ਬਟਾਲਾ (ਬੇਰੀ)- ਪਿੰਡ ਘਸੀਟਪੁਰ ਦੇ ਨਜ਼ਦੀਕ ਟਾਇਰ ਫਟਣ ਕਾਰਨ ਸਬਜ਼ੀ ਨਾਲ ਭਰਿਆ ਇਕ ਛੋਟਾ ਹਾਥੀ (ਟਾਟਾ ਐੱਸ.) ਸੜਕ ’ਤੇ ਪਲਟ ਗਿਆ। ਇਸ ਹਾਦਸੇ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਵਾਹਨ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਾਲਕ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 'ਛੋਟੇ ਹਾਥੀ' ’ਤੇ ਵੱਲਾ ਮੰਡੀ ਅੰਮ੍ਰਿਤਸਰ ਤੋਂ ਸਬਜ਼ੀ ਲੋਡ ਕਰਕੇ ਜੰਮੂ ਜਾ ਰਿਹਾ ਸੀ। ਜਦੋਂ ਉਹ ਪਿੰਡ ਘਸੀਟਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਵਾਹਨ ਦਾ ਪਿਛਲਾ ਟਾਇਰ ਫਟ ਗਿਆ, ਜਿਸ ਕਾਰਨ ਸੰਤੁਲਨ ਵਿਗੜਨ ਕਰਕੇ ਵਾਹਨ ਸੜਕ ’ਤੇ ਪਲਟ ਗਿਆ। ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ’ਚ ਉਸ ਨੂੰ ਮਾਮੂਲੀ ਚੋਟਾਂ ਲੱਗੀਆਂ ਹਨ, ਪਰ ਵਾਹਨ ਦਾ ਕਾਫੀ ਨੁਕਸਾਨ ਹੋਇਆ ਹੈ।
ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਸੁਰੱਖਿਆ ਕਰਮੀ ਦੀ ਮੌਤ
NEXT STORY