ਨਵੀਂ ਦਿੱਲੀ—ਸਿਹਤਮੰਦ ਰਹਿਣ ਲਈ ਚੰਗੀ ਨੀਂਦ, ਡਾਈਟ ਅਤੇ ਕਸਰਤ ਬਹੁਤ ਹੀ ਜ਼ਰੂਰੀ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਕਰਵਟੇ ਬਦਲਣੀ ਪੈਂਦੀਆਂ ਹਨ। ਕੁਝ ਲੋਕ ਜਿਨ੍ਹਾਂ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਆਉਂਦੀ ਉਨ੍ਹਾਂ ਨੂੰ ਨੀਂਦ ਦੀ ਦਵਾਈ ਤੱਕ ਲੈਣੀ ਪੈਂਦੀ ਹੈ। ਨੀਂਦ ਨਾ ਆਉਣ ਦਾ ਕਾਰਨ ਸਾਡਾ ਗਲਤ ਖਾਣਾ-ਪੀਣਾ ਅਤੇ ਸਰੀਰਿਕ ਕਸਰਤ 'ਚ ਕਮੀ ਹੋਣਾ ਹੈ। ਤਾਂ ਚੱਲੋ ਅੱਜ ਜਾਣਦੇ ਹਾਂ ਫਿੱਟ ਐਂਡ ਹੈਲਦੀ ਬਾਡੀ ਦੇ ਲਈ ਜ਼ਰੂਰੀ ਡਾਈਟ, ਕਸਰਤ ਅਤੇ ਪ੍ਰਾਪਰ ਨੀਂਦ ਨਾਲ ਜੁੜੀਆਂ ਖਾਸ ਗੱਲਾਂ...
ਫਿੱਟ ਐਂਡ ਫਾਈਨ ਰਹਿਣ ਲਈ ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਯੁਕਤ ਆਹਾਰ ਦੀ ਵਰਤੋਂ ਬਹੁਤ ਜ਼ਰੂਰੀ ਹੈ। ਬਦਲਦੇ ਲਾਈਫਸਟਾਈਲ ਅਤੇ ਰੁੱਝੇ ਰੂਟੀਨ ਦੇ ਕਾਰਨ ਡਾਈਟ ਚਾਰਟ ਨੂੰ ਫੋਲੋ ਕਰਨਾ ਮੁਸ਼ਕਿਲ ਹੈ ਪਰ ਖੁਦ ਨੂੰ ਬੀਮਾਰੀਆਂ ਤੋਂ ਦੂਰ ਰੱਖਣ 'ਚ ਡਾਈਟ ਚਾਰਟ ਬਹੁਤ ਮਦਦ ਕਰਦਾ ਹੈ। ਡਾਈਟ ਚਾਰਟ ਦੇ ਅਨੁਸਾਰ ਮੋਟਾਪਾ, ਸ਼ੂਗਰ, ਐਸਡਿਟੀ, ਬਲੱਡ ਪ੍ਰੈੱਸ਼ਰ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਸੀਂ ਬਚੇ ਰਹਿੰਦੇ ਹੋ। ਡਾਈਟ ਚਾਰਟ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਤੁਹਾਡੀ ਲਿਸਟ ਮੌਸਮ ਦੇ ਹਿਸਾਬ ਨਾਲ ਹੀ ਹੋਣੀ ਚਾਹੀਦੀ ਹੈ। ਗਰਮੀ ਦਾ ਮੌਸਮ ਚੱਲ ਰਿਹਾ ਹੈ ਤਾਂ ਤੁਹਾਡੀ ਡਾਈਟ 'ਚ ਪੀਣ ਵਾਲੇ ਪਦਾਰਥ ਜ਼ਿਆਦਾ ਸ਼ਾਮਲ ਹੋਣੇ ਚਾਹੀਦੇ ਹਨ।
ਬ੍ਰੇਕਫਾਸਟ
ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣੇ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਦੇ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਐਨਰਜੈਟਿਕ ਫੀਲ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।
