ਨੈਸ਼ਨਲ ਡੈਸਕ : ਜੇਲ੍ਹ 'ਚ ਕੈਦ ਇਕ ਕੈਦੀ ਵੱਲੋਂ ਆਤਮਹੱਤਿਆ ਦੀ ਨਾਕਾਮ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਜੇਲ੍ਹ 'ਚ ਬੰਦ ਕੈਦੀ ਨੇ ਬਿਜਲੀ ਦੀ ਤਾਰ ਨਾਲ ਫਾਹਾ ਲੈ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਤਾਰ ਉਸ ਦਾ ਭਾਰ ਨਾ ਸਹਾਰ ਸਕੀ ਤੇ ਟੁੱਟ ਗਈ, ਜਿਸ ਕਾਰਨ ਉਹ ਹੇਠਾਂ ਡਿਗ ਗਿਆ। ਡਿਗਣ ਦੀ ਆਵਾਜ਼ ਕਾਰਨ ਹੋਰ ਕੈਦੀ ਜਾਗ ਗਏ ਤੇ ਉਨ੍ਹਾਂ ਨੇ ਰੌਲ਼ਾ ਪਾ ਕੇ ਜੇਲ੍ਹ ਅਧਿਕਾਰੀਆਂ ਨੂੰ ਜਗਾਇਆ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਜੱਜ ਬਣੇ ਵਿਦਿਆਰਥੀਆਂ ਦਾ ਵਧਾਇਆ ਹੌਂਸਲਾ
ਜੇਲ੍ਹ ਸੁਪਰਡੈਂਟ ਚਰਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਦਾ ਮੂਲ ਨਿਵਾਸੀ ਅਨਿਲ ਪ੍ਰਜਾਪਤੀ ਜੇਲ੍ਹ 'ਚ ਕੈਦ ਹੈ ਤੇ ਉਸ ਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ। ਉਸ ਨੇ ਬੀਤੇ ਦਿਨ ਤੜਕੇ 4 ਵਜੇ ਦੇ ਕਰੀਬ ਬਾਥਰੂਮ ਦੀ ਗਰਿੱਲ ਨਾਲ ਬਿਜਲੀ ਦੀ ਤਾਰ ਨਾਲ ਫਾਹਾ ਲੈ ਕੇ ਲਟਕ ਗਿਆ ਸੀ, ਪਰ ਤਾਰ ਟੁੱਟਣ ਕਾਰਨ ਉਹ ਹੇਠਾਂ ਡਿਗ ਗਿਆ।
ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ
ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਨਿਲ ਨੇ ਦੱਸਿਆ ਕਿ ਉਸ ਨੇ ਮਾਂ-ਪਿਓ ਦੇ ਵਿਰੁੱਧ ਜਾ ਕੇ ਇਕ ਕੁੜੀ ਨਾਲ ਲਵ ਮੈਰਿਜ ਕਰਵਾਈ ਸੀ। ਇਸ ਗੱਲ ਤੋਂ ਕੁੜੀ ਦੇ ਮਾਂ-ਪਿਓ ਵੀ ਨਾਰਾਜ਼ ਸਨ, ਜਿਸ ਕਾਰਨ ਉਨ੍ਹਾਂ ਨੇ ਅਨਿਲ 'ਤੇ ਝੂਠਾ ਕੇਸ ਕਰਵਾ ਕੇ ਉਸ ਨੂੰ ਜੇਲ੍ਹ 'ਚ ਕੈਦ ਕਰਵਾ ਦਿੱਤਾ। ਇਸ ਗੱਲੋਂ ਪ੍ਰੇਸ਼ਾਨ ਹੋ ਕੇ ਹੀ ਉਸ ਨੇ ਇਹ ਕਦਮ ਚੁੱਕਿਆ ਸੀ। ਪੁਲਸ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ ਸਥਿਰ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੌਂਸਲੇ ਨੂੰ ਸਲਾਮ! 13 ਸਾਲਾ ਅੰਗਦ ਨੇ ਲੱਦਾਖ ’ਚ 19,024 ਫੁੱਟ ਦੀ ਉੱਚਾਈ ’ਤੇ ਬਣਾਇਆ ਟਰੇਨਿੰਗ ਦਾ ਰਿਕਾਰਡ
NEXT STORY