ਗੈਜੇਟ ਡੈਸਕ– ਜੇਕਰ ਤੁਹਾਨੂੰ ਵੀ ਇਸ ਗੱਲ ਤੋਂ ਸ਼ਿਕਾਇਤ ਸੀ ਕਿ ਤੁਹਾਨੂੰ ਆਪਣੇ ਟੀ.ਵੀ. ’ਤੇ YouTube Shorts ਵੇਖਣ ਲਈ ਨਹੀਂ ਮਿਲ ਰਿਹਾ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਆਪਣੇ ਸਮਾਰਟ ਟੀ.ਵੀ. ’ਤ ਵੀ ਯੂਟਿਊਬ ਸ਼ਾਰਟਸ ਦੀ ਵੀਡੀਓ ਵੇਖ ਸਕੋਗੇ। ਗੂਗਲ ਨੇ ਯੂਟਿਊਬ ਸ਼ਾਰਟਸ ਟੀ.ਵੀ. ਲਈ ਗਲੋਬਲੀ ਅਪਡੇਟ ਜਾਰੀ ਕਰ ਦਿੱਤੀ ਹੈ। ਯੂਟਿਊਬ ਸਮਾਰਟ ਟੀ.ਵੀ. ਐਪ ਰਾਹੀਂ ਤੁਸੀਂ ਵਰਟਿਕਲ ਸਟਾਈਲ ’ਚ ਵੀਡੀਓ ਵੇਖ ਸਕੋਗੇ।
ਯੂਟਿਊਬ ਸ਼ਾਰਟਸ ਦੇ ਟੀ.ਵੀ. ਐਪ ’ਤੇ ਵੀ ਤੁਹਾਨੂੰ ਇਕ ਮਿੰਟ ਜਾਂ ਇਸ ਤੋਂ ਘੱਟ ਦੀਆਂ ਵੀਡੀਓਜ਼ ਹੀ ਵੇਖਣ ਨੂੰ ਮਿਲਣਗੀਆਂ। ਮੋਬਾਇਲ ਐਪ ’ਚ 60 ਸਕਿੰਟ ਦੀ ਵੀਡੀਓ ਵੇਖਣ ਦਾ ਹੀ ਮੌਕਾ ਮਿਲਦਾ ਹੈ। ਟੀ.ਵੀ. ਲਈ ਯੂਟਿਊਬ ਨੇ ਯੂਟਿਊਬ ਸ਼ਾਰਟਸ ਨੂੰ ਕਾਫੀ ਆਪਟੀਮਾਈਜ਼ ਕੀਤਾ ਹੈ।
ਯੂਟਿਊਬ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਅਸੀਂ ਐਪ ਦੇ ਸੱਜੇ ਪਾਸੇ ਵਾਲੇ ਹਿੱਸੇ ਨੂੰ ਖਾਸਤੌਰ ’ਤੇ ਡਿਜ਼ਾਈਨ ਕੀਤਾ ਹੈ ਤਾਂ ਜੋ ਯੂਜ਼ਰਜ਼ ਵਰਟਿਕਲ ਸਟਾਈਲ ’ਚ ਵੀਡੀਓ ਆਰਾਮ ਨਾਲ ਵੇਖ ਸਕਣਗੇ। ਸਾਨੂੰ ਯਕੀਨ ਹੈ ਕਿ ਨਵੀਂ ਅਪਡੇਟ ਤੋਂ ਬਾਅਦ ਤੁਹਾਡੇ ਟੀ.ਵੀ. ਦਾ ਅਨੁਭਵ ਸ਼ਾਨਦਾਰ ਰਹੇਗਾ। ਆਉਣ ਵਾਲੇ ਹਫਤੇ ’ਚ 2019 ਜਾਂ ਇਸਤੋਂ ਬਾਅਦ ਦੇ ਸਮਾਰਟ ਟੀ.ਵੀ. ਲਈ ਯੂਟਿਊਬ ਸ਼ਾਰਟਸ ਦੀ ਅਪਡੇਟ ਜਾਰੀ ਹੋਵੇਗੀ। ਯੂਟਿਊਬ ਸ਼ਾਰਟਸ ਦੀ ਵੀਡੀਓ ਨੂੰ ਤੁਸੀਂ ਆਪਣੇ-ਆਪ ਟੀ.ਵੀ. ਦੇ ਰਿਮੋਟ ਨਾਲ ਸਟਾਰਟ-ਸਟਾਪ ਅਤੇ ਪਲੇਅ-ਪੌਜ਼ ਕਰ ਸਕੋਗੇ।
ਦੱਸ ਦੇਈਏ ਕਿ ਯੂਟਿਊਬ ਸ਼ਾਰਟਸਸ ਦੇ ਡੇਲੀ ਵਿਊਜ਼ ਦੀ ਗਿਣਤੀ 30 ਬਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸ਼ਾਰਟਸ ਵੀਡੀਓ ਫਾਰਮੇਟ ’ਚ ਯੂਟਿਊਬ ਪਹਿਲਾ ਨਹੀਂ ਹੈ ਜਿਸ ਨੇ ਟੀ.ਵੀ. ਲਈ ਇਸ ਤਰ੍ਹਾਂ ਦੀ ਅਪਡੇਟ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਟਿਕਟੌਕ ਨੇ ਵੀ ਟੀ.ਵੀ. ਲਈ ਅਪਡੇਟ ਜਾਰੀ ਕੀਤੀ ਸੀ।
Oppo ਨੇ ਰਿਲੀਜ਼ ਕੀਤੀ ColorOS 13 ਦੀ ਅਪਡੇਟ, ਲਿਸਟ ’ਚ ਹਨ ਇਹ ਟਾਪ ਸਮਾਰਟਫੋਨ
NEXT STORY