ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ੍ਹ ’ਚ ਬੰਦ ਦੋ ਹਵਾਲਾਤੀਆਂ ਤੋਂ 146 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਦੋਵਾਂ ਹਵਾਲਾਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਦੋਵੇਂ ਦੋਸ਼ੀ ਇਸ ਸਮੇਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਬੰਦ ਹਨ। ਇਸ ਸਬੰਧੀ ਏ.ਐੱਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੰਟ ਸਰਵਨ ਸਿੰਘ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਹਵਾਲਾਤੀ ਸੁਨੀਲ ਉਰਫ ਮਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਦਾਦੂਯੋਧ ਜੋ ਕਿ ਮੁਕੱਦਮਾ ਨੰਬਰ 16/2018 ਜ਼ੁਰਮ 21/22-61-85 ਐੱਨ.ਡੀ.ਪੀ.ਐੱਸ ਥਾਣਾ ਘਣੀਏ ਕੇ ਬਾਂਗਰ ਅਤੇ ਹਵਾਲਾਤੀ ਸੋਨੂੰ ਪੁੱਤਰ ਬਾਵਾ ਵਾਸੀ ਰਾਮਪੁਰ ਜੋ ਕਿ ਮੁਕੱਦਮਾ ਨੰਬਰ 96/2022 ਜ਼ੁਰਮ 363, 366, 380, 411 ਥਾਣਾ ਕਾਦੀਆਂ ਅਧੀਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ 22-4-24 ਨੂੰ ਜੇਲ੍ਹ ਅੰਦਰ ਤਾਲਾਸ਼ੀ ਦੌਰਾਨ ਬੈਰਕ ਨੰਬਰ-3 ਵਿਚ ਬੰਦ ਹਵਾਲਾਤੀ ਸੁਨੀਲ ਉਰਫ ਮਨੂੰ ਦੀ ਤਾਲਾਸ਼ੀ ਕੀਤੀ ਗਈ ਤਾਂ ਉਸ ਦੇ ਪਹਿਨੇ ਹੋਏ ਲੋਅਰ ਦੀ ਖੱਬੀ ਜੇਬ੍ਹ ਵਿਚੋਂ 133 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਦਕਿ ਬੈਰਕ ਨੰਬਰ 3 ਵਿਚ ਬੰਦ ਹਵਾਲਾਤੀ ਸੋਨੂੰ ਦੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ੍ਹ ਵਿਚੋਂ 13 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਇਸ ’ਤੇ ਦੋਵਾਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ।
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
NEXT STORY