ਸੋਨੀਪਤ (ਵੈੱਬ ਡੈਸਕ) — ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਖੇਤਰ 'ਚ ਟਿਕਟਾਕ ਸਟਾਰ ਸ਼ਿਵਾਨੀ ਦਾ ਕੁਝ ਦਿਨ ਪਹਿਲਾਂ ਹੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਵਾਨੀ ਦੀ ਲਾਸ਼ ਦੋ ਦਿਨ ਬਾਅਦ ਉਸ ਦੇ ਸੈਲੂਨ 'ਚੋਂ ਮਿਲੀ ਸੀ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਆਰਿਫ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸ਼ਿਵਾਨੀ ਦੀ ਭੈਣ ਦੇ ਦੋਸਤ ਨੇ ਬਿਊਟੀ ਪਾਰਲਰ 'ਚ ਰੱਖੇ ਬੈੱਡ ਨੂੰ ਖੋਲ੍ਹਿਆ ਤਾਂ ਸ਼ਿਵਾਨੀ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਟਿਕਟਾਕ 'ਤੇ ਸ਼ਿਵਾਨੀ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।

ਪੁਲਸ ਨੇ ਦੱਸਿਆ ਕਿ ਸ਼ਿਵਾਨੀ ਕੁੰਡਲੀ ਟੀ. ਡੀ. ਆਈ. 'ਚ ਟੱਚ ਐਂਡ ਫੇਅਰ ਦੇ ਨਾਂ ਤੋਂ ਸੈਲੂਨ ਚਲਾਉਂਦੀ ਸੀ। ਸ਼ੁੱਕਰਵਾਰ ਨੂੰ ਸ਼ਿਵਾਨੀ ਸੈਲੂਨ 'ਚ ਇਕੱਲੀ ਸੀ। ਕਾਤਲ ਆਰਿਫ ਨੇ ਦੱਸਿਆ ਕਿ ਪਿਛਲੇ 15 ਦਿਨ ਤੋਂ ਸ਼ਿਵਾਨੀ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਮੈਂ ਉਸ ਨੂੰ ਬਹੁਤ ਪਸੰਦ ਕਰਦਾ ਸੀ। ਉਸ ਦੇ ਅਚਾਨਕ ਗੱਲ ਨਾ ਕਰਨ ਕਾਰਨ ਮੈਂ ਕਾਫ਼ੀ ਗੁੱਸੇ 'ਚ ਸੀ। ਸ਼ੁੱਕਰਵਾਰ ਨੂੰ ਮੈਂ ਉਸ ਦੇ ਸੈਲੂਨ ਗਿਆ ਸੀ। ਮੈਂ ਡੋਰ ਬੇੱਲ ਵਜਾ ਕੇ ਉਸ ਕੋਲੋਂ ਦਰਵਾਜਾ ਖੁੱਲ੍ਹਵਾਇਆ ਪਰ ਉਸ ਨੇ ਮੈਨੂੰ ਬਾਹਰ ਖੜ੍ਹਾ ਦੇਖ ਕੇ ਦਰਵਾਜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਜ਼ਬਰਦਸਤੀ ਉਸ ਨੂੰ ਧੱਕਾ ਦੇ ਕੇ ਅੰਦਰ ਚਲਾ ਗਿਆ। ਮੈਂ ਅੰਦਰ ਜਾ ਕੇ ਸ਼ਿਵਾਨੀ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਮੇਰੀ ਗੱਲ ਸੁਣਨ ਲਈ ਬਿਲਕੁਲ ਤਿਆਰ ਨਹੀਂ ਸੀ।'

ਇਸ ਤੋਂ ਅੱਗੇ ਆਰਿਫ ਨੇ ਦੱਸਿਆ ਕਿ 'ਮੈਂ ਸ਼ਿਵਾਨੀ ਨੂੰ ਧਮਕਾਉਣ ਲੱਗਾ ਤਾਂ ਉਹ ਪੁਲਸ ਨੂੰ ਫੋਨ ਕਰਨ ਲੱਗੀ। ਇਸ ਦੌਰਾਨ ਮੈਂ ਸ਼ਿਵਾਨੀ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਦੋਹਾਂ 'ਚ ਹੱਥੋਪਾਈਂ ਸ਼ੁਰੂ ਹੋ ਗਈ। ਇਸ ਤੋਂ ਬਾਅਦ ਮੈਂ ਉਸ ਦਾ ਗਲਾ ਦਬਾ ਕੇ ਉਸ ਨੂੰ ਮਾਰ ਦਿੱਤਾ। ਉਸ ਦੀ ਲਾਸ਼ ਮੈਂ ਬੈੱਡ 'ਚ ਲੁਕਾ ਕੇ ਭੱਜ ਗਿਆ।'
ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ 'ਚ ਹੋਵੇਗੀ ਤਾਇਨਾਤੀ
NEXT STORY