ਗੈਜੇਟ ਡੈਸਕ-ਭਾਰਤ 'ਚ 5ਜੀ ਨੈੱਟਵਰਕ ਅਜੇ ਵੀ ਟਰਾਇਲ 'ਚ ਹੈ ਅਤੇ ਮਈ 2022 ਤੱਕ ਇਸ ਦਾ ਟਰਾਇਲ ਹੀ ਚੱਲੇਗਾ। ਭਾਰਤ 'ਚ 5ਜੀ ਦੀ ਕਮਰਸ਼ੀਅਲ ਲਾਂਚਿੰਗ ਨੂੰ ਲੈ ਕੇ ਖ਼ਬਰ ਨਹੀਂ ਹੈ ਪਰ ਸਮਾਰਟਫੋਨ ਕੰਪਨੀਆਂ ਲਗਾਤਾਰ ਆਪਣੇ 5ਜੀ ਸਮਾਰਟਫੋਨ ਬਾਜ਼ਾਰ 'ਚ ਪੇਸ਼ ਕਰ ਰਹੀਆਂ ਹਨ। 5ਜੀ ਨੈੱਟਵਰਕ ਨਾ ਹੋਣ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਦੋ ਸਾਲ ਤੋਂ ਲਗਾਤਾਰ 5ਜੀ ਫੋਨ ਲਾਂਚ ਹੋ ਰਹੇ ਹਨ। ਸ਼ਾਓਮੀ, ਰੀਅਲਮੀ, ਮੋਟੋਰੋਲਾ ਅਤੇ ਵੀਵੋ ਵਰਗੀਆਂ ਕੰਪਨੀਆਂ ਨੇ ਤਾਂ ਹੁਣ 4ਜੀ ਲਾਂਚ ਕਰਨਾ ਹੀ ਬੰਦ ਕਰ ਦਿੱਤਾ ਹੈ। ਇਸ 'ਚ ਹੁਣ ਘਰੇਲੂ ਕੰਪਨੀਆਂ ਦੀ ਵੀ ਐਂਟਰੀ ਹੋ ਚੁੱਕੀ ਹੈ। ਲਾਵਾ ਨੇ ਹਾਲ ਹੀ 'ਚ ਆਪਣੇ 5ਜੀ ਫੋਨ Lava Agni 5G ਨੂੰ ਲਾਂਚ ਕੀਤਾ ਹੈ। 24 ਫਰਵਰੀ 2020 ਨੂੰ ਭਾਰਤ 'ਚ ਪਹਿਲਾਂ 5ਜੀ ਸਮਾਰਟਫੋਨ ਲਾਂਚ ਹੋਇਆ ਸੀ ਜੋ ਕਿ Realme X50 Pro ਸੀ। Realme X50 Pro ਨੂੰ ਭਾਰਤ 'ਚ 44,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।
ਸ਼ਾਓਮੀ ਕਰਦਾ ਹੈ ਹਰ ਸਾਲ ਧਮਾਕੇਦਾਰ ਸ਼ੁਰੂਆਤ
ਸ਼ਾਓਮੀ ਨਵੇਂ ਸਾਲ ਦੇ ਪਹਿਲੇ ਹਫ਼ਤੇ 'ਚ ਹੀ ਆਪਣੇ ਕਿਸੇ ਖਾਸ ਫ਼ੋਨ ਨੂੰ ਲਾਂਚ ਕਰਦਾ ਹੈ। 5 ਜਨਵਰੀ 2021 ਨੂੰ ਸ਼ਾਓਮੀ ਇੰਡੀਆ ਨੇ 2021 ਦੇ ਆਪਣੇ ਪਹਿਲੇ 5ਜੀ ਸਮਾਰਟਫੋਨ Mi 10i ਨੂੰ ਭਾਰਤ ਨੂੰ ਲਾਂਚ ਕੀਤਾ। ਸਾਲ 2021 'ਚ ਭਾਰਤ 'ਚ ਲਾਂਚ ਹੋਣ ਵਾਲਾ ਇਹ ਪਹਿਲਾ 5ਜੀ ਸਮਾਰਟਫੋਨ ਹੈ। ਇਸ ਤੋਂ ਇਲਾਵਾ Mi 10i ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ 'ਚ 108 ਮੈਗਾਪਿਕਸਲ ਦਾ Samsung HM2 sensor ਦਿੱਤਾ ਗਿਆ ਹੈ। 2022 ਦੇ ਪਹਿਲੇ ਹਫ਼ਤੇ 'ਚ ਵੀ ਸ਼ਾਓਮੀ ਭਾਰਤ ਦਾ ਸਭ ਤੋਂ ਫਾਸਟ ਚਾਰਜਿੰਗ ਵਾਲਾ ਸਮਾਰਟਫੋਨ ਲਾਂਚ ਕਰਨ ਵਾਲਾ ਹੈ।
ਇਹ ਵੀ ਪੜ੍ਹੋ : ਅਸੀਂ ਸਾਰੇ ਮਿਲਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾਵਾਂਗੇ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ: ਕੇਜਰੀਵਾਲ
Realme ਦੇ 5ਜੀ ਫੋਨ
