ਜਲੰਧਰ- ਦੁਨੀਆ ਦੇ ਸਭ ਤੋਂ ਵੱਡੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ 'ਚ ਲਗਾਤਾਰ ਨਵੇਂ ਫੀਚਰ ਸ਼ਾਮਲ ਕੀਤੇ ਜਾ ਰਹੇ ਹਨ। ਹੁਣ ਵਟਸਐਪ ਦੇ ਲੇਟੈਸਟ ਬੀਟਾ ਵਰਜ਼ਨ 'ਚ ਅਖਿਰਕਾਰ GIF ਇਮੇਜ ਸਪੋਰਟ ਆ ਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਵਟਸਐਪ 'ਚ ਜਿਫ ਸਪੋਰਟ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵਟਸਐਪ 'ਚ 6 ਸੈਕਿੰਡ ਜਾਂ ਉਸ ਤੋਂ ਘੱਟ ਦੀ ਵੀਡੀਓ ਨੂੰ ਜਿਫ ਫਾਰਮੇਟ 'ਚ ਬਦਲਣ ਦਾ ਫੀਚਰ ਆ ਗਿਆ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਹ ਵਿਕਲਪ ਬੀਟਾ ਯੂਜ਼ਰ ਲਈ ਉਪਲੱਬਧ ਨਹੀਂ ਸੀ।
ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਐਂਡ੍ਰਾਇਡ ਦੇ ਲੇਟੈਸਟ ਬੀਟਾ ਐਪ 2.16.293 ਦੇ ਨਾਲ ਹੀ ਯੂਜ਼ਰ ਹੁਣ ਆਪਣੇ ਡਿਵਾਈਸ ਦੀ ਗੈਲਰੀ 'ਚੋਂ ਕਿਸੇ ਜਿਫ ਇਮੇਜ ਨੂੰ ਆਮ ਤਸਵੀਰ ਜਾਂ ਵੀਡੀਓ ਦੀ ਤਰ੍ਹਾਂ ਹੀ ਦੇਖ ਸਕਦੇ ਹੋ। ਵਟਸਐਪ ਰਾਹੀਂ ਕਿਸੇ ਮੀਡੀਆ ਫਾਇਲ ਨੂੰ ਭੇਜਣ 'ਤੇ ਹੁਣ ਫੋਟੋਜ਼ ਅਤੇ ਵੀਡੀਓਜ਼ ਦੇ ਨਾਲ ਜਿਫ ਦਾ ਵਿਕਲਪ ਵੀ ਦਿਖਾਈ ਦੇ ਰਿਹਾ ਹੈ। ਜਿਫ ਟੈਬ 'ਚ ਜਾ ਕੇ ਕਿਸੇ ਵੀ ਜਿਫ ਇਮੇਜ ਨੂੰ ਸਿਲੈਕਟ ਕਰਕੇ ਉਸ 'ਤੇ ਕੈਪਸ਼ਨ ਲਿਖ ਕੇ ਤੁਸੀਂ ਉਸ ਨੂੰ ਆਪਣੇ ਦੋਸਤ ਅਤੇ ਪਰਿਵਾਰ ਦੇ ਨਾਲ ਸਾਂਝਾ ਕਰ ਸਕਦੇ ਹੋ।
ਜੇਕਰ ਤੁਸੀਂ ਕਿਸੇ ਫਾਇਲ ਬ੍ਰਾਊਜ਼ਰ ਜਾਂ ਫੋਲਡਰ ਵਿਊ ਨੂੰ ਗੈਲਰੀ 'ਚ ਦੇਖੋ ਤਾਂ ਯੂਜ਼ਰ ਨੂੰ ਮਿਲਣ ਵਾਲੇ ਜਿਫ ਵਟਸਐਪ ਡਾਇਰੈਕਟਰੀ 'ਚ 'ਵਟਸਐਪ ਐਨੀਮੇਟਿਡ ਜਿਫ' ਫੋਲਡਰ 'ਚ ਸਟੋਰ ਦਿਸ ਜਾਣਗੇ। ਗੌਰ ਕਰਨ ਵਾਲੀ ਗੱਲ ਹੈ ਕਿ ਵਟਸਐਪ ਜਿਫ ਇਮੇਜ ਨੂੰ ਐੱਮ.ਪੀ.4 'ਚ ਕੰਪ੍ਰੈਸ ਕਰ ਦਿੰਦਾ ਹੈ ਜੋ ਕਿ ਕਾਫੀ ਹੱਦ ਤੱਕ ਡਾਟਾ ਫ੍ਰੈਂਡਲੀ ਹੈ। ਇਸ ਲਈ ਤੁਸੀਂ ਤਕਨੀਕੀ ਤੌਰ 'ਤੇ ਐੱਮ.ਪੀ.4 ਭੇਜ ਅਤੇ ਪ੍ਰਾਪਤ ਕਰ ਰਹੇ ਹਨ ਪਰ ਇਹ ਐਨੀਮੇਟਿਡ ਜਿਫ ਹੈ ਨਾਂ ਕਿ ਐੱਮ.ਪੀ.4 ਵੀਡੀਓ। ਵਟਸਐਪ 2.16.293 ਨੂੰ ਏ.ਪੀ.ਕੇ. ਮਿਰਰ ਤੋਂ ਜਾਂ ਫਿਰ ਪਲੇਅ ਸਟੋਰ 'ਚ ਜਾ ਕੇ ਬੀਟਾ ਐਪ ਡਾਊਨਲੋਡ ਕਰ ਸਕਦੇ ਹੋ।
ਅਨਲਿਮਟਿਡ ਸਟੋਰੇਜ ਨਾਲ ਲੈਸ ਹੈ Pixel ਅਤੇ Pixel XL , ਜਾਣੋ ਖੂਬੀਆਂ
NEXT STORY