ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ ਭਾਰਤ ’ਚ ਆਪਣੀ ਲੋਕਪ੍ਰਸਿੱਧ ਨੇਕਡ ਬਾਈਕ FZS FI ਦਾ ਵਿੰਟੇਜ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.10 ਲੱਖ ਰੁਪਏ ਰੱਖੀ ਗਈ ਹੈ। ਇਸ ਵਿੰਟੇਜ ਐਡੀਸ਼ਨ ਦੀ ਲੁੱਕ ’ਚ ਕਾਫੀ ਬਦਲਾਅ ਕੀਤੇ ਗਏ ਹਨ ਅਤੇ ਬਾਈਕ ਦੀ ਬਾਡੀ ’ਤੇ ਨਵੇਂ ਵਿੰਟੇਜ ਗ੍ਰਾਫਿਕਸ ਵੀ ਵੇਖਣ ਨੂੰ ਮਿਲੇ ਹਨ ਜੋ ਕਿ ਬੇਹੱਦ ਆਕਰਸ਼ਕ ਲੱਗ ਰਹੇ ਹਨ। ਹਾਲਾਂਕਿ, ਇੰਜਣ ਪੁਰਾਣਾ ਹੀ ਹੈ।
ਬਾਈਕ ’ਚ ਕੀਤੇ ਗਏ ਇਹ ਬਦਲਾਅ
ਬਦਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਨੇਕਡ ਬਾਈਕ ’ਚ ਨਵੀਂ ਚੌੜੀ ਅਤੇ ਉੱਚੀ ਲੈਦਰ ਸੀਟ ਲਗਾਈ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਨਵੇਂ ਹੈੱਡਲੈਂਪ ਵੀ ਲੱਗੇ ਹਨ। ਇਸ ਨੂੰ ਕੰਪਨੀ ਸਿਰਫ ਗਰੀਨ ਕਲਰ ’ਚ ਹੀ ਲੈ ਕੇ ਆਈ ਹੈ। ਇਸ ਸ਼ਾਨਦਾਰ ਬਾਈਕ ’ਚ ਇਸ ਵਾਰ ਬਲੂਟੂਥ ਕੁਨੈਕਟੀਵਿਟੀ ਦੀ ਸੁਪੋਰਟ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਇੰਸਟਰੂਮੈਂਟ ਕਲੱਸਟਰ ਨੂੰ ਗਾਹਕ Yamaha Motorcycle Connect X ਐਪ ਰਾਹੀਂ ਆਪਣੇ ਫੋਨ ਨਾਲ ਕੁਨੈਕਟ ਕਰ ਸਕਦੇ ਹਨ। ਯਾਮਾਹਾ ਐਪ ਰਾਹੀਂ ਚਾਲਕ ਨੂੰ ਰਾਈਡਿੰਗ ਹਿਸਟਰੀ, ਆਂਸਰ ਬੈਕ, ਬਾਈਕ ਲੋਕੇਸ਼ਨ, ਈ-ਲਾਕ ਅਤੇ ਪਾਰਕਿੰਗ ਰਿਕਾਰਡ ਸਮੇਤ ਹੋਰ ਫਚਰਜ਼ ਇਸਤੇਮਾਲ ਕਰਨ ਲਈ ਮਿਲਦੇ ਹਨ।
ਇੰਜਣ
ਇਸ ਬਾਈਕ ’ਚ 149cc ਦਾ ਏਅਰ ਕੂਲਡ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ ਕਿ ਬੀ.ਐੱਸ.-6 ਅਨੁਕੂਲ ਹੈ। ਇਹ ਇੰਜਣ 12.2 ਬੀ.ਐੱਚ.ਪੀ. ਦੀ ਪਾਵਰ ਅਤੇ 13.6 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ 4 ਸਟ੍ਰੋਕ ਬਾਈਕ ’ਚ 5 ਸਪੀਡ ਗਿਅਰਬਾਕਸ ਲੱਗਾ ਹੈ। ਇਸ ਵਿਚ ਸਿੰਗਲ ਚੈਨਲ ਏ.ਬੀ.ਐੱਸ. ਦੇ ਨਾਲ 282mm ਦੀ ਫਰੰਟ ਡਿਸਕ ਬ੍ਰੇਕ ਅਤੇ 220mm ਦੀ ਰੀਅਰ ਡਿਸਕ ਬ੍ਰੇਕ ਲੱਗੀ ਹੈ।
Xiaomi ਲਈ ਪਾਗਲਪਨ ਦੀ ਹੱਦ, ਇਕ ਵਾਰ 'ਚ ਹੀ ਕਰ ਲਈ 77 ਲੱਖ ਦੀ ਖ਼ਰੀਦਦਾਰੀ
NEXT STORY