ਜਲੰਧਰ- ਮੋਬਾਇਲ ਨਿਰਮਾਤਾ ਲਾਵਾ ਦੀ ਮਲਕੀਅਤ ਵਾਲੀ ਕੰਪਨੀ ਜੋਲੋ 5 ਜਨਵਰੀ ਨੂੰ ਆਪਣਾ ਨਵਾਂ ਸਮਾਰਟਫੋਨ Era 2X ਲਾਂਚ ਕਰੇਗੀ। ਇਸ ਫੋਨ ਨੂੰ ਨਵੀਂ ਦਿੱਲੀ 'ਚ ਆਯੋਜਿਤ ਇਵੈਂਟ ਦੌਰਾਨ ਪੇਸ਼ ਕੀਤਾ ਜਾਵੇਗਾ। ਇਵੈਂਟ ਨੂੰ ਲੈ ਕੇ ਕੰਪਨੀ ਨੇ ਮੀਡੀਆ ਇਨਵਾਈਟਸ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਫੋਨ ਨੂੰ ਟੈਪ ਟੂ ਅਨਲਾਕ ਪ੍ਰੋਗਰਾਮ ਦੇ ਤਹਿਤ ਐਕਸੂਲਿਸਿਵਲੀ ਫਿਲਪਕਾਰਟ 'ਤੇ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ 'ਚ 5 ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ. ਡਿਸਪਲੇ ਹੋ ਸਕਦੀ ਹੈ। ਇਸ 'ਚ 1.3GHz ਕਵਾਡ-ਕੋਰ (SC98321) ਪ੍ਰੋਸੈਸਰ ਅਤੇ 1ਜੀਬੀ ਰੈਮ ਤੋਂ ਜ਼ਿਆਦਾ ਰੈਮ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋ ਸਕਦਾ ਹੈ।
CES 2017 'ਚ ਸੈਮਸੰਗ ਲਾਂਚ ਕਰੇਗੀ ਦੋ ਨਵੇਂ ਟੈਬਲੇਟਸ
NEXT STORY