ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਸਰਕਾਰੀ ਡਰਾਈਵਰਾਂ ਨੇ ਮੰਗਲਵਾਰ ਵੀ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਬੰਦ ਰੱਖਿਆ ਅਤੇ ਸਾਰੇ ਡਰਾਈਵਰ ਆਪਣੀਆਂ ਗੱਡੀਆਂ ਆਦਿ ਲੈ ਕੇ ਨਿਗਮ ਕੰਪਲੈਕਸ ਅਤੇ ਕੰਪਨੀ ਬਾਗ ਚੌਂਕ ਵਿਚ ਜਮ੍ਹਾ ਹੋ ਗਏ, ਜਿੱਥੇ ਕੁਝ ਦੇਰ ਲਈ ਟ੍ਰੈਫਿਕ ਪ੍ਰਭਾਵਿਤ ਰਿਹਾ। ਡਰਾਈਵਰ ਅਤੇ ਯੂਨੀਅਨ ਆਗੂਆਂ ਦਾ ਦੋਸ਼ ਸੀ ਕਿ ਨਿਗਮ ਆਪਣੀਆਂ ਗੱਡੀਆਂ ਦੀ ਰਿਪੇਅਰ ਨਹੀਂ ਕਰਵਾ ਪਾ ਰਿਹਾ ਅਤੇ ਪ੍ਰਾਈਵੇਟ ਠੇਕੇਦਾਰਾਂ ’ਤੇ ਪੈਸਾ ਖ਼ਰਚ ਕੀਤਾ ਜਾ ਰਿਹਾ। ਇਸੇ ਵਿਚਕਾਰ ਪੈਟਰੋਲ ਪੰਪ ਨੂੰ ਬਦਲਣ ਦਾ ਮੁੱਦਾ ਵੀ ਉਠਿਆ, ਜਿਸ ’ਤੇ ਨਿਗਮ ਅਧਿਕਾਰੀਆਂ ਨੇ ਕੁਝ ਗੱਡੀਆਂ ਨੂੰ ਕੇਸਰ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਲਈ ਭੇਜ ਦਿੱਤਾ।
ਪਤਾ ਲੱਗਾ ਹੈ ਕਿ ਕੇਸਰ ਪੈਟਰੋਲ ਪੰਪ ਦੇ ਮਾਲਕਾਂ ਨੇ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਸੂਰਿਆ ਐਨਕਲੇਵ ਦੇ ਨੇੜੇ ਇਕ ਪੰਪ ਤੋਂ ਤੇਲ ਭਰਵਾਉਣ ਦਾ ਪ੍ਰਬੰਧ ਕੀਤਾ ਗਿਆ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਲਾਡੋਵਾਲੀ ਰੋਡ ’ਤੇ ਸਥਿਤ ਪੰਜਾਬ ਐਗਰੋ ਦੇ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ, ਇਸ ਲਈ ਪੈਟਰੋਲ ਪੰਪ ਨੂੰ ਬਦਲਿਆ ਜਾਵੇ। ਹੁਣ ਵੇਖਣਾ ਹੈ ਕਿ ਨਿਗਮ ਕਮਿਸ਼ਨਰ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
ਸ਼ਨੀਵਾਰ ਤੋਂ ਕੰਮ ਬੰਦ ਕਰ ਦੇਣਗੇ ਪ੍ਰਾਈਵੇਟ ਠੇਕੇਦਾਰ
ਇਕ ਪਾਸੇ ਚੋਣ ਸੀਜ਼ਨ ਚੱਲ ਰਿਹਾ ਹੈ ਪਰ ਦੂਜੇ ਪਾਸੇ ਨਿਗਮ ਯੂਨੀਅਨਾਂ ਅਤੇ ਡਰਾਈਵਰਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਆਏ ਦਿਨ ਕੂੜੇ ਨੂੰ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਨਗਰ ਨਿਗਮ ਨੂੰ ਪ੍ਰਾਈਵੇਟ ਠੇਕੇਦਾਰਾਂ ਜ਼ਰੀਏ ਕੂੜਾ ਚੁਕਵਾਉਣਾ ਪੈ ਰਿਹਾ ਹੈ। ਇਸੇ ਵਿਚਕਾਰ ਕੂੜਾ ਢੋਣ ਦੇ ਕੰਮ ਵਿਚ ਲੱਗੇ ਪ੍ਰਾਈਵੇਟ ਠੇਕੇਦਾਰਾਂ ਗੌਰਵ ਗੁਪਤਾ ਅਤੇ ਸਤਪਾਲ ਨੇ ਵੀ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਬਿੱਲ ਸਮਾਂ ਰਹਿੰਦੇ ਪਾਸ ਨਾ ਕੀਤੇ ਗਏ ਤਾਂ ਉਹ ਵੀ ਸ਼ਨੀਵਾਰ ਤੋਂ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਬੰਦ ਕਰ ਦੇਣਗੇ।
ਇਹ ਵੀ ਪੜ੍ਹੋ-ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਖੜਾ ਨਹਿਰ ’ਚ ਡਿੱਗੀ ਥਾਰ ਗੱਡੀ ਤੇ ਨੌਜਵਾਨ ਦੀ ਗੋਤਾਖੋਰਾਂ ਵੱਲੋਂ ਭਾਲ ਅਜੇ ਵੀ ਜਾਰੀ
NEXT STORY