ਜਲੰਧਰ : ਅੱਜਕਲ ਪਤਲੇ ਅਤੇ ਹਾਈਬ੍ਰਿਡ ਪੀ. ਸੀ. ਦਾ ਦੌਰ ਹੈ ਜੋ ਲੈਪਟਾਪ ਦੇ ਨਾਲ-ਨਾਲ ਟੈਬਲੇਟ ਦੀ ਭੂਮਿਕਾ ਵੀ ਨਿਭਾ ਸਕੇ। ਅਜਿਹੇ 'ਚ ਕਈ ਪੀ. ਸੀ. ਨਿਰਮਾਤਾ ਹਾਈਬ੍ਰਿਡ ਪੀ. ਸੀ. (ਲੈਪਟਾਪ+ਟੈਬਲੇਟ) ਮਾਰਕੀਟ ਵਿਚ ਪੇਸ਼ ਕਰ ਰਹੇ ਹਨ। ਹੁਣ ਆਸੂਸ ਨੇ 13 ਇੰਚ ਵਾਲਾ ਨਵਾਂ ਲੈਪਟਾਪ 'ਜ਼ੈਨਬੁਕ ਫਲਿਪ ਯੂ ਐਕਸ360 ਸੀ ਏ' ਲਾਂਚ ਕੀਤਾ ਹੈ । ਇਹ ਲੈਪਟਾਪ ਕੁਝ ਹੱਦ ਤੱਕ ਮੈਕਬੁੱਕ ਏਅਰ ਨੂੰ ਟੱਕਰ ਦੇਣ ਲਈ ਬਣਾਇਆ ਗਿਆ ਹੈ ਕਿਉਂਕਿ ਇਹ ਪਤਲਾ ਹੈ ਅਤੇ ਇਸ ਵਿਚ ਵਧੀਆ ਪ੍ਰੋਸੈਸਰ ਲੱਗਾ ਹੈ।
ਆਸੂਸ ਜ਼ੈਨਬੁਕ ਫਲਿਪ ਯੂ ਐਕਸ360 ਸੀ ਏ ਦੀ ਕੀਮਤ 699 ਡਾਲਰ ਲਗਭਗ 47,000 ਰੁਪਏ ਰੱਖੀ ਗਈ ਹੈ ਅਤੇ ਇਹ 13.9 ਐੱਮ. ਐੱਮ. ਮੋਟਾ ਹੈ। ਹੋਰ ਸਲਿਮ ਹਾਈਬ੍ਰਿਡ ਲੈਪਟਾਪਸ ਵਾਂਗ ਹੀ ਇਸ ਵਿਚ ਵੀ ਪੱਖਾ ਨਹੀਂ ਲੱਗਾ ਹੈ। ਇਸ ਦਾ ਮਤਲਬ ਹੈ ਕਿ ਆਸੂਸ ਦਾ ਇਹ ਲੈਪਟਾਪ ਘੱਟ ਆਵਾਜ਼ ਅਤੇ ਚੰਗੀ ਬੈਟਰੀ ਲਾਈਫ ਦਿੰਦਾ ਹੈ। ਫਿਲਹਾਲ ਆਸੂਸ ਨੇ ਇਸ ਨੂੰ ਅਮਰੀਕਾ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਹੈ ਅਤੇ ਭਾਰਤ 'ਚ ਇਸ ਦੇ ਲਾਂਚ ਦੀ ਜਾਣਕਾਰੀ ਨਹੀਂ ਹੈ।
ਲਿਨੋਵੋ ਯੋਗਾ ਸੀਰੀਜ਼ ਵਾਂਗ ਇਸ ਜ਼ੈਨਬੁਕ ਨੂੰ 360 ਡਿਗਰੀ ਐਂਗਲ ਤੱਕ ਫੋਲਡ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਲੈਪਟਾਪ ਕਿਸੇ ਟੈਬਲੇਟ ਵਾਂਗ ਲੱਗਣ ਲੱਗਦਾ ਹੈ। ਇਸ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਵਿਚ ਲੱਗੀ ਬੈਟਰੀ ਇਕ ਵਾਰ ਚਾਰਜ ਕਰਨ 'ਤੇ 12 ਘੰਟੇ ਤੱਕ ਯੂਜ਼ਰ ਦਾ ਸਾਥ ਦੇ ਸਕਦੀ ਹੈ।
ਆਸੂਸ ਜ਼ੈਨਬੁਕ ਫਲਿਪ ਯੂ ਐਕਸ 360 ਸੀ ਏ ਦੇ ਫੀਚਰਜ਼ 'ਤੇ ਇਕ ਨਜ਼ਰ-
ਪ੍ਰੋਸੈਸਰ
ਇੰਟੈੱਲ ਕੋਰ ਐੱਮ 6ਵਾਈ30 ਪ੍ਰੋਸੈਸਰ,ਇੰਟੈੱਲ ਕੋਰ ਐੱਮ 6ਵਾਈ54 ਪ੍ਰੋਸੈਸਰ, ਇੰਟੈੱਲ ਕੋਰ ਐੱਮ 6ਵਾਈ75 ਪ੍ਰੋਸੈਸਰ
ਆਪ੍ਰੇਟਿੰਗ ਸਿਸਟ
ਵਿੰਡੋਜ਼ 10 ਹੋਮ, ਵਿੰਡੋਜ਼ 10 ਪ੍ਰੋ
ਮੈਮੋਰੀ
4 ਜੀ. ਬੀ. ਐੱਲ. ਪੀ. ਡੀ. ਡੀ. ਆਰ3 ਐੱਸ. ਡੀ. ਰੈਮ, ਜ਼ਿਆਦਾਤਰ 8 ਜੀ. ਬੀ. ਐੱਸ. ਡੀ. ਰੈਮ
ਡਿਸਪਲੇਅ
13.3 ਐੱਲ. ਈ. ਡੀ. ਬੈਕਲਿਟ ਐੱਫ. ਐੱਚ. ਡੀ. (1920x1080) ਗਲੇਅਰ ਟੱਚ ਸਕ੍ਰੀਨ
ਗ੍ਰਾਫਿਕਸ
ਇੰਟੈਗ੍ਰੇਟਿਡ ਇੰਟੈੱਲ ਐੱਚ. ਡੀ. ਗ੍ਰਾਫਿਕਸ 515
ਸਟੋਰੇਜ
128 ਜੀ. ਬੀ./256 ਜੀ. ਬੀ./12 ਜੀ. ਬੀ. ਸਾਟਾ ਐੱਮ. 2 ਐੱਸ. ਐੱਸ. ਡੀ.
ਕੀ-ਬੋਰਡ
ਚਿਕਲੇਟ ਕੀ-ਬੋਰਡ
ਕਾਰਡ ਰੀਡਰ
ਮਲਟੀ-ਫਾਰਮੇਟ ਕਾਰਡ ਰੀਡਰ
ਵੈੱਬਕੈਮ
ਐੱਚ. ਡੀ. ਵੈੱਬ ਕੈਮਰਾ, ਐੱਚ. ਡੀ. ਕੈਮਰਾ (ਫਰੰਟ)
ਨੈੱਟਵਰਕਿੰਗ
ਵਾਈ-ਫਾਈ, ਬਲੂਟੁਥ ਵੀ4.1
ਆਡੀਓ
ਬਿਲਟ-ਇਨ ਸਟੀਰੀਓ 1.6 ਵਾਟ ਸਪੀਕਰ ਅਤੇ ਡਿਜੀਟਲ ਐਰੇ ਮਾਈਕ੍ਰੋਫੋਨ, ਆਸੂਸ ਸਾਨਿਕ ਮਾਸਟਰ ਟੈਕਨਾਲੋਜੀ
ਬੈਟਰੀ
3 ਸੈੱਲਸ 54 ਵਾਟ ਪਾਲਿਮਰ ਬੈਟਰੀ
ਭਾਰ
ਬੈਟਰੀ ਦੇ ਨਾਲ 2.86 ਪਾਊਂਡ (1.29 ਕਿਲੋ ਗ੍ਰਾਮ)
ਸਕਿਓਰਿਟੀ
ਬੀ. ਆਈ. ਓ. ਐੱਸ. ਬੂਸਟਿੰਗ ਯੂਜ਼ਰ ਪਾਸਵਰਡ ਪ੍ਰੋਟੈਕਸ਼ਨ ਇੰਟੈੱਲ ਐਂਟੀ-ਥੈਫਟ
ਇੰਟਰਫੇਸ
1xਮਾਈਕ੍ਰੋਫੋਨ-ਇਨ/ਹੈੱਡਫੋਨ-ਆਊਟ ਜੈੱਕ 2xਯੂ. ਐੱਸ. ਬੀ. 3.0 ਪੋਟਰਸ 1xਯੂ. ਐੱਸ. ਬੀ. -ਸੀ. ਜ਼ੈੱਨ 1 (2 ਜੀ. ਬੀ. ਪੀ. ਐੱਸ. ਦੀ ਸਪੀਡ) 1xਮਾਈਕ੍ਰੋ ਐੱਚ. ਡੀ. ਐੱਮ. ਆਈ. 1xਮਾਈਕ੍ਰੋ ਐੱਸ. ਡੀ. ਐਕਸ. ਸੀ. ਕਾਰਡ ਰੀਡਰ 1xਐੱਸ. ਸੀ. ਅਡਾਪਟਰ ਪਲੱਗ 1x ਵਾਲਿਊਮ ਅਪ/ਡਾਊਨ
ਐਂਡ੍ਰਾਇਡ ਅਤੇ ਆਈ.ਓ.ਐੱਸ ਯੂਜ਼ਰਜ਼ ਲਈ ਯਾਹੂ ਮੇਲ 'ਚ ਐਡ ਹੋਏ ਇਹ ਖਾਸ ਫੀਚਰਸ
NEXT STORY