Realme X7 ਤੇ Realme X7 Pro ਨੂੰ ਭਾਰਤ 'ਚ ਮਾਰਚ 2021 'ਚ ਲਾਂਚ ਕੀਤਾ ਗਿਆ। Realme X7 Pro ਤੇ Realme X7 ਦੋਵਾਂ ਫੋਨਸ 'ਚ 5ਜੀ ਦਾ ਸਪੋਰਟ ਦਿੱਤਾ ਗਿਆ ਹੈ। Realme X7 'ਚ 6.4 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਹੈ ਜਿਸ ਦਾ ਰੈਜੋਲਿਉਸ਼ਨ 2400×1080 ਪਿਕਸਲ ਹੈ। ਫੋਨ 'ਚ ਆਕਟਾਕੋਰ Dimensity 800U ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ Android 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਸਾਲ 2021 'ਚ ਲਾਂਚ ਹੋਣ ਵਾਲੇ ਰੀਅਲਮੀ ਦੇ ਇਹ ਪਹਿਲੇ 5ਜੀ ਫੋਨ ਸਨ ਅਤੇ ਉਸ ਤੋਂ ਬਾਅਦ ਅਜੇ ਤੱਕ ਰੀਅਲਮੀ ਦੇ 10 ਤੋਂ ਜ਼ਿਆਦਾ 5ਜੀ ਫੋਨ ਭਾਰਤ 'ਚ ਲਾਂਚ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਫਰਾਂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1.79 ਲੱਖ ਨਵੇਂ ਮਾਮਲੇ
ਵੀਵੋ ਦਾ 2021 ਦਾ ਪਹਿਲਾ 5ਜੀ ਫੋਨ
ਵੀਵੋ ਇੰਡੀਆ ਨੇ ਮਾਰਚ 2021 'ਚ Vivo X60 ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ। Vivo X60 ਤਹਿਤ ਤਿੰਨ ਫੋਨ ਲਾਂਚ ਹੋਏ ਜੋ ਕਿ Vivo X60 Pro+, Vivo X60 Pro ਅਤੇ Vivo X60 ਹਨ। ਇਨ੍ਹਾਂ 'ਚੋਂ Vivo X60 ਅਤੇ Vivo X60 Pro ਨੂੰ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। Vivo X60 ਸੀਰੀਜ਼ ਦੇ ਤਿੰਨੋਂ ਫੋਨ 'ਚ 5ਜੀ ਦਾ ਸਪੋਰਟ ਦਿੱਤਾ ਗਿਆ ਹੈ।
ਘਰੇਲੂ ਕੰਪਨੀ ਵੀ 5ਜੀ ਦੀ ਦੌੜ 'ਚ ਸ਼ਾਮਲ
ਭਾਰਤੀ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਨੇ ਇਸ ਸਾਲ ਆਪਣਾ ਪਹਿਲਾ 5ਜੀ ਫੋਨ ਲਾਂਚ ਕੀਤਾ ਹੈ। 5ਜੀ ਫੋਨ ਲਾਂਚ ਕਰਨ ਵਾਲੀ ਇਹ ਭਾਰਤ ਦੀ ਪਹਿਲੀ ਕੰਪਨੀ ਬਣੀ ਹੈ। ਮਾਈਕ੍ਰੋਮੈਕਸ ਨੇ ਅਜੇ ਤੱਕ 5ਜੀ ਫੋਨ ਦੀ ਲਾਂਚਿੰਗ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। Lava Agni 5G 'ਚ 6.78 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰਿਫ੍ਰੇਸ਼ ਰੇਟ 90Hz ਹੈ। ਫੋਨ 'ਚ ਮੀਡੀਆਟੇਕ Dimensity 810 ਪ੍ਰੋਸੈਸਰ, 8ਜੀ.ਬੀ. ਤੱਕ ਰੈਮ ਅਤੇ 5000mAh ਦੀ ਬੈਟਰੀ ਹੈ। ਫੋਨ 'ਚ ਚਾਰ ਰੀਅਰ ਕੈਮਰੇ ਵੀ ਹਨ। Lava Agni 5G ਦੀ ਕੀਮਤ 19,999 ਰੁਪਏ ਹੈ।
