ਗੈਜੇਟ ਡੈਸਕ—YouTube Premium ਅਤੇ YouTube Music Premium ਸਰਵਿਸ ਭਾਰਤ 'ਚ ਕੁਝ ਸਮੇਂ ਪਹਿਲਾਂ ਗੂਗਲ ਨੇ ਸ਼ੁਰੂ ਕੀਤਾ ਹੈ। ਇਸ ਸਾਲ ਮਾਰਚ 'ਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਕੰਪਨੀ ਨੇ ਸ਼ੁਰੂਆਤ 'ਚ ਪ੍ਰੋਮੋਸ਼ਨ ਦੇ ਤੌਰ 'ਤੇ ਤਿੰਨ ਮਹੀਨੇ ਦੀ ਸਬਸਕਰੀਪਸ਼ਨ ਫ੍ਰੀ ਦੇਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਹੁਣ ਇਸ ਨੂੰ ਲੈ ਕੇ ਨਵੇਂ ਪਲਾਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਟੂਡੈਂਟਸ ਨੂੰ YouTube Premium ਅਤੇ YouTube Music Premium ਦੀ ਸਬਸਕਰੀਪਸ਼ਨ ਸਸਤੇ 'ਚ ਮਿਲੇਗੀ। ਇਸ ਪਲਾਨ ਦੇ ਆਉਣ ਤੋਂ ਬਾਅਦ ਸਟੂਡੈਂਟਸ ਇਸ ਨੂੰ 59 ਰੁਪਏ ਹਰ ਮਹੀਨੇ ਸਬਸਕਰਾਈਬ ਕਰ ਸਕਦੇ ਹਨ। ਯੂਟਿਊਬ ਪ੍ਰੀਮੀਅਮ ਨੂੰ 79 ਰੁਪਏ 'ਚ ਸਬਸਕਰਾਈਬ ਕੀਤਾ ਜਾ ਸਕਦਾ ਹੈ। ਇਸ ਬਸਕਰਾਈਬ ਤਹਿਤ ਸਟੂਡੈਂਟਸ ਮਿਊਜ਼ਿਕ ਡਾਊਨਲੋਡ ਕਰ ਸਕਦੇ ਹਨ, ਸੁਣ ਸਕਦੇ ਹਨ ਅਤੇ ਜ਼ਾਹਿਰ ਹੈ ਕਿ ਇਸ ਨੂੰ ਸਟਰੀਮ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਪ੍ਰੀਮੀਅਮ ਸਬਸਕਰੀਪਸ਼ਨ ਨਾਲ ਤੁਹਾਨੂੰ ਕੋਈ ਵਿਗਿਆਪਨ ਨਹੀਂ ਮਿਲਣਗੇ। ਨਾ ਹੀ ਵੀਡੀਓ 'ਚ ਅਤੇ ਨਾ ਹੀ ਮਿਊਜ਼ਿਕ 'ਚ। ਗੂਗਲ ਨੇ ਇਕ ਸ਼ਰਤ ਰੱਖੀ ਹੈ। ਇਸ ਸਟਰੀਮਿੰਗ ਸਰਵਿਸ ਤਹਿਤ ਹਰ ਸਟੂਡੈਂਟ ਨੂੰ ਇਹ ਆਫਰ ਨਹੀਂ ਮਿਲੇਗਾ। ਇਸ ਦੇ ਲਈ ਤੁਹਾਨੂੰ ਕਿਸੇ ਵੀ ਕਾਲਜ਼ 'ਚ ਫੁਲ ਟਾਈਮ ਸਟੂਡੈਂਟਸ ਹੋਣਾ ਹੋਵੇਗਾ ਅਤੇ ਇਸ ਦੇ ਲਈ SheerID ਰਾਹੀਂ ਆਪਣੀ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ। ਜੇਕਰ ਤੁਸੀਂ ਯੋਗ ਹੋ ਤਾਂ ਇਹ ਪਲਾਨ ਚਾਰ ਸਾਲ ਤਕ ਲਈ ਲੈ ਸਕਦੇ ਹੋ। ਹਾਲਾਂਕਿ ਹਰ ਸਾਲ ਤੁਹਾਨੂੰ ਸਬਸਕਰੀਪਸ਼ਨ ਰਿਨਿਊ ਕਰਵਾਉਣਾ ਹੋਵੇਗਾ ਅਤੇ ਇਸ ਦੇ ਲਈ ਹਰ ਸਾਲ ਤੁਹਾਨੂੰ ਵੈਰੀਫਿਕੇਸ਼ਨਸ ਕਰਵਾਉਣੀ ਹੋਵੇਗੀ, ਤਾਂ ਕਿ ਕੰਪਨੀ ਨੂੰ ਇਹ ਪਤਾ ਚੱਲ ਸਕੇ ਕਿ ਤੁਸੀਂ ਹੁਣ ਤਕ ਸਟੂਡੈਂਟ ਹੀ ਹੋ। ਦੱਸਣਯੋਗ ਹੈ ਕਿ ਯੂਟਿਊਬ ਦੀ ਇਸ ਪ੍ਰੀਮੀਅਮ ਸਬਸਕਰੀਪਸ਼ਨ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਮੁੰਮਕਿਨ ਹੈ ਇਸ ਨਾਲ ਦੂਜੇ ਮੌਜੂਦਾ ਮਿਊਜ਼ਿਕ ਸਟਰੀਮਿੰਗ ਪਲੇਅਰਸ ਦੀ ਡਿਮਾਂਡ ਘੱਟ ਹੋ ਸਕਦੀ ਹੈ। ਅਜਿਹਾ ਵੀ ਮੁੰਮਕਿਨ ਹੈ ਕਿ ਦੂਜੀਆਂ ਕੰਪਨੀਆਂ ਆਪਣੇ ਪਲਾਨ 'ਚ ਬਦਲਾਅ ਕਰਨ ਅਤੇ ਆਕਰਸ਼ਕ ਆਫਰਸ ਲਾਂਚ ਕਰੇ।
ਤੁਹਾਡੇ ਮਰਨ ਤੋਂ ਬਾਅਦ ਆਟੋਮੈਟਿਕ ਡਿਲੀਟ ਹੋ ਜਾਵੇਗਾ ਗੂਗਲ ਅਕਾਊਂਟ, ਜਾਣੋ ਕਿਵੇਂ
NEXT STORY