ਜਲੰਧਰ— ਕਈ ਮਹੀਨਿਆਂ ਤੋਂ ਸਾਨੂੰ ਇਹ ਖਬਰਾਂ ਮਿਲ ਰਹੀਆਂ ਸਨ ਕਿ ਸੈਮਸੰਗ ਗਲੈਕਸੀ ਜੇ1 ਸੀਰੀਜ਼ ਦੇ ਮਿੰਨੀ ਵੇਰੀਅੰਟ 'ਤੇ ਕੰਮ ਕਰ ਰਹੀ ਹੈ। ਆਖੀਰਕਾਰ ਹੁਣ ਸੈਮਸੰਗ ਨੇ ਆਪਣੇ ਇਸ ਸਮਾਰਟਫੋਨ ਨੂੰ ਆਪਣੀ ਫਿਲੀਪੀਨਸ ਦੀ ਵੈੱਬਸਾਈਟ 'ਤੇ ਪੇਸ਼ ਕਰ ਦਿੱਤਾ ਹੈ ਜਿਥੇ ਇਸ ਫੋਨ ਦੀ ਉਪਲੱਬਧਤਾ ਅਤੇ ਕੀਮਤ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਫੋਨ ਦੀ ਫਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਸੈਮਸੰਗ ਜੇ ਸੀਰੀਜ਼ ਦੇ ਸਮਾਰਟਫੋਨ, ਸੈਮਸੰਗ ਗਲੈਕਸੀ ਜੇ1, ਗਲੈਕਸੀ ਜੇ1 4ਜੀ ਅਤੇ ਗਲੈਕਸੀ ਜੇ1 ਏਜ ਪਹਿਲਾਂ ਹੀ ਮਾਰਕੀਟ 'ਚ ਉਪਲੱਬਧ ਹਨ। ਹੁਣ ਆਪਣੀ ਜੇ1 ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਗਲੈਕਸੀ ਜੇ1 ਮਿੰਨੀ ਛੇਤੀ ਹੀ ਮਾਰਕੀਟ 'ਚ ਉਪਲੱਬਧ ਹੋਵੇਗਾ। ਗਲੈਕਸੀ ਜੇ1 ਮਿੰਨੀ ਦੇ ਫਿਚਰ ਦੀ ਗੱਲ ਕਰੀਏ ਤਾਂ ਇਸ ਵਿਚ 4-ਇੰਚ ਦੀ ਟੀ.ਐੱਫ.ਟੀ. ਡਿਸਪਲੇ, 480x480 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। 768MB ਰੈਮ ਦੇ ਨਾਲ 1.2GHz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਹੈਂਡਸੈੱਟ ਵਿਚ 5MP ਦਾ ਰਿਅਰ ਕੈਮਰਾ ਬਿਨਾਂ ਫਲੈਸ਼ ਤੋਂ ਦਿੱਤਾ ਗਿਆ ਹੈ ਅਤੇ ਸੈਲਫੀ ਲਈ 0.3MP ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਕਨੈਕਟੀਵਿਟੀ ਲਈ ਮਾਈਕ੍ਰੋ-ਸਿਮ ਦੇ ਨਾਲ ਜੀ.ਪੀ.ਆਰ.ਐੱਸ/ਈ.ਡੀ.ਜੀ.ਈ, ਬਲੂਟੂਥ, 3ਜੀ, ਜੀ.ਪੀ.ਐੱਸ ਅਤੇ ਵਾਈ-ਫਾਈ ਦੀ ਸੁਵਿਧਾ ਦਿੱਤੀ ਗਈ ਹੈ। ਗਲੈਕਸੀ ਜੇ1 ਮਿੰਨੀ 'ਚ 8 ਘੰਟੇ ਦੇ ਟਾਕਟਾਈਮ ਨਾਲ 1500ਐੱਮ.ਏ.ਐੱਚ ਪਾਵਰ ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ ਦੇ ਕਿਸ ਆਪਰੇਟਿੰਗ ਸਿਸਟਮ 'ਤੇ ਚੱਲੇਗਾ ਇਸ ਬਾਰੇ ਪੱਕੀ ਜਾਣਕਾਰੀ ਨਹੀਂ ਮਿਲੀ ਹੈ। ਗਲੈਕਸੀ ਜੇ1 ਮਿੰਨੀ ਬਲੈਕ ਅਤੇ ਗੋਲਡ ਦੋ ਰੰਗਾਂ 'ਚ ਉਪਲੱਬਧ ਹੋਵੇਗਾ।
ਵਾਪਿਸ ਆ ਰਿਹੈ ਮਸ਼ਹੂਰ ਐਨੀਮੇਟਿਡ ਕਾਰਟੂਨ DuckTales
NEXT STORY