ਇਹ ਵੀ ਪੜ੍ਹੋ :ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ
iqoo, OnePlus ਤੇ ਸੈਮਸੰਗ ਵੀ ਹਨ ਲਿਸਟ 'ਚ
ਰੀਅਲਮ, ਸ਼ਾਓਮੀ, ਵੀਵੋ ਤੋਂ ਇਲਾਵਾ ਆਈਕੂ ਅਤੇ ਵਨਪਲੱਸ ਦੇ ਵੀ ਸਾਰੇ 5ਜੀ ਫੋਨ ਭਾਰਤ 'ਚ ਲਾਂਚ ਹੋਏ ਹਨ। ਇਸ ਤੋਂ ਇਲਾਵਾ ਸੈਮਸੰਗ ਦੇ ਕਈ ਸਾਰੇ ਫਲੈਗਸ਼ਿਪ ਅਤੇ ਮਿਡਰੇਂਜ 5ਜੀ ਫੋਨ ਭਾਰਤ 'ਚ ਲਾਂਚ ਹੋਏ ਹਨ। 5ਜੀ ਫੋਨ ਦੀ ਲਿਸਟ 'ਚ iQOO 7, iQOO Z3, POCO M3 Pro 5G, OnePlus 9R, OnePlus Nord, Samsung Galaxy S20 FE 5G, Motorola Edge 20 Fusion, iPhone 12 Series, iPhone 13 Series, Vivo Y73 ਵਰਗੇ ਕਈ ਸਾਰੇ ਫੋਨ ਸ਼ਾਮਲ ਹਨ।
ਸ਼ਾਓਮੀ ਅਤੇ ਰੀਅਲਮੀ ਕੋਲ 10 ਤੋਂ ਜ਼ਿਆਦਾ 5ਜੀ ਸਮਾਰਟਫੋਨ
ਜੇਕਰ ਇਹ ਕਹਿ ਦਿੱਤਾ ਜਾਵੇ ਕਿ ਭਾਰਤੀ 5ਜੀ ਸਮਾਰਟਫੋਨ ਬਾਜ਼ਾਰ 'ਚ ਸਿਰਫ ਚਾਈਨੀਜ਼ ਕੰਪਨੀਆਂ ਦਾ ਕਬਜ਼ਾ ਹੈ ਤਾਂ ਗਲਤ ਨਹੀਂ ਹੋਵੇਗਾ। ਸ਼ਾਓਮੀ ਅਤੇ ਰੀਅਲਮੀ ਨੇ ਪਿਛਲੇ ਦੋ ਸਾਲ 'ਚ ਭਾਰਤ 'ਚ ਫਿਊਚਰ ਰੈਡੀ ਦੇ ਨਾਂ 'ਤੇ ਕਰੀਬ 50 ਤੋਂ ਜ਼ਿਆਦਾ 5ਜੀ ਸਮਾਰਟਫੋਨ ਲਾਂਚ ਕੀਤੇ ਹਨ ਜਦਕਿ 5ਜੀ ਨੈੱਟਵਰਕ ਦਾ ਕੋਈ ਪਤਾ ਨਹੀਂ ਹੈ। ਓਪੋ ਕੋਲ ਵੀ ਪੰਜ ਤੋਂ ਜ਼ਿਆਦਾ ਸਮਾਰਟਫੋਨ ਹਨ ਜਿਨ੍ਹਾਂ ਦੀ ਵਿਕਰੀ ਭਾਰਤੀ ਬਾਜ਼ਾਰ 'ਚ ਹੋ ਰਹੀ ਹੈ। ਐਪਲ ਦੇ ਆਈਫੋਨ 12 ਅਤੇ 13 ਸੀਰੀਜ਼ ਦੇ ਸਾਰੇ ਫੋਨ 'ਚ 5ਜੀ ਦਾ ਸਪੋਰਟ ਹੈ ਅਤੇ ਇਹ ਹਾਲਤ ਵਨਪੱਲਸ ਦੀ ਵੀ ਹੈ। ਸੈਮਸੰਗ ਇੰਡੀਆ ਕੋਲ ਵੀ 10-10 5ਜੀ ਸਮਾਰਟਫੋਨ ਹਨ। ਮੋਟੋਰੋਲਾ ਅਤੇ ਵੀਵੋ ਕੋਲ ਵੀ ਕਈ 5ਜੀ ਸਮਾਰਟਫੋਨ ਹਨ ਜਿਨ੍ਹਾਂ ਦੀ ਵਿਕਰੀ ਭਾਰਤ 'ਚ ਹੋ ਰਹੀ ਹੈ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਇਕ ਮਸ਼ਹੂਰ ਮਨੁੱਖੀ ਅਧਿਕਾਰ ਸੰਗਠਨ 'ਤੇ ਰੋਕ ਲਾਉਣ ਦੀ ਦਿੱਤਾ ਹੁਕਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਟੈਸਟਿੰਗ ਦੌਰਾਨ ਫਿਰ ਵੇਖੀ ਗਈ Royal Enfield Scram 411
NEXT STORY