ਦੁਪਹਿਰ ਦੇ ਸਮੇਂ
ਲੰਚ ਦਾ ਸਹੀ ਸਮੇਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ 'ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਪੋਸ਼ਣ ਮਿਲੇਗਾ।
ਸ਼ਾਮ ਦੀ ਚਾਹ
ਲੰਚ ਦੇ ਲਗਭਗ ਤਿੰਨ ਘੰਟੇ ਬਾਅਦ ਚਾਹ ਦੇ ਨਾਲ ਕੁਝ ਖਾਣ ਦਾ ਦਿਲ ਕਰਦਾ ਹੈ। ਅਜਿਹੇ 'ਚ ਤੁਸੀਂ ਇਕ ਕੱਪ ਚਾਹ ਦੇ ਨਾਲ ਨਮਕੀਨ ਭੇਲ ਜਾਂ ਫਿਰ ਓਟਸ ਬਿਸਕੁੱਟ ਖਾ ਸਕਦੇ ਹੋ। ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਸੇਬ, ਸੰਤਰਾ, ਅਨਾਰ, ਨਾਸ਼ਪਤੀ ਆਦਿ ਵੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਲੈਮਨ ਟੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਮੇਟਾਬੋਲੀਜ਼ਮ ਸਟਰਾਂਗ ਬਣੇਗਾ। ਰਾਤ ਦੇ ਖਾਣੇ ਦੀ ਭੁੱਖ ਤੁਹਾਨੂੰ ਚੰਗੀ ਤਰ੍ਹਾਂ ਲੱਗੇਗੀ।
ਰਾਤ ਦਾ ਖਾਣਾ
ਰਾਤ ਦੇ ਖਾਣੇ 'ਚ ਚੌਲ ਜ਼ਿਆਦਾ ਮਾਤਰਾ 'ਚ ਸ਼ਾਮਲ ਨਾ ਕਰੋ। ਇਸ 'ਚ ਦਾਲ, ਦੋ ਰੋਟੀ, ਹਲਕੇ ਚੌਲ, ਇਕ ਕੱਪ ਦਹੀ ਅਤੇ ਇਕ ਪਲੇਟ ਸਲਾਦ ਲਓ। ਖਾਣਾ ਖਾਣ ਦੇ ਕਰੀਬ ਇਕ ਘੰਟੇ ਬਾਅਦ ਇਕ ਫਲ ਅਤੇ ਦੁੱਧ ਦਾ ਅੱਧਾ ਗਿਲਾਸ ਜ਼ਰੂਰ ਲਓ।
ਫਿਟਨੈੱਸ ਪਲਾਨ
ਡਾਈਟ ਚਾਰਟ ਨੂੰ ਫੋਲੋ ਕਰਨ ਦੇ ਨਾਲ-ਨਾਲ ਰੂਟੀਨ 'ਚ ਕਸਰਤ ਜ਼ਰੂਰ ਕਰੋ। ਸਿਹਤਮੰਦ ਅਤੇ ਹੈਲਦੀ ਰਹਿਣ ਲਈ ਫਿਟ ਰਹਿਣ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਫਿਟ ਰਹਿਣ ਲਈ ਵਰਕਆਊ ਦਾ ਅਭਿਆਸ ਕਰਦੇ ਹਨ। ਵਰਕਆਊਟ ਕਿੰਨਾ ਅਤੇ ਕਿੰਝ ਕੀਤਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸਵੇਰ ਦੇ ਸਮੇਂ ਵਰਕਆਊਟ
ਸਭ ਤੋਂ ਜ਼ਰੂਰੀ ਗੱਲ ਇਕ ਹੀ ਸਮੇਂ 'ਤੇ ਕਸਰਤ ਕਰੋ। ਫਿਟ ਰਹਿਣ ਲਈ ਇਕ ਹੀ ਸਮੇਂ 'ਤੇ ਵਰਕਆਊਟ ਕਰਨਾ ਲਾਭਦਾਇਕ ਹੁੰਦਾ ਹੈ। ਸਵੇਰੇ ਦਾ ਸਮਾਂ ਵਰਕਆਊਟ ਲਈ ਸਭ ਤੋਂ ਵਧੀਆ ਰਹਿੰਦਾ ਹੈ ਕਿਉਂਕਿ ਇਸ ਸਮੇਂ ਕੀਤੀ ਗਈ ਕਸਰਤ ਤੁਹਾਨੂੰ ਦਿਨ ਭਰ ਐਨਰਜੈਟਿਕ ਰੱਖਦੀ ਹੈ।
ਪਸੰਦੀਦਾ ਕਸਰਤ
ਹਮੇਸ਼ਾ ਲੋਕ ਵਰਕਆਊਟ ਕਰਦੇ-ਕਰਦੇ ਥਕਾਵਟ ਨਾਲ ਜ਼ਿਆਦਾ ਬੋਰ ਹੋ ਜਾਂਦੇ ਹਨ। ਅਜਿਹੇ 'ਚ ਸਾਰੇ ਵਰਕਆਊਟ ਕਰਨ ਦੀ ਬਜਾਏ ਆਪਣੀ ਪਸੰਦੀਦਾ ਕਸਰਤ ਕਰੋ। ਉਹ ਕਸਰਤ ਕਰੋ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੋਵੇ। ਵਰਕਆਊਟ ਹਮੇਸ਼ਾ ਆਪਣੇ ਕਿਸੇ ਫੈਮਿਲੀ ਮੈਂਬਰ ਜਾਂ ਫਿਰ ਦੋਸਤਾਂ ਦੇ ਨਾਲ ਮਿਲ ਕੇ ਕਰੋ। ਉਸ ਨਾਲ ਵੀ ਤੁਸੀਂ ਛੇਤੀ ਬੋਰ ਨਹੀਂ ਫੀਲ ਕਰੋਗੇ।
ਹੈਲਦੀ ਸਨੈਕਸ
ਹੈਲਦੀ ਸਨੈਕਸ ਤੁਹਾਡੇ ਸਰੀਰ ਨੂੰ ਸਿਹਤਮੰਦ ਅਤੇ ਹੈਲਦੀ ਰੱਖਦਾ ਹੈ ਕਿਉਂਕਿ ਉਨ੍ਹਾਂ 'ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਪੂਰੀ ਮਾਤਰਾ 'ਚ ਪੋਸ਼ਣ ਪ੍ਰਦਾਨ ਕਰਦੇ ਹਨ ਅਤੇ ਫਿਟ ਰੱਖਦੇ ਹਨ। ਵਰਕਆਊਟ ਕਰਨ ਦੇ ਬਾਅਦ 10 ਤੋਂ 15 ਮਿੰਟ ਦਾ ਆਰਾਮ ਲੈਣਾ ਨਾ ਭੁੱਲੋ। ਇਸ ਨਾਲ ਹਲਕੀ-ਫੁਲਕੀ ਥਕਾਣ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।
ਜੇਕਰ ਤੁਸੀਂ ਆਪਣੀ ਡਾਈਟ ਅਤੇ ਕਸਰਤ ਦਾ ਰੂਟੀਨ 'ਚ ਧਿਆਨ ਰੱਖਦੇ ਹੋ ਤਾਂ ਜ਼ਾਹਰ ਹੈ ਕਿ ਰਾਤ ਨੂੰ ਤੁਸੀਂ ਚੈਨ ਦੀ ਨੀਂਦ ਸੋਵੋਗੇ। ਨੀਂਦ ਨਾਲ ਨਾ ਸਿਰਫ਼ ਤੁਹਾਡਾ ਸਰੀਰ ਚਾਰਜ਼ ਹੋ ਜਾਂਦਾ ਹੈ ਸਗੋਂ ਇਸ ਨਾਲ ਤੁਹਾਡੇ ਦਿਮਾਗ਼ ਦੀ ਯਾਦ ਰੱਖਣ ਅਤੇ ਸਿੱਖਣ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ। ਜੇਕਰ ਤੁਸੀਂ ਨੀਂਦ ਪੂਰੀ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਨੀਂਦ ਦੀ ਕਮੀ ਨਾਲ ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਸ਼ੂਗਰ ਵਰਗੀਆਂ ਸਰੀਰਕ ਬੀਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਤੁਹਾਡੀ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ 'ਤੇ ਵੀ ਨਾ-ਪੱਖੀ ਅਸਰ ਪੈਂਦਾ ਹੈ। ਇਸ ਲਈ ਹਮੇਸ਼ਾ ਚੰਗੀ ਨੀਂਦ ਲਈ ਬਿਹਤਰ ਡਾਈਟ ਅਤੇ ਕਸਰਤ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾਓ।
ਚੰਗੀ ਨੀਂਦ ਲਈ ਅਪਣਾਓ ਇਹ ਟਿਪਸ
ਸਾਊਂਡ ਸਲੀਪ ਯਾਨੀ ਚੰਗੀ ਨੀਂਦ ਲਈ ਜਿੰਨਾ ਹੋ ਸਕੇ ਤਣਾਅ ਘੱਟ ਲਵੋ। ਦੁਪਹਿਰ ਦੇ ਸਮੇਂ ਸੌਣ ਨਾਲ ਵੀ ਰਾਤ ਦੀ ਨੀਂਦ ਡਿਸਟਰਬ ਹੁੰਦੀ ਹੈ। ਤੁਸੀਂ ਸੌਣ ਅਤੇ ਉੱਠਣ ਦਾ ਸਮਾਂ ਇਕ ਹੀ ਰੱਖੋ। ਨਿਯਮਿਤ ਰੂਪ ਨਾਲ ਕਸਰਤ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕੈਫੀਨ, ਐਲਕੋਹਲ ਅਤੇ ਨਿਕੋਟੀਨ ਯਾਨੀ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ। ਜੇਕਰ ਕਿਸੇ ਕਾਰਨ ਨੀਂਦ ਨਹੀਂ ਵੀ ਆ ਰਹੀ ਤਾਂ ਗਰਮ ਪਾਣੀ ਨਾਲ ਨਹਾਓ, ਕਿਤਾਬ ਪੜੋ, ਕੈਫੀਨ ਮੁਫ਼ਤ ਚਾਹ ਪੀਵੋ ਅਤੇ ਅਜਿਹੇ ਕੰਮ ਕਰਨ ਤੋਂ ਬਚੋ, ਜਿਸ ਨਾਲ ਤੁਹਾਨੂੰ ਚਿੰਤਾ ਹੋਣ ਦਾ ਸ਼ੱਕ ਹੋਵੇ। ਰਾਤ ਨੂੰ ਭੋਜਨ ਸੌਣ ਤੋਂ ਘੱਟੋ-ਘੱਟ 2 ਤੋਂ 3 ਘੰਟੇ ਪਹਿਲਾਂ ਕਰੋ।
ਸੌਣ ਲਈ ਆਰਾਮਦੇਹ ਮਾਹੌਲ ਤਿਆਰ ਕਰੋ। ਆਪਣੇ ਕਮਰੇ 'ਚ ਪੂਰਾ ਹਨ੍ਹੇਰਾ ਰੱਖੋ ਅਤੇ ਤਾਪਮਾਨ ਨੂੰ ਵੀ ਮੌਸਮ ਅਨੁਸਾਰ ਰੱਖੋ। ਬੈੱਡਰੂਮ 'ਚ ਟੀ.ਵੀ. ਜਾਂ ਕੰਪਿਊਟਰ ਦੀ ਵਰਤੋਂ ਨਾ ਕਰੋ। ਸੌਣ ਦਾ ਕਮਰਾ ਸਿਰਫ਼ ਸੌਣ ਲਈ ਹੀ ਇਸਤੇਮਾਲ ਕਰੋ।
ਮਿੰਟਾਂ 'ਚ ਦੰਦਾਂ ਦੀ ਦਰਦ ਤੋਂ ਛੁਟਕਾਰਾ ਦਿਵਾਉਂਦੇ ਨੇ ਇਹ ਘਰੇਲੂ ਨੁਸਖੇ
NEXT STORY