ਗੁਰਦਾਸਪੁਰ (ਵਿਨੋਦ) : ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਨੌਜਵਾਨ ਖ਼ਿਥਾਣਾ ਤਿੱਬੜ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਤਿੱਬੜ ਦੇ ਅਧੀਨ ਪੈਂਦੇ ਇਕ ਪਿੰਡ ਦੀ ਔਰਤ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਆਪਣੀ ਭੈਣ ਸਮੇਤ ਆਪਣੇ ਘਰ ਮੌਜੂਦ ਸੀ।
ਇਸ ਦੌਰਾਨ ਦੋਸ਼ੀ ਰਵੀ ਭੱਟੀ ਪੁੱਤਰ ਥਾਨੀਅਲ ਮਸੀਹ ਨੇ ਉਸ ਦੇ ਘਰ ਆ ਕੇ ਲੜਕੀ ਨਾਲ ਛੇੜਛਾੜ ਕਰ ਕੇ ਅਸ਼ਲੀਲ ਹਰਕਤਾਂ ਕੀਤੀਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਦੇ ਬਿਆਨਾਂ ’ਤੇ ਦੋਸ਼ੀ ਰਵੀ ਭੱਟੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਸੜਕ ਹਾਦਸੇ 'ਚ ਗੁਆਈ ਜਾਨ
NEXT STORY