ਜਲੰਧਰ : ਐਪਲ ਨੇ ਆਈਫੋਨ 7 ਨਾਲ ਸਾਡੇ ਵਾਲੇਟ, ਕੈਮਰੇ, ਫਲੈਸ਼ਲਾਈਟ ਨੂੰ ਰਿਪਲੇਸ ਤਾਂ ਕਰ ਦਿੱਤਾ ਹੈ ਪਰ ਇਹ ਕਾਫੀ ਨਹੀਂ ਸੀ ਕਿ ਤੁਹਾਡਾ ਆਈਫੋਨ ਤੁਹਾਡੀ ਕਾਰ ਦੀ ਚਾਬੀ ਦੀ ਜਗ੍ਹਾ ਵੀ ਲੈ ਲਵੇਗਾ। ਜੀ ਹਾਂ ਬਲੂੰਬਰਗ ਦੀ ਰਿਪੋਰਟ ਦੇ ਮੁਤਾਬਿਕ ਐਪਲ ਦੇ ਇਕ ਐਗਜ਼ੀਕਿਊਟਿਵ ਨੇ ਇਲੈਕਟ੍ਰਿਕ ਕਾਰ ਬਾਰੇ ਦੱਸਿਆ ਹੈ ਜੋ ਤੁਹਾਡੇ ਆਈਫੋਨ ਨਾਲ ਹੀ ਅਨਲਾਕ ਹੋ ਜਾਇਆ ਕਰੇਗੀ। ਹਾਲਾਂਕਿ ਇਹ ਗੱਲ ਸਾਹਮਣੇ ਆਈ ਹੈ ਕਿ ਐਪਲ ਨੇ ਆਪਣੀ ਆਟੋਨੋਮਸ ਕਾਰ ਟਾਈਟਨ ਦੇ ਪ੍ਰਾਜੈਕਟ ਨੂੰ ਥੋੜੀ ਦੇਲ ਲਈ ਰੋਕ ਦਿੱਤਾ ਹੈ ਤੇ ਹੁਣ ਉਹ ਚਾਹੁੰਦੇ ਹਨ ਕਿ ਅਜਿਹਾ ਸਿਸਟਮ ਬਣਾਇਆ ਜਾਵੇ ਜੋ ਕਾਰ ਨੂੰ ਲਾਕ ਅਨਲਾਕ ਕਰ ਸਕੇ। ਐਪਲ ਪਹਿਲੀ ਅਜਿਹੀ ਕੰਪਨੀ ਨਹੀਂ ਹੈ ਜੋ ਫੋਨ ਨਾਲ ਕਾਰ ਨੂੰ ਸਟਾਰਟ ਤੇ ਅਨਲਾਕ ਕਰਨ ਦੀ ਸੋਚ ਰਹੀ ਹੈ।
ਇਸ ਤੋਂ ਪਹਿਲਾਂ ਵਾਈਪਰ ਸਮਾਰਟ ਸਟਾਰਟ, ਬੀ. ਐੱਮ. ਡਬਲਯੂ. ਦੀ ਐਪ ਹੈ ਜੋ ਸਮਾਰਟਫੋਨ ਦੀ ਮਦਦ ਨਾਲ ਕਾਰ ਨੂੰ ਅਨਲਾਕ ਕਰਨ 'ਚ ਮਦਦ ਕਰਦੀ ਹੈ। ਹੁੰਡਈ ਦੀ ਬਲੂਲਿੰਕ ਐਪ ਨੇ ਨਾਲ ਤੁਸੀਂ ਸਮਾਰਟਵਾਚ ਦੀ ਮਦਦ ਨਾਲ ਕਾਰ ਨੂੰ ਅਨਲਾਕ ਕੀਤਾ ਜਾ ਸਕਦਾ ਹੈ। ਐਪਲ ਦੇ ਫਿੰਗਰਪ੍ਰਿੰਟ ਸਕੈਨਰ ਨਾਲ ਕਾਰ ਦਾ ਅਨਲਾਕ ਹੋਣ ਵਾਲਾ ਫੀਚਰ ਅਗਲੇ ਸਾਲ ਤੱਕ ਆ ਸਕਦਾ ਹੈ।
ਇਨ੍ਹਾਂ ਖਾਸ ਫੀਚਰਸ ਨਾਲ ਟਾਟਾ ਨੇ ਪੇਸ਼ ਕੀਤੀ ਆਪਣੀ ਨਵੀਂ SUV HEXA
NEXT STORY