ਸਪੋਰਟਸ ਡੈਸਕ— ਸ਼ਾਹਾਬਾਦ ਪਹੁੰਚੇ ਰਾਜ ਦੇ ਖੇਡ ਰਾਜਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹੈ ਕਿ ਇੰਨੀਂ ਵੱਡੀ ਜ਼ਿੰਮੇਦਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਹੋਵਾ ਦੀ ਜਨਤਾ ਨੇ ਉੁਨ੍ਹਾਂ ਨੂੰ ਵਿਧਾਇਕ ਬਣਾਇਆ ਹੈ ਅਤੇ ਇਸ ਖੇਤਰ ਲਈ ਉਹ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਣਗੇ ਜੋ ਆਪਣੇ ਆਪ 'ਚ ਇਤਿਹਾਸ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਖੇਡ ਮੰਤਰਾਲਾ ਉਨ੍ਹਾਂ ਨੂੰ ਦਿੱਤਾ ਗਿਆ ਤਾਂ ਹਰਿਆਣੇ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਓਲੰਪਿਕ ਤੱਕ ਪੰਹੁਚਾਉਣਾ ਉਨ੍ਹਾਂ ਦਾ ਟੀਚਾ ਹੋਵੇਗਾ।
ਸੰਦੀਪ ਨੇ ਕਿਹਾ ਕਿ ਹਾਕੀ ਉਨ੍ਹਾਂ ਦਾ ਜਨਮ ਖੇਡ ਰਹੀ ਹੈ ਇਸ ਲਈ ਹਾਕੀ ਨੂੰ ਹਰਿਆਣਾ 'ਚ ਪ੍ਰਮੋਟ ਕੀਤਾ ਜਾਵੇਗਾ। ਉਹ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਣਗੇ। ਖੇਡਾਂ ਦੇ ਵਿਕਾਸ ਲਈ ਵਿਸ਼ੇਸ਼ ਰਣਨੀਤੀ ਬਣਨਗੀਆਂ ਅਤੇ ਟ੍ਰੇਨਰਸ ਅਤੇ ਖਿਡਾਰੀਆਂ ਨੂੰ ਸਨਮਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਰਾਸ਼ਟਰ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਰੋਜ਼ਗਾਰ ਦੇ ਨਾਲ ਹਰ ਤਰ੍ਹਾਂ ਦਾ ਸਮਾਨ ਮਿਲ ਸਕੇ। ਸੰਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਖੇਡ ਦੇ ਮੈਦਾਨ 'ਚ ਉਨ੍ਹਾਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਹੁਣ ਰਾਜਨੀਤੀ 'ਚ ਵੀ ਉਹ ਨਿਰਪੱਖ, ਮਿਹਨਤ ਅਤੇ ਉੱਦਮ ਨਾਲ ਕੰਮ ਕਰਾਂਗੇ ਤਾਂ ਕਿ ਰਾਜ ਦੀ ਜਨਤਾ ਲਈ ਵੱਧ ਤੋਂ ਵੱਧ ਕੰਮ ਕੀਤਾ ਜਾ ਸਕੇ।
ਗੂਗਲ ਡੂਡਲ 'ਚ 7 ਸਾਲ ਦੀ ਦਿਵਿਯਾਂਸ਼ੀ ਨੇ ਬਣਾਏ ਚੱਲਣ ਵਾਲੇ ਦਰੱਖਤ, ਜਾਣੋ ਕਿਉਂ
NEXT STORY