ਜਲੰਧਰ : ਵੈਂਚਰ ਬੀਟ ਦੀ ਇਕ ਰਿਪੋਰਟ ਦੇ ਮੁਤਾਬਿਕ ਯਾਹੂ ਨੇ 'ਯਾਹੂ ਬੋਟਸ' ਨਾਂ ਦੀ ਇਕ ਨਵੀਂ ਐਪ ਲਾਂਚ ਕੀਤੀ ਹੈ। ਇਹ ਐਪ ਦੋਵੇਂ ਮੁੱਖ ਮੋਬਾਇਲ ਪਲੈਟਫੋਰਮਜ਼ ਆਈ. ਓ. ਐੱਸ. ਤੇ ਐਂਡ੍ਰਾਇਡ ਲਈ ਅਵੇਲੇਬਲ ਹੈ। ਇਕ ਹਬ ਦੀ ਤਰ੍ਹਾਂ ਇਹ ਐਪ ਤੁਹਾਨੂੰ ਕੰਪਨੀ ਦੇ ਵਰਚੁਅਲ ਅਸਿਸਟੈਂਟਸ ਨਾਲ ਜੋੜ ਕੇ ਰੱਖਦਾ ਹੈ। ਇਸ ਐਪ 'ਚ ਤੁਹਾਨੂੰ ਯਾਹੂ ਬੋਟਸ ਅਲੱਗ-ਅਲੱਗ ਪਰ ਜ਼ਰੂਰੀ ਇਨਫਾਰਮੇਸ਼ਨ ਪ੍ਰੋਵਾਈਡ ਕਰਵਾਉਣਗੇ, ਜਿਨ੍ਹਾਂ 'ਚ ਯਾਹੂ ਨਿਊਜ਼, ਯਾਹੂ ਵੈਦਰ, ਯਾਹੂ ਫਾਈਨਾਂਸ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਵੀ ਬੋਟਸ ਫਵਿੱਖ 'ਚ ਐਡ ਕੀਤੇ ਜਾਣਗੇ। ਇਹ ਐਪ ਐਪ ਸਟੋਰ ਤੇ ਗੀਗਲ ਪਲੇਅ 'ਤੇ ਬਿਲਕੁਲ ਮੁਫਤ ਮਿਲ ਰਹੀ ਹੈ ਤੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ।
ਆਈਫੋਨ ਤੋਂ ਗੂਗਲ ਸਮਾਰਟਫੋਨਸ 'ਤੇ ਇੰਝ ਟਰਾਂਸਫਰ ਕਰੋ ਡਾਟਾ
NEXT STORY