ਪਠਾਨਕੋਟ : ਪਠਾਨਕੋਟ ਦੇ 3 ਵਿਧਾਨ ਸਭਾ ਹਲਕਿਆਂ ਦੇ ਚੋਣ ਨਤੀਜੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਪਠਾਨਕੋਟ ਅਤੇ ਭੋਆ ਤੋਂ ਕਾਂਗਰਸ, ਜਦੋਂ ਕਿ ਸੁਜਾਨਪੁਰ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਪਠਾਨਕੋਟ ਤੋਂ ਕਾਂਗਰਸ ਦੇ ਅਮਿਤ 56383 ਵੋਟਾਂ ਨਾਲ ਜਿੱਤ ਹਾਸਲ ਕਰ ਚੁੱਕੇ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਅਸ਼ਵਨੀ ਸੇਖੜੀ 45213 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ। ਭੋਆ ਤੋਂ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਪਾਲ 67865 ਵੋਟਾਂ ਨਾਲ ਜਿੱਤ ਚੁੱਕੇ ਹਨ, ਜਦੋਂ ਕਿ ਭਾਜਪਾ ਦੀ ਸੀਮਾ ਕੁਮਾਰੀ 40369 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੀ ਹੈ। ਇਸੇ ਤਰ੍ਹਾਂ ਸੁਜਾਨਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਕੁਮਾਰ ਨੇ 48910 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਅਮਿਤ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 28675 ਵੋਟਾਂ ਹਾਸਲ ਹੋਈਆਂ ਹਨ।
ਪੰਜਾਬ ਵਿਧਾਨ ਸਭਾ ਚੋਣਾਂ-2017: ਜਾਣੋ ਗੁਰਦਾਸਪੁਰ ਦੀਆਂ ਸੀਟਾਂ ਦੇ ਰੁਝਾਨ (ਵੀਡੀਓ)
NEXT STORY