ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਲਈ 'ਫੇਸਬੁੱਕ ਵਾਚ' ਨਾਂ ਦੇ ਇਕ ਨਵੇਂ ਫੀਚਰ ਨੂੰ ਪੇਸ਼ ਕੀਤਾ ਹੈ। ਇਸ ਸਰਵਿਸ ਦਾ ਫਾਇਦਾ ਉਨ੍ਹਾਂ ਯੂਜ਼ਰਸ ਨੂੰ ਹੋਵੇਗਾ ਜੋ ਫੇਸਬੁੱਕ ਦਾ ਇਸਤੇਮਾਲ ਆਪਣੀਆਂ ਵੀਡੀਓਜ਼ ਸ਼ੇਅਰ ਕਰਨ ਲਈ ਕਰਦੇ ਹਨ। ਫੇਸਬੁੱਕ ਨੇ ਇਕ ਸਟੇਟਮੈਂਟ 'ਚ ਕਿਹਾ ਕਿ ਵਾਚ ਦੀ ਲਾਂਚਿੰਗ ਦੇ ਨਾਲ ਹੀ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਪਬਲੀਸ਼ਰਸ ਅਤੇ ਕ੍ਰਿਏਟਰਸ ਨੂੰ ਦੋ ਤਰੀਕਿਆਂ ਨਾਲ ਮਦਦ ਕਰ ਰਹੇ ਹਾਂ। ਪਹਿਲਾ ਫੇਸਬੁੱਕ 'ਤੇ ਵੀਡੀਓ ਨਾਲ ਪੈਸਾ ਕਮਾਉਣ 'ਚ ਉਨ੍ਹਾਂ ਦੀ ਮਦਦ ਕਰਨਾ ਅਤੇ ਦੂਜਾ ਕ੍ਰਿਏਟਰਸ ਬਿਹਤਰ ਤਰੀਕੇ ਨਾਲ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਕੰਟੈਂਟ ਕਿਹੋ ਜਿਹਾ ਪਰਫਾਰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਦੀ ਸਿੱਧੀ ਟੱਕਰ ਯੂਟਿਊਬ ਨਾਲ ਹੋਵੇਗੀ।

ਮਿਲੇਗਾ ਪੈਸਾ ਕਮਾਉਣ ਦਾ ਮੌਕਾ
ਫੇਸਬੁੱਕ ਨੇ ਵੀਡੀਓਜ਼ ਰਾਹੀਂ ਪੈਸਾ ਕਮਾਉਣ ਲਈ ਕੁਝ ਸ਼ਰਤਾਂ ਰੱਖੀਆਂ ਹਨ। ਕੁਆਲੀਫਾਈ ਕਰਨ ਲਈ ਕ੍ਰਿਏਟਰਸ ਨੂੰ ਘੱਟੋ-ਘੱਟ ਤਿੰਨ ਮਿੰਟ ਦੀ ਵੀਡੀਓ ਬਣਾਉਣੀ ਹੋਵੇਗੀ ਜਿਸ ਦੇ 10,000 ਫਾਲੋਅਰਸ ਹੋਣੇ ਚਾਹੀਦੇ ਹਨ, ਦੋ ਮਹੀਨਿਆਂ ਦੇ ਅੰਦਰ 30,000 ਤੋਂ ਜ਼ਿਆਦਾ ਵਨ-ਮਿੰਟ ਵਿਊਜ਼ ਹੋਣੇ ਚਾਹੀਦੇ ਹਨ ਜਾਂ ਫੇਸਬੁੱਕ ਦੇ ਮੋਨੇਟਾਈਜੇਸ਼ਨ ਅਲੀਜੀਬਿਲਿਟੀ ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ। ਹਾਲਾਂਕਿ ਕਮਾਈ ਦਾ 55 ਫੀਸਦੀ ਹਿੱਸਾ ਯੂਜ਼ਰਸ ਨੂੰ ਮਿਲੇਗਾ ਜਦੋਂ ਕਿ 45 ਫੀਸਦੀ ਹਿੱਸਾ ਫੇਸਬੁੱਕ ਕੋਲ ਜਾਵੇਗਾ। ਦੱਸ ਦੇਈਏ ਕਿ ਇਸ ਨੂੰ ਸਭ ਤੋਂ ਪਹਿਲੀ ਵਾਰ ਪਿਛਲੇ ਸਾਲ ਅਗਸਤ 'ਚ ਹੀ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ।

ਦੱਸ ਦੇਈਏ ਕਿ ਇਸ ਫੀਚਰ ਨੂੰ ਅਮਰੀਕਾ 'ਚ ਪਿਛਲੇ ਸਾਲ ਯੂਜ਼ਰਸ ਨੂੰ ਇਕ ਅਜਿਹਾ ਪਲੇਟਫਾਰਮ ਦੇਣ ਦੇ ਟੀਚੇ ਨਾਲ ਲਾਂਚ ਕੀਤਾ ਗਿਆ ਸੀ ਜਿਥੇ ਉਹ ਸ਼ੋਅ ਅਤੇ ਵੀਡੀਓ ਕ੍ਰਿਏਟਰਸ ਨੂੰ ਡਿਸਕਵਰ ਕਰ ਸਕਣ। ਉਥੇ ਹੀ ਜੂਨ 'ਚ ਫੇਸਬੁੱਕ ਨੇ ਇਹ ਐਲਾਨ ਕੀਤਾ ਸੀ ਕਿ ਕੰਪਨੀ ਕ੍ਰਿਏਟਰਸ ਅਤੇ ਯੂਜ਼ਰਸ ਨੂੰ ਨਜ਼ਦੀਕ ਲਿਆਉਣ ਲਈ ਨਵੇਂ ਸ਼ੋਅਜ਼ ਲਾਂਚ ਕਰੇਗੀ, ਜਿਸ ਵਿਚ ਪੋਲਸ ਅਤੇ ਕੁਇੱਜ਼ ਵਰਗੇ ਫੀਚਰਸ ਹੋਣ।

ਵੋਡਾਫੋਨ ਦਾ ਨਵਾਂ ਪਲਾਨ, 168 ਦਿਨਾਂ ਤਕ ਅਨਲਿਮਟਿਡ ਕਾਲ ਦੀ ਸੁਵਿਧਾ
NEXT STORY