ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਪਿਛਲੇ ਸਾਲ Mi Max 3 ਲਾਂਚ ਕੀਤਾ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਜੁਲਾਈ ਦੇ ਨੇੜੇ-ਤੇੜੇ ਆਪਣੇ ਨਵੇਂ Mi Max 4 ਅਤੇ Mi Max 4 pro ਸਮਾਰਟਫੋਨ ਤੋਂ ਪਰਦਾ ਚੁੱਕ ਸਕਦੀ ਹੈ। ਲਾਂਚ ਤੋਂ ਪਹਿਲਾਂ ਹੀ ਇਨ੍ਹਾਂ ਦਿਨੀਂ ਹੀ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਨਾਲ ਜੁੜੀਆਂ ਕਈ ਜਾਣਕਾਰੀਆਂ ਲੀਕ ਹੋ ਰਹੀਆਂ ਹਨ ਜਿਸ ਨਾਲ ਫੋਨ ਦੀਆਂ ਖੂਬੀਆਂ ਅਤੇ ਕੀਮਤ ਦਾ ਪਤਾ ਚੱਲਦਾ ਹੈ।
ਲੀਕਸ ਦੀ ਮੰਨਿਏ ਤਾਂ ਮੀ ਮੈਕਸ4 ਸਮਾਰਟਫੋਨ 'ਚ 7.2 ਇੰਚ ਦੀ ਡਿਸਪਲੇਅ ਹੋਵੇਗੀ। ਨੌਚ ਸਕਰੀਨ ਨਾਲ ਆਉਣ ਵਾਲੇ ਇਸ ਫੋਨ ਦੀ ਸਕਰੀਨ ਸਪੇਸ ਕਾਫੀ ਜ਼ਿਆਦਾ ਹੋਵੇਗੀ। ਫੋਨ ਦੇ ਫਰੰਟ ਅਤੇ ਰੀਅਰ 'ਚ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਜਾਵੇਗਾ। ਸਨੈਪਡਰੈਗਨ 660 ਪ੍ਰੋਸੈਸਰ ਨਾਲ ਆਉਣ ਵਾਲੇ ਇਸ ਫੋਨ 'ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਐਂਡ੍ਰਾਇਡ 9.0 ਪਾਈ 'ਤੇ ਚੱਲਣ ਵਾਲੇ ਇਸ ਫੋਨ 'ਚ 5,800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 18w ਫਾਸਟ ਚਾਰਜਿੰਗ ਸਪੋਰਟ ਕਰੇਗੀ।
ਲੀਕ ਹੋਈ ਜਾਣਕਾਰੀ ਮੁਤਾਬਕ ਇਸ ਦੇ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 1,599 ਯੁਆਨ (ਕਰੀਬ 16,990 ਰੁਪਏ, 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਮਾਡਲ ਦੀ ਕੀਮਤ 1,799 ਯੁਆਨ (ਕਰੀਬ 19,000 ਰੁਪਏ) ਅਤੇ 6ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਮਾਡਲ ਦੀ ਕੀਮਤ 1,999 ਯੁਆਨ (ਕਰੀਬ 21,100 ਰੁਪਏ) ਹੋ ਸਕਦੀ ਹੈ।
ਪਿਛਲੇ ਸਾਲ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਮੀ ਮੈਕਸ3 ਨਾਲ ਮੀ ਮੈਕਸ 3 ਪ੍ਰੋ ਵੀ ਲਾਂਚ ਕਰੇਗੀ ਪਰ ਅਜਿਹਾ ਨਹੀਂ ਹੋਇਆ ਹੈ। ਇਸ ਵਾਰ ਵੀ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਮੈਕਸ 4 ਨਾਲ ਕੰਪਨੀ ਮੈਕਸ 4 ਪ੍ਰੋ ਵੀ ਲਾਂਚ ਕਰ ਸਕਦੀ ਹੈ। ਲੀਕ ਹੋਈਆਂ ਖਬਰਾਂ ਮੁਤਾਬਕ ਮੈਕਸ 4 ਪ੍ਰੋ 'ਚ ਸਨੈਪਡਰੈਗਨ 675 ਪ੍ਰੋਸੈਸਰ ਦਿੱਤਾ ਜਾਵੇਗਾ। ਫੋਨ 'ਚ 20 ਮੈਗਾਪਿਕਸਲ ਅਤੇ 48 ਮੈਗਾਪਿਕਸਲ ਦੇ ਕੈਮਰੇ ਦਿੱਤੇ ਜਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਸ 'ਚ 4ਜੀ.ਬੀ.ਰੈਮ+64ਜੀ.ਬੀ ਇੰਟਰਨਲ ਸਟੋਰੇਜ਼ ਨਾਲ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਿੱਤਾ ਜਾ ਸਕਦਾ ਹੈ।
ਐਪਲ ਨੇ ਫੇਸਬੁੱਕ ਦੀ ਰਿਸਰਚ ਐਪ ਨੂੰ ਕੀਤਾ ਬੰਦ
NEXT STORY