ਗੁਰਦਾਸਪੁਰ (ਗੋਰਾਇਆ)-ਨੈਸ਼ਨਲ ਐਵਾਰਡੀ ਨੌਜਵਾਨ ਸਰਪੰਚ ਪੰਥਦੀਪ ਸਿੰਘ ਵਲੋਂ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਿਕਾ ਗਾਂਧੀ ਨਾਲ ਪਿਛਲੇ ਦਿਨੀਂ ਮੁਲਾਕਾਤ ਕੀਤੀ ਗਈ। ਸਰਪੰਚ ਪੰਥਦੀਪ ਸਿੰਘ ਵਲੋਂ ਆਪਣੀ ਪੰਚਾਇਤ ਦੀਆਂ ਪ੍ਰਾਪਤੀਆਂ ਦੱਸਣ ਤੋਂ ਇਲਾਵਾ ਖੁਦ ਵਲੋਂ ਮਹਿਲਾ ਤੇ ਬਾਲ ਵਿਕਾਸ ਸਬੰਧੀ ਕੀਤੇ ਜਾਂਦੇ ਕੰਮਾਂ ਬਾਰੇ ਦੱਸਿਆ ਗਿਆ। ਇਸ ਸਮੇਂ ਮੰਤਰੀ ਸ਼੍ਰੀਮਤੀ ਗਾਂਧੀ ਨੇ ਸਰਪੰਚ ਪੰਥਦੀਪ ਸਿੰਘ ਵਲੋਂ ਕੀਤੇ ਗਏ ਕੰਮਾਂ ਪ੍ਰਤੀ ਸਰਾਹਨਾ ਪ੍ਰਗਟ ਕੀਤੀ , ਉੱਥੇ ਹੋਣ ਵਾਲੇ ਕੰਮਾਂ ’ਚ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਸੇ ਵੀ ਕਿਸਮ ਦੀ ਮੁਸ਼ਕਲ ਆਉਣ ’ਤੇ ਸਿੱਧਾ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਮਨਿਸਟਰੀ ਆਫ ਔਰਤਾਂ ਤੇ ਬਾਲ ਵਿਕਾਸ ਦੇ ਸਮੂਹ ਅਧਿਕਾਰੀ ਹਾਜ਼ਰ ਸਨ।
ਪਲਸ ਪੋਲਿਓ ਮੁਹਿੰਮ ਤਹਿਤ ਸਿਵਲ ਸਰਜਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ
NEXT STORY