ਜਲੰਧਰ- ਰਿਲਾਇੰਸ ਜਿਓ ਨੇ ਅਜੇ ਵੀ 2,000 ਰੁਪਏ ਤੱਕ ਦੇ 4ਜੀ ਹੈਂਡਸੈੱਟ ਦਾ ਐਲਾਨ ਨਹੀਂ ਕੀਤਾ ਹੈ, ਇਸ ਦੀਆਂ ਸਿਰਫ ਖਬਰਾਂ ਆ ਰਹੀਆਂ ਹਨ। ਪਰ ਚੀਨ ਦੀ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਸਪ੍ਰੈਡਟ੍ਰਮ ਨੇ ਕਿਹਾ ਹੈ ਕਿ ਉਹ ਸਿਰਫ 1500 ਰੁਪਏ ਦੇ 4ਜੀ ਹੈਂਡਸੈੱਟ ਲਾਂਚ ਕਰੇਗੀ। ਸਪ੍ਰੈਡਟ੍ਰਮ ਕਮਿਊਨੀਕੇਸ਼ਨ ਦੇ ਇੰਡੀਆ ਹੈੱਡ ਨੀਰਜ ਸ਼ਰਮਾ ਨੇ ਮੀਡੀਆ ਨੂੰ ਕਿਹਾ ਕਿ ਅਸੀਂ ਅਜਿਹੀ ਟੈਕਨਾਲੋਜੀ 'ਤੇ ਕੰਮ ਕਰ ਰਹੇ ਹਾਂ ਜਿਸ ਤਹਿਤ ਬਾਜ਼ਾਰ 'ਚ 1500 ਰੁਪਏ ਤੱਕ ਦੇ 4ਜੀ ਫੀਚਰ ਫੋਨ ਆਉਣਗੇ। ਅਸੀਂ ਇਸ ਲਈ ਆਪਣੇ ਭਾਗੀਦਾਰ ਦੇ ਨਾਲ ਕੰਸੈੱਪਟ ਪ੍ਰੋਮੋਸ਼ਨ ਸ਼ੁਰੂ ਕਰ ਦਿੱਤਾ ਹੈ।
ਰਿਲਾਇੰਸ ਜਿਓ ਦੇ ਆਉਣ ਤੋਂ ਬਾਅਦ ਭਾਰਤੀ ਬਾਜ਼ਾਰ 'ਚ 4ਜੀ ਸਮਾਰਟਫੋਨ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਲਈ ਕੰਪਨੀਆਂ ਵੀ ਹੁਣ ਸਸਤੇ 4ਜੀ ਹੈਂਡਸੈੱਟ ਲਿਆ ਰਹੀਆਂ ਹਨ। ਅਜੇ ਹਾਲਹੀ 'ਚ ਭਾਰਤੀ ਕੰਪਨੀ ਲਾਵਾ ਨੇ 3,333 ਰੁਪਏ 'ਚ ਇਕ 4ਜੀ ਫੀਚਰ ਫੋਨ ਲਾਂਚ ਕੀਤਾ ਹੈ। ਲਾਵਾ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਪਹਿਲਾ 4ਜੀ ਫੀਚਰ ਫੋਨ ਹੈ। ਇਸ ਤੋਂ ਇਲਾਵਾ ਮਾਈਕ੍ਰੋਮੈਕਸ ਦੇ ਵੀ 4ਜੀ ਸਮਾਰਟਫੋਨ 3,000 ਰੁਪਏ ਤੋਂ ਸ਼ੁਰੂ ਹੁੰਦੇ ਹਨ। ਇਸ ਤੋਂ ਇਲਾਵਾ LYF ਦੇ ਵੀ ਸਸਤੇ 4ਜੀ ਹੈਂਡਸੈੱਟ ਬਾਜ਼ਰ 'ਚ ਹਨ।
ਰਿਪੋਰਟਾਂ ਮੁਤਾਬਕ ਰਿਲਾਇੰਸ ਜਿਓ ਆਪਣੇ ਰਿਟੇਲ ਬ੍ਰਾਂਡ ਦੇ ਤਹਿਤ ਵੀ 1500 ਰੁਪਏ ਦੇ 4ਜੀ ਹੈਂਡਸੈੱਟ ਲਾਉਣਾ ਚਾਹੁੰਦੀ ਹੈ। ਜਿਸ ਕੰਪਨੀ ਨੇ 1500 ਰੁਪਏ ਦੇ 4ਜੀ ਹੈਂਡਸੈੱਟ ਲਿਆਉਣ ਦੀ ਗੱਲ ਕਹੀ ਹੈ, ਉਹ ਹੀ ਕੰਪਨੀ ਰਿਲਾਇੰਸ ਜਿਓ ਦੇ LYF ਦੇ ਕੁਝ ਸਮਾਰਟਫੋਨ 'ਚ ਪ੍ਰੋਸੈਸਰ ਦਿੰਦੀ ਹੈ। ਇਹ ਵੀ ਸੰਭਵ ਹੈ ਕਿ ਸਪ੍ਰੈਡਟ੍ਰਮ ਨੇ ਜਿਸ ਪਾਰਟਨਰਸ ਦੀ ਗੱਲ ਕਹੀ ਹੈ ਉਹ ਰਿਲਾਇੰਸ ਜਿਓ ਹੈ ਅਤੇ ਆਉਣ ਵਾਲੇ ਸਮੇਂ 'ਚ ਸਪ੍ਰੈਡਟ੍ਰਮ ਪ੍ਰੋਸੈਸਰ ਦੇ ਨਾਲ ਜਿਓ 1500 ਰੁਪਏ 'ਚ LYF ਬ੍ਰਾਂਡ ਦੇ ਤਹਿਤ 4ਜੀ ਹੈਂਡਸੈੱਟ ਲਾਂਚ ਕਰ ਸਕਦੀ ਹੈ।
ਟੋਇਟਾ ਕਿਰਲੋਸਕਰ ਦੀ ਵਿਕਰੀ 48 ਫ਼ੀਸਦੀ ਵਧੀ
NEXT STORY