਲੇਅ ਦਿੱਤੀ ਗਈ ਹੈ ਜਿਸ ਨੂੰ ਸ਼ਾਓਮੀ ਆਪਣੇ ਟੀਜ਼ਰ 'ਚ ਪਹਿਲੇ ਹੀ ਕਨਫਰਮ ਕਰ ਚੁੱਕੀ ਹੈ। ਨਾਲ ਹੀ ਸਾਹਮਣੇ ਆਇਆ ਹੈ ਕਿ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ ਡਿਸਪਲੇਅ ਦਾ ਰਿਫ੍ਰੈਸ਼ ਰੇਟ ਬਦਲਣ ਦਾ ਆਪਸ਼ਨ ਵੀ ਮਿਲੇਗਾ।

ਮਿਲਣਗੇ ਇਹ ਸਪੈਸੀਫਿਕੇਸ਼ਨਸ
ਸਾਹਮਣੇ ਆਈ ਫੋਟੋਜ਼ 'ਚ ਡਿਵਾਈਸ ਦਾ ਸੈਟਿੰਗਸ ਮੈਨਿਊ ਦਿਖ ਰਿਹਾ ਹੈ। ਇਸ ਤਰ੍ਹਾਂ ਨਵੇਂ ਡਿਵਾਈਸ ਦੀ ਸਕਰੀਨ ਦਾ ਰਿਫ੍ਰੈਸ਼ ਰੇਟ 60Hz ਤੋਂ 120Hz ਵਿਚਾਲੇ ਬਦਲਿਆ ਜਾ ਸਕੇਗਾ। ਸ਼ਾਓਮੀ ਦੇ ਕਸਟਮ ਯੂ.ਆਈ. MIUI 11 'ਚ ਵੀ ਇਸ ਫੀਚਰ ਦੇ ਹਿੰਟਸ ਮਿਲ ਚੁੱਕੇ ਹਨ। ਬਾਕੀ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ 6.6 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਦਾ Adreno 618 GPU ਦਿੱਤਾ ਜਾਵੇਗਾ।
ਕੀਮਤ
ਅਜਿਹੇ 'ਚ ਸ਼ਾਓਮੀ ਦੇ ਇਸ ਸਮਾਰਟਫੋਨ 'ਚ ਸਨੈਪਡਰੈਗਨ 730 ਜਾਂ ਸਨੈਪਡਰੈਗਨ 730ਜੀ ਪ੍ਰੋਸੈਸਰ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੀ ਰੈੱਡਮੀ ਕੇ30 ਸੀਰੀਜ਼ ਕੀਮਤ ਦੇ ਮਾਮਲੇ 'ਚ 30,000 ਰੁਪਏ ਤੋਂ ਘੱਟ ਦੇ ਸੈਗਮੈਂਟ 'ਚ ਲਾਂਚ ਕੀਤਾ ਜਾਵੇਗਾ।
ਗੂਗਲ ਨੇ ਲਾਂਚ ਕੀਤਾ ਨਵਾਂ ਅਸਿਸਟੈਂਟ ਫੀਚਰ, ਜਾਣੋ ਖਾਸੀਅਤ
NEXT STORY