ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਆਪਣੀਆਂ ਵੱਖ-ਵੱਖ ਯੋਜਨਾਵਾਂ ਬਾਰੇ ਝੂਠੇ ਅਤੇ ਸਨਸਨੀਖੇਜ਼ ਦਾਅਵੇ ਕਰਨ ਅਤੇ ਫਰਜ਼ੀ ਖਬਰਾਂ ਫੈਲਾਉਣ ਵਾਲੇ ਤਿੰਨ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਬਾਰੇ ਮੰਗਲਵਾਰ ਜਾਣਕਾਰੀ ਦਿੱਤੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ‘ਨਿਊਜ਼ ਹੈੱਡਲਾਈਨਜ਼’, ‘ਸਰਕਾਰੀ ਅਪਡੇਟਸ’ ਅਤੇ ‘ਆਜ ਤਕ ਲਾਈਵ’ ਨਾਂ ਦੇ ਯੂ-ਟਿਊਬ ਚੈਨਲ ਟੀ. ਵੀ. ਨਿਊਜ਼ ਚੈਨਲਾਂ ਅਤੇ ਉਨ੍ਹਾਂ ਦੇ ਨਿਊਜ਼ ਐਂਕਰਾਂ ਦੇ ਥੰਬਨੇਲ ਅਤੇ ਤਸਵੀਰਾਂ ਦੀ ਵਰਤੋਂ ਇਸ ਲਈ ਕਰਦੇ ਸਨ ਤਾਂ ਜੋ ਦਰਸ਼ਕਾਂ ’ਚ ਇਹ ਭਰੋਸਾ ਬਣ ਸਕੇ ਕਿ ਉਨ੍ਹਾਂ ਵਲੋਂ ਸਾਂਝੀ ਕੀਤੀ ਗਈ ਖ਼ਬਰ ਪ੍ਰਮਾਣਿਕ ਹੈ।
ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਯੂ-ਟਿਊਬ ਚੈਨਲ ਆਪਣੇ ਵੀਡੀਓਜ਼ ਉੱਤੇ ਇਸ਼ਤਿਹਾਰ ਦਿਖਾ ਰਹੇ ਸਨ ਅਤੇ ਗਲਤ ਜਾਣਕਾਰੀ ਦੇ ਕੇ ਪੈਸੇ ਕਮਾ ਰਹੇ ਸਨ। 40 ਤੋਂ ਵੱਧ ਤੱਥ-ਜਾਂਚਾਂ ਦੀ ਇੱਕ ਲੜੀ ਵਿੱਚ ਪ੍ਰੈਸ ਸੂਚਨਾ ਬਿਊਰੋ ਦੀ ਤੱਥ-ਜਾਂਚ ਯੂਨਿਟ ਐਫ. ਸੀ. ਯੂ.ਨੇ ਤਿੰਨ ਚੈਨਲਾਂ ਦਾ ਪਰਦਾਫਾਸ਼ ਕੀਤਾ ਜੋ ਭਾਰਤ ਵਿੱਚ ਜਾਅਲੀ ਖ਼ਬਰਾਂ ਫੈਲਾ ਰਹੇ ਸਨ।
ਇਨ੍ਹਾਂ ਯੂ-ਟਿਊਬ ਚੈਨਲਾਂ ਦੇ ਕਰੀਬ 33 ਲੱਖ ਸਬਸਕ੍ਰਾਈਬਰ ਸਨ। ਉਨ੍ਹਾਂ ਦੇ ਲਗਭਗ ਸਾਰੇ ਵੀਡੀਓ ਫਰਜ਼ੀ ਨਿਕਲੇ। ਇਨ੍ਹਾਂ ਵੀਡੀਓਜ਼ ਨੂੰ 300 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੋਸ਼ਲ ਮੀਡੀਆ ’ਤੇ ਵਿਅਕਤੀਆਂ ਵਲੋਂ ਫੈਲਾਏ ਜਾ ਰਹੇ ਝੂਠ ਦੇ ਮੱਦੇਨਜ਼ਰ ਪ੍ਰੈਸ ਸੂਚਨਾ ਬਿਊਰੋ ਨੇ ਸਾਰੇ ਯੂ-ਟਿਊਬ ਚੈਨਲਾਂ ਨੂੰ ਬਲਾਕ ਕੀਤਾ ਹੈ।
ਟਾਟਾ ਮੋਟਰਸ ਨੇ ਬਣਾਇਆ ਰਿਕਾਰਡ, 11 ਮਹੀਨਿਆਂ 'ਚ ਕੀਤੀ 5 ਲੱਖ ਇਕਾਈਆਂ ਦੀ ਵਿਕਰੀ
NEXT STORY