ਜਲੰਧਰ— ਪਿਛਲੇ ਮਹੀਨੇ MWC 2016 'ਚ ਜ਼ੇਡ.ਟੀ.ਈ ਨੇ ਦੋ ਮਿਡ ਰੇਂਜ ਬਲੇਡ ਹੈਂਡਸੈੱਟ ਲਾਂਚ ਕੀਤੇ ਸਨ। ਕੰਪਨੀ ਨੇ ਹੁਣ ਬਜਟ ਬਲੇਡ ਡੀ2 ਬਜਟ ਸਮਾਰਟਫੋਨ ਨੂੰ ਵਿਅਤਨਾਮ ਦੀ ਵੈੱਬਸਾਈਟ 'ਤੇ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਕਰੀਬ 8,100 ਰੁਪਏ (2,690,000 ਵਿਅਤਨਾਮ ਡਾਂਗ) ਰੱਖੀ ਹੈ। ਫਿਲਹਾਲ ਇਹ ਫੋਨ ਸਿਰਫ ਵਿਅਤਨਾਮ 'ਚ ਹੀ ਉਪਲੱਬਧ ਹੈ। ਪਰ ਕੰਪਨੀ ਦੁਆਰਾ ਇਸ ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕਰਨਾ ਅਜੇ ਬਾਕੀ ਹੈ।
ਲਿਸਟਿੰਗ 'ਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਜ਼ੇਡ.ਟੀ.ਈ ਬਲੇਡ ਡੀ2 ਦੀ ਸਭ ਤੋਂ ਵੱਡੀ ਖਾਸਿਅਤ ਇਸ ਦੀ 4000mAh ਦੀ ਬੈਟਰੀ ਹੈ। ਇਸ ਤੋਂ ਪਹਿਲਾਂ ਅਸੀਂ xolo era 4k, huawei y6 pro, xiaomi redmi 3, gionee marathon m5 mini 'ਚ ਵੀ ਇਹੀ ਬੈਟਰੀ ਵੇਖ ਚੁੱਕੇ ਹੋ। ਕੰਪਨੀ ਦਾ ਕਹਿਣਾ ਹੈ ਕਿ ਬਲੇਡ ਡੀ2 ਦੂਜੇ ਸਮਾਰਟਫੋਨ ਲਈ ਇਕ ਬੈਟਰੀ ਚਾਰਜਰ ਦਾ ਕੰਮ ਵੀ ਕਰ ਸਕਦਾ ਹੈ।
ਇਸ ਸਮਾਰਟਫੋਨ ਦੇ ਫੀਚਰ ਇਸ ਤਰ੍ਹਾਂ ਹਨ ਇਸ 'ਚ 5 ਇੰਚ ਦੀ HD IPS ਡਿਸਪਲੇ, 1GB ਰੈਮ, 8GB ਇਨ-ਬਿਲਟ ਮੈਮੋਰੀ ਹੈ। ਇਹ ਸਮਾਰਟਫੋਨ 1.3 ਗੀਗਾਹਰਟਜ 'ਤੇ ਚੱਲਣ ਵਾਲਾ ਕਵਾਡ-ਕੋਰ ਮੀਡੀਆਟੈੱਕ MTK 6735P ਪ੍ਰੋਸੇਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਮਾਈਕ੍ਰੋ ਐੱਸ. ਡੀ ਕਾਰਡ ਵੀ ਦਿੱਤਾ ਗਿਆ ਹੈ ਜਿਸ ਦਾ ਇਸਤੇਮਾਲ ਕਰਕੇ ਇਸ ਦੀ ਇਨ-ਬਿਲਟ ਮੈਮੋਰੀ ਨੂੰ 64GB ਤੱਕ ਵੱਧਾ ਵੀ ਸਕਦੇ ਹੋ। ਇਸ ਸਮਾਰਟਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 5MP ਦਾ ਰਿਅਰ ਕੈਮਰਾ ਅਤੇ 2MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ ਵਰਜਨ 5.0 ਲਾਲੀਪਾਪ 'ਤੇ ਕੰਮ ਕਰੇਗਾ। ਇਸ ਸਮਾਰਟਫੋਨ 'ਚ ਕਨੈੱਕਟੀਵਿਟੀ ਲਈ ਬਲੂਟੁੱਥ V4.0, ਵਾਈ-ਫਾਈ 802.11 ਬੀ/ਜੀ/ ਐੱਨ, ਮਾਇਕ੍ਰੋ-ਯੂ. ਐੱਸ. ਬੀ ਅਤੇ ਜੀ.ਪੀ. ਐੱਸ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦਾ ਭਾਰ 155 ਗਰਾਮ ਹੈ।
ਸੈਮਸੰਗ ਨੇ ਪੇਸ਼ ਕੀਤਾ J1 ਸੀਰੀਜ਼ ਦਾ ਮਿੰਨੀ ਸਮਾਰਟਫੋਨ
NEXT STORY