ਜਲੰਧਰ- ਅਮਰੀਕੀ ਟੈਕ ਕੰਪਨੀ Google ਨੇ ਕੁਝ ਸਮਾਂ ਪਹਿਲਾਂ YouTube Go ਨਾਂ ਐਪ ਦਾ ਬੀਟਾ ਵਰਜ਼ਨ ਭਾਰਤ 'ਚ ਜਾਰੀ ਕੀਤਾ ਸੀ। ਰਿਪੋਰਟ ਦੇ ਮੁਤਾਬਕ ਕੰਪਨੀ ਨੇ YouTube Go ਨੂੰ ਸਾਰੇ ਲਈ ਉਪਲੱਬਧ ਕਰਾ ਦਿੱਤਾ ਹੈ। ਹਾਲਾਂਕਿ ਪੂਰੀ ਤਰ੍ਹਾਂ ਤਿਆਰ ਐਪ ਨੂੰ ਸਾਰਿਆਂ ਤੱਕ ਪੁੱਜਣ 'ਚ ਸਮੇਂ ਜਰੂਰ ਲਗ ਸਕਦਾ ਹੈ । ਇਹ ਐਪ ਵੀਡੀਓ ਲਈ ਖਾਸ ਤੌਰ 'ਤੇ ਤਿਆਰ ਕੀਤੀ ਗਈ ਹੈ ਜੋ ਕਿ ਯੂ -ਟਿਊਬ ਦੇ ਵਰਗੇ ਹੀ ਹੈ, ਪਰ ਇਸ 'ਐਪ ਦੀ ਖਾਸ ਗੱਲ ਇਹ ਹੈ ਕਿ ਇਹ ਨੋ ਇੰਟਰਨੈੱਟ ਐਕਸੇਸ ਜਾਂ ਲੋਅ ਡਾਟਾ ਸਪੀਡ 'ਚ ਵੀ ਕੰਮ ਕਰਦਾ ਹੈ।
ਉਥੇ ਹੀ ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੋ ਤਾਂ ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ 'ਤੇ ਵੇਖ ਸਕਦੇ ਹੋ ਪਰ ਐਪ ਦਾ ਸਟੇਬਲ ਬਿਲਡ ਦਾ ਰੋਲਆਊਟ ਹੋਣਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ios 'ਚ ਅਜੇ ਤੱਕ ਇਸ ਐਪ ਦੀ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਐਪ ਦੇ ਰਾਹੀਂ ਯੂਜ਼ਰਸ YouTube ਤੋਂ ਵੀਡੀਓ ਡਾਊਨਲੋਡ ਕਰ ਸੇਵ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਆਫਲਾਈਨ ਵੀਡੀਓਜ਼ ਨੂੰ ਬਲੂਟੁੱਥ ਜਾਂ WiFi ਡਾਇਰੈਕਟ ਰਾਹੀਂ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹਨ।
ਜਲਦ ਹੀ ਨੋਕੀਆ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਐਂਡ੍ਰਾਇਡ ਓਰਿਓ ਬੀਟਾ ਅਪਡੇਟ
NEXT STORY