ਜਲੰਧਰ— ਰਿਲਾਇੰਸ ਜਿਓ ਅਤੇ ਏਅਰਟੈੱਲ ਤੋਂ ਮਿਲ ਰਹੀ ਸਖਤ ਟੱਕਰ ਦੇ ਮੱਦੇਨਜ਼ਰ ਵੋਡਾਫੋਨ ਨੇ ਹਾਲ ਦੇ ਦਿਨਾਂ 'ਚ ਕਈ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ ਤਾਂ ਕੁਝ 'ਚ ਬਦਲਾਅ ਵੀ ਕੀਤਾ ਹੈ। 159 ਰੁਪਏ ਦਾ ਨਵਾਂ ਰੀਚਾਰਜ ਪੈਕ ਪੇਸ਼ ਕਰਨ ਤੋਂ ਬਾਅਦ ਕੰਪਨੀ ਨੇ ਨਵਾਂ 597 ਰੁਪਏ ਦਾ ਰੀਚਾਰਜ ਪੈਕ ਬਾਜ਼ਾਰ 'ਚ ਉਤਾਰਿਆ ਹੈ। ਇਸ ਪੈਕ ਦੀ ਮਿਆਦ 168 ਦਿਨਾਂ ਦੀ ਹੈ। ਇਸ ਪਲਾਨ ਦੀ ਸਿੱਧੀ ਟੱਕਰ ਏਅਰਟੈੱਲ ਦੇ 597 ਰੁਪਏ ਵਾਲੇ ਰੀਚਾਰਜ ਪੈਕ ਨਾਲ ਹੋਵੇਗਾ। ਦੇਖਿਆ ਜਾਵੇ ਤਾਂ ਦੋਵੇਂ ਦੀ ਕੰਪਨੀਆਂ ਦੇ ਇਸ ਰੀਚਾਰਜ 'ਚ ਮਿਲਣ ਵਾਲੇ ਫਾਇਦੇ ਵੀ ਇਕ ਸਮਾਨ ਹਨ। ਹਾਲਾਂਕਿ, ਵੋਡਾਫੋਨ ਦੇ 597 ਰੁਪਏ ਵਾਲੇ ਰੀਚਾਰਜ ਪੈਕ ਅਤੇ ਏਅਰਟੈੱਲ ਦੇ ਪੈਕ 'ਚ ਫਰਕ ਕਰਨ ਦਾ ਇਕ ਤਰੀਕਾ ਹੈ। ਇਹ ਪਲਾਨ ਫੀਚਰ ਫੋਨ ਅਤੇ ਸਮਾਰਟਫੋਨ ਯੂਜ਼ਰਸ ਲਈ ਵੱਖ-ਵੱਖ ਮਿਆਦ ਨਾਲ ਆਉਂਦਾ ਹੈ।
ਵੋਡਾਫੋਨ ਦੇ ਨਵੇਂ 597 ਰੁਪਏ ਵਾਲੇ ਰੀਚਾਰਜ 'ਚ ਯੂਜ਼ਰਸ ਨੂੰ 10 ਜੀ.ਬੀ. 4 ਜੀ ਡਾਟਾ ਮਿਲੇਗਾ। ਇਸ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫਤ ਮਿਲਣਗੇ। ਇਸ ਤੋਂ ਇਲਾਵਾ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਦੀ ਸੁਵਿਧਾ ਹੋਵੇਗੀ। ਸਮਾਰਟਫੋਨ ਯੂਜ਼ਰ ਲਈ ਇਸ ਪਲਾਨ ਦੀ ਮਿਆਦ 112 ਦਿਨਾਂ ਦੀ ਹੈ। ਉਥੇ ਹੀ ਫੀਚਰ ਫਨ ਯੂਜ਼ਰਸ ਇਸ ਪਲਾਨ ਨੂੰ 168 ਦਿਨਾਂ ਤਕ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਟੈਲੀਕਾਮ ਕੰਪਨੀ ਨੇ ਅਨਲਿਮਟਿਡ ਕਾਲ ਦੀ ਇਕ ਮਿਆਦ ਰੱਖੀ ਹਹੈ। ਹਰ ਦਿਨ 250 ਮਿੰਟ ਕਾਲ ਕੀਤੀ ਜਾ ਸਕੇਗੀ ਅਤੇ ਹਫਤੇ 'ਚ ਇਸ ਦੀ ਮਿਆਦ 1000 ਮਿੰਟ ਦੀ ਹੋਵੇਗੀ। ਇਸ ਤੋਂ ਇਲਾਵਾ ਮਿਆਦ ਦੌਰਾਨ 100 ਯੂਨੀਕ ਨੰਬਰ ਨੂੰ ਹੀ ਕਾਲ ਕੀਤੇ ਜਾ ਸਕਣਗੇ। ਇਹ ਪਹਿਲਾ ਦੇਸ਼ ਭਰ 'ਚ ਵੋਡਾਫੋਨ 4ਜੀ ਸਰਕਿਲ 'ਚ ਉਪਲੱਬਧ ਹੈ। ਪਲਾਨ ਮਾਈ ਵੋਡਾਫੋਨ ਐਪ ਅਤੇ ਵੈੱਬਸਾਈਟ 'ਤੇ ਉਪਲੱਬਧ ਹੈ।
ਦੂਜੇ ਪਾਸੇ ਏਅਰਟੈੱਲ 597 ਰੁਪਏ 'ਚ ਸਮਾਰਟਫੋਨ ਯੂਜ਼ਰਸ ਨੂੰ 168 ਦਿਨਾਂ ਦੀ ਮਿਆਦ ਦੇ ਰਹੀ ਹੈ। ਇਸ ਵਿਚ 10 ਜੀ.ਬੀ. ਡਾਟਾ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਵੁਆਇਸ ਕਾਲ ਦੀ ਸੁਵਿਧਾ ਹੈ। ਹਾਲਾਂਕਿ, ਇਹ ਪਲਾਨ ਚੁਣੇ ਹੋਏ ਖੇਤਰਾਂ 'ਚ ਹੀ ਉਪਲੱਬਧ ਹੈ। ਏਅਰਟੈੱਲ ਅਤੇ ਵੋਡਾਫੋਨ ਦੇ ਪਲਾਨ ਸਿੱਧੇ ਤੌਰ 'ਤੇ ਰਿਲਾਇੰਸ ਜਿਓ ਦੇ 999 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ ਬਣੇ ਹਨ। ਇਸ ਪਲਾਨ 'ਚ ਅਨਲਿਮਟਿਡ ਵੁਇਸ ਕਾਲ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਸਿਰਫ 90 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਕੁਲ 60 ਜੀ.ਬੀ. ਡਾਟਾ ਯੂਜ਼ਰਸ ਲਈ ਉਪਲੱਬਧ ਹੁੰਦਾ ਹੈ।
ਉਥੇ ਹੀ ਵੋਡਾਫੋਨ ਯੂਜ਼ਰਸ ਜੇਕਰ 159 ਰੁਪਏ ਦਾ ਰੀਚਾਰਜ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ 28 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ। ਅਨਲਿਮਟਿਡ ਕਾਲਿੰਗ ਤਹਿਤ ਤੁਹਾਨੂੰ ਰੋਜ਼ਾਨਾ 250 ਮਿੰਟ, ਹਫਤੇ 'ਚ 1,000 ਮਿੰਟ ਮਿਲਣਗੇ।
IFA 2018: ਏਸਰ ਨੇ ਪੇਸ਼ ਕੀਤੀ ਦੁਨੀਆ ਦਾ ਸਭ ਤੋਂ ਹਲਕੀ ਨੋਟਬੁੱਕ
NEXT STORY