ਦਰਭੰਗਾ- ਬਿਹਾਰ ਦੇ ਦਰਭੰਗਾ ਹਵਾਈ ਅੱਡੇ 'ਤੇ ਮੁੰਬਈ ਤੋਂ ਆਏ ਸਪਾਈਸਜੈੱਟ ਦੇ ਇਕ ਜਹਾਜ਼ ਦਾ ਉਤਰਦੇ ਸਮੇਂ ਟਾਇਰ ਫਟ ਗਿਆ। ਇਸ ਘਟਨਾ 'ਚ ਜਹਾਜ਼ 'ਚ ਸਵਾਰ ਕਰੀਬ 148 ਯਾਤਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਸਪਾਈਸਜੈੱਟ ਦੀ ਉਡਾਣ ਸੰਖਿਆ ਐੱਸਜੀ-115 ਸੋਮਵਾਰ ਸਵੇਰੇ 9.48 ਵਜੇ ਰਨਵੇਅ 'ਤੇ ਉਤਰ ਰਹੀ ਸੀ, ਉਦੋਂ ਜਹਾਜ਼ ਦਾ ਇਕ ਟਾਇਰ ਫਟ ਗਿਆ। ਯਾਤਰੀਆਂ ਨੇ ਦੱਸਿਆ ਕਿ ਨੁਕਸਾਨਿਆ ਪਹੀਆ ਕੁਝ ਦੂਰੀ ਤੱਕ ਰਨਵੇਅ 'ਤੇ ਘਸੀਟਦਾ ਰਿਹਾ, ਜਿਸ ਨਾਲ ਜਹਾਜ਼ 'ਚ ਤੇਜ਼ ਕੰਬਣੀ ਮਹਿਸੂਸ ਹੋਈ ਅਤੇ ਯਾਤਰੀਆਂ ਵਿਚਾਲੇ ਦਹਿਸ਼ਤ ਫੈਲ ਗਈ।
ਦਰਭੰਗਾ ਹਵਾਈ ਅੱਡੇ ਦੇ ਡਾਇਰੈਕਟਰ ਦਿਲੀਪ ਕੁਮਾਰ ਨੇ ਕਿਹਾ,''ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ਅਤੇ ਸਾਰੇ ਯਾਤਰੀਆਂ ਨੂੰ ਆਮ ਤਰੀਕੇ ਨਾਲ ਜਹਾਜ਼ ਤੋਂ ਉਤਾਰ ਲਿਆ ਗਿਆ। ਜਹਾਜ਼ ਦੇ ਪੂਰੀ ਤਰ੍ਹਾਂ ਰੁਕਦੇ ਹੀ ਹਵਾਈ ਅੱਡਾ ਪ੍ਰਸਾਸਨ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਸਾਰੇ 148 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜਹਾਜ਼ ਨੂੰ ਮੁੱਖ ਰਨਵੇਅ ਤੋਂ ਹਟਾ ਕੇ ਏਪ੍ਰਨ 'ਤੇ ਲਿਜਾਇਆ ਗਿਆ, ਜਿੱਥੇ ਤਕਨੀਕੀ ਜਾਂਚ ਕੀਤੀ ਗਈ ਅਤੇ ਟਾਇਰ ਫਟਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਡਾਇਰੈਕਟਰ ਅਨੁਸਾਰ, ਟਾਇਰ ਬਦਲੇ ਜਾਣ ਅਤੇ ਸੰਬੰਧਤ ਅਧਿਕਾਰੀਆਂ ਤੋਂ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲਣ ਤੋਂ ਬਾਅਦ ਜਹਾਜ਼ ਨੂੰ ਸੋਮਵਾਰ ਸ਼ਾਮ 6.13 ਵਜੇ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੈਲਥ ਸਿਸਟਮ ਨੂੰ ਵੀ Digital ਕਰਨ ਦੀ ਤਿਆਰੀ 'ਚ ਭਾਰਤ ! ਕੇਂਦਰੀ ਸਿਹਤ ਮੰਤਰੀ ਨੇ ਕੀਤੀ ਸ਼ੁਰੂਆਤ
NEXT STORY