ਗੈਜੇਟ ਡੈਸਕ—ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਯਾਹੂ ਮੋਬਾਇਲ ਆਪਣੇ ਬ੍ਰਾਂਡ ਤਹਿਤ ਜਲਦ ਹੀ ਨਵਾਂ ਸਮਾਰਟਫੋਨ ਬਾਜ਼ਾਰ ’ਚ ਪੇਸ਼ ਕਰਨ ਵਾਲੀ ਹੈ। ਉੱਥੇ ਹੁਣ ਯਾਹੂ ਮੋਬਾਇਲ ਨੇ ਫਾਈਨਲੀ ZTE Blade A3Y ਨੂੰ ਲਾਂਚ ਕਰ ਦਿੱਤਾ ਹੈ। ਜੋ ਕਿ ਕੰਪਨੀ ਦਾ ਸੈਲਫ ਬ੍ਰਾਂਡੇਡ ਸਮਾਰਟਫੋਨ ਹੈ ਅਤੇ ਇਸ ਦੇ ਤਹਿਤ ਕੰਪਨੀ ਨੇ ਸਮਾਰਟਫੋਨ ਮਾਰਕਿਟ ’ਚ ਐਂਟਰੀ ਕੀਤੀ ਹੈ। ਦੱਸ ਦੇਈਏ ਇਕ ਜ਼ੈੱਡ.ਟੀ.ਈ. ਬਲੇਡ ਏ3ਵਾਈ ਦਾ ਨਿਰਮਾਣ ਜ਼ੈੱਡ.ਟੀ.ਈ. ਵੱਲੋਂ ਕੀਤਾ ਗਿਆ ਹੈ ਪਰ ਇਸ ਨੂੰ ਬਾਜ਼ਾਰ ’ਚ ਯਾਹੂ ਬ੍ਰਾਂਡ ਤਹਿਤ ਵੇਚਿਆ ਜਾਵੇਗਾ ਅਤੇ ਇਸ ਬ੍ਰਾਂਡ ਦਾ ਪਹਿਲਾ ਸਮਾਰਟਫੋਨ ਹੈ।
ਜ਼ੈੱਡ.ਟੀ.ਈ. ਬਲੇਡ ਏ3ਵਾਈ ਦੀ ਕੀਮਤ 50ਡਾਲਰ ਭਾਵ ਲਗਭਗ 3700 ਰੁਪਏ ਹੈ ਅਤੇ ਇਸ ’ਚ ਯੂਜ਼ਰਸ ਨੂੰ ਅਨਲਿਮਟਿਡ ਟਾਕਟਾਈਮ ਨਾਲ 4ਜੀ ਐੱਲ.ਟੀ.ਈ. ਡਾਟਾ ਦੀ ਸੁਵਿਧਾ ਮਿਲੇਗੀ। ਇਹ ਸਮਾਰਟਫੋਨ ਯਾਹੂ ਮੋਬਾਇਲ ਸਰਵਿਸ ਅਤੇ Verizon network ਨੈੱਟਵਰਕ ਨਾਲ ਉਪਲੱਬਧ ਹੋਵੇਗਾ ਜਿਸ ਨੂੰ ਹਾਲ ਹੀ ’ਚ ਯੂ.ਐੱਸ. ਮਾਰਕਿਟ ’ਚ ਲਾਂਚ ਕੀਤਾ ਗਿਆ ਹੈ ਅਤੇ ਹੋਰਾਂ ਦੇਸ਼ਾਂ ’ਚ ਇਸ ਦੇ ਲਾਂਚ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਸਪੈਸੀਫਿਕੇਸ਼ਨਸ
ਜ਼ੈੱਡ.ਟੀ.ਈ. ਬਲੇਡ ਏ3ਵਾਈ ਦੇ ਸਪੈਸੀਫਿਕੇਸ਼ਨਸ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ 5.45 ਇੰਚ ਦੀ ਐੱਚ.ਡੀ. ਫੁਲ ਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 720x1440 ਪਿਕਸਲ ਹੈ। ਐਂਡ੍ਰਾਇਡ ਓ.ਐੱਸ. ’ਤੇ ਆਧਾਰਿਤ ਇਹ ਸਮਾਰਟਫੋਨ ਕਵਾਡ ਕੋਰ ਮੀਡੀਆਟੇਕ ਹੀਲੀਓ ਏ22 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ’ਚ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 2660 ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਯੂਜ਼ਰਸ ਨੂੰ ਫਿਗਰਪਿ੍ਰੰਟ ਸੈਂਸਰ ਮਿਲੇਗਾ ਜੋ ਕਿ ਬੈਕ ਪੈਨਲ ’ਚ ਮੌਜੂਦ ਹੈ।
ਸ਼ਾਓਮੀ ਨੇ ਐਪਲ ਨੂੰ ਪਛਾੜਿਆ, ਬਣੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ
NEXT STORY