ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੋਪੋ ਨੇ ਹੈਂਡਸੈੱਟ ਬਾਜ਼ਾਰ 'ਚ Zopo Color F3 ਨਾਂ ਨਾਲ ਇਕ ਅਜਿਹੇ ਸਮਾਰਟਫੋਨ ਨੂੰ ਲਾਂਚ ਕੀਤਾ ਹੈ ਜੋ ਫੋਨ ਬਾਰਕੋਡ, QR ਕੋਰਡ ਸਕੈਨਰ ਅਤੇ ਮਲਟੀ-ਅਕਾਊਂਟ ਐਪਲੀਕੇਸ਼ਨ ਫੀਚਰ ਨਾਲ ਲੈਸ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਆਫੀਸ਼ੀਅਲੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਸਿਲਵਰ, ਬਲੈਕ, ਗੋਲਡ ਅਤੇ ਰੋਜ਼ ਗੋਲਡ ਕਲਰ ਆਪਸ਼ਨ ਦੇ ਨਾਲ ਲਿਸਟ ਹੋਏ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੰਪਨੀ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Zopo Color F3 ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਦੀ ਐੱਚ.ਡੀ. (1280x720 ਪਿਕਸਲ)
ਪ੍ਰੋਟੈਕਸ਼ਨ - 2.5ਡੀ ਕਵਰਡ ਗਿਲਾਸ
ਪ੍ਰੋਸੈਸਰ - 1.3GHz ਕਵਾਡ-ਕੋਰ ਮੀਡੀਆਟੈੱਕ (MT6580)
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ARM Mali400 MP2 500MHz GPU
ਰੈਮ - 1ਜੀ.ਬੀ.
ਮੈਮਰੀ - 16ਜੀ.ਬੀ.
ਕੈਮਰਾ - 8MP ਰਿਅਰ, 2MP ਫਰੰਟ
ਕਾਰਡ ਸਪੋਰਟ - ਅਪ-ਟੂ 32ਜੀ.ਬੀ.
ਬੈਟਰੀ - 2100mAh ਲਿਥੀਅਮ ਆਇਨ ਬੈਟਰੀ
ਨੈੱਟਵਰਕ - 4G
ਹੋਰ ਫੀਚਰਸ - ਵਾਈ-ਫਾਈ (802.11 ਬੀ/ਜੀ/ਐੱਨ), ਬਲੂਟੁਥ 4.0, ਜੀ.ਪੀ.ਐੱਸ. ਅਤੇ ਐਪ ਲਾਕ, ਫਿੰਗਰਪ੍ਰਿੰਟ ਕੈਮਰਾ ਕੰਟਰੋਲ, ਡੁਅਲ ਸਿਮ ਆਦਿ।
Micromax ਛੇਤੀ ਲਾਂਚ ਕਰੇਗੀ ਬਿਹਤਰੀਨ ਫੀਚਰਸ ਨਾਲ ਲੈਸ ਇਹ ਸਮਾਰਟਫੋਨ
NEXT